ਬਰੈਂਪਟਨ : ਖ਼ਾਲਸਾ ਸਕੂਲ 'ਚ ਲਿਖੇ ਨਫ਼ਰਤ ਭਰੇ ਸਿੱਖ ਵਿਰੋਧੀ ਸੰਦੇਸ਼,ਕੀਤੀ ਭੰਨਤੋੜ  

ਏਜੰਸੀ

ਖ਼ਬਰਾਂ, ਕੌਮਾਂਤਰੀ

ਅਸੀਂ ਇਸ ਨਕਸਲਵਾਦ ਦੇ ਸਾਹਮਣੇ ਆਪਣੇ ਸਿੱਖ ਭਾਈਚਾਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ -ਮੇਅਰ ਪੈਟਰਿਕ ਬ੍ਰਾਊਨ

Brampton: Hateful anti-Sikh message

ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ 

ਕੈਨੇਡਾ : ਬਰੈਂਪਟਨ ਦੇ ਇੱਕ ਸਿੱਖ ਸਕੂਲ ਦੇ ਬਾਹਰ ਗ੍ਰੈਫਿਟੀ ਸਪਰੇਅ-ਪੇਂਟ ਨਾਲ ਨਫ਼ਰਤ ਭਰੇ ਸਿੱਖ ਵਿਰੋਧੀ ਸੰਦੇਸ਼ ਲਿਖੇ ਗਏ। ਇਸ ਘਟਨਾ ਨਾਲ ਸਿੱਖ ਭਾਈਚਾਰੇ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਦੱਸ ਦੇਈਏ ਕਿ ਇਹ ਘਟਨਾ ਸ਼ੁੱਕਰਵਾਰ ਸਵੇਰ ਦੀ ਹੈ ਜਦੋਂ ਇਥੇ ਖ਼ਾਲਸਾ ਸਕੂਲ ਦੀ ਕੰਧ 'ਤੇ ਸਿੱਖ ਵਿਰੋਧੀ ਟਿੱਪਣੀਆਂ ਲਿਖੀਆਂ ਗਈਆਂ। ਇਨ੍ਹਾਂ ਹੀ ਨਹੀਂ ਸਗੋਂ ਇਥੇ ਭੰਨ-ਤੋੜ ਵੀ ਕੀਤੀ ਗਈ। ਸਥਾਨਕ ਮੀਡੀਆ ਏਜੰਸੀ ਵਲੋਂ ਇਸ ਬਾਬਤ ਆਪਣੇ ਟਵਿੱਟਰ ਅਕਾਊਂਟ 'ਤੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਹ ਸਕੂਲ ਇੱਕ ਮਾਲ ਵਿੱਚ ਉਪਰਲੀ ਮੰਜ਼ਿਲ 'ਤੇ ਬਣਿਆ ਹੋਇਆ ਹੈ।

 

 

ਇਥੇ ਕੁਝ ਸ਼ਰਾਰਤੀ ਅਨਸਰਾਂ ਵਲੋਂ ਸਿੱਖ ਭਾਈਚਾਰੇ ਦੇ ਵਿਰੋਧ ਵਿਚ ਸੱਭਿਆਚਾਰਕ-ਵਿਸ਼ੇਸ਼ ਭਾਸ਼ਾ, ਖਾਸ ਤੌਰ 'ਤੇ "F-ਖ਼ਾਲਸਾ" ਲਿਖਿਆ ਗਿਆ ਹਾਂ। ਜਾਣਕਾਰੀ ਅਨੁਸਾਰ ਇਸ ਤੋਂ ਇਲਾਵਾ ਹੋਰ ਵੀ ਕਈ ਇਤਰਾਜ਼ਯੋਗ ਸ਼ਬਦ ਵਰਤੇ ਗਏ ਹਨ। ਬਰੈਂਪਟਨ-ਸਾਊਥ ਦੇ ਐਮਪੀਪੀ ਪ੍ਰਬਮੀਤ ਸਰਕਾਰੀਆ ਨੇ ਟਵੀਟ ਕਰਕੇ ਕਿਹਾ ਕਿ ਅਜਿਹੀਆਂ ਘਟਨਾਵਾਂ ਨਿੰਦਾਯੋਗ ਹਨ। ਕੈਨੇਡਾ ਵਿੱਚ ਇਸ ਤਰ੍ਹਾਂ ਦੀ ਨਫ਼ਰਤ ਲਈ ਕੋਈ ਥਾਂ ਨਹੀਂ ਹੈ।

ਇਸ ਤੋਂ ਇਲਾਵਾ ਬਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ ਨੇ ਕਿਹਾ ਕਿ ਅਸੀਂ ਆਪਣੇ ਸ਼ਹਿਰ ਦੇ ਸਿੱਖ ਭਾਈਚਾਰੇ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ।
ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਸਵੇਰੇ 10:47 ਵਜੇ ਪਲਾਜ਼ਾ ਵਿਖੇ ਜਾਇਦਾਦ ਦੇ ਨੁਕਸਾਨ ਦੀ ਜਾਣਕਾਰੀ ਮਿਲੀ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਿਸ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।