ਚੀਨ ਵਲੋਂ ਕੈਨੇਡਾ ਦੇ ਨਾਗਰਿਕਾਂ ਦੀ ਗਿ੍ਰਫਤਾਰੀ ਤੋਂ ਭੜਕਿਆ ਅਮਰੀਕਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਚੀਨ ਵਲੋਂ ਕੈਨੇਡਾ ਦੇ ਨਾਗਰਿਕਾਂ ਦੀ ਗਿ੍ਰਫਤਾਰੀ 'ਤੇ ਅਮਰੀਕਾ ਨੇ ਅਪਣੇ ਤੇਵਰ ਕਾਫ਼ੀ ਸਖ਼ਤ ਕਰ ਲਏ ਹਨ। ਰਿਪੋਰਟਸ ਮੁਤਾਬਕ, ਵਹਾਇਟ ਹਾਉਸ ਨੇ ਚੀਨ 'ਚ ਕਨੈਡਾ ਦੇ 2 ....

United states calls detentions Canadians china unlawful

ਟੋਰੰਟੋ: ਚੀਨ ਵਲੋਂ ਕੈਨੇਡਾ ਦੇ ਨਾਗਰਿਕਾਂ ਦੀ ਗਿ੍ਰਫਤਾਰੀ 'ਤੇ ਅਮਰੀਕਾ ਨੇ ਅਪਣੇ ਤੇਵਰ ਕਾਫ਼ੀ ਸਖ਼ਤ ਕਰ ਲਏ ਹਨ। ਰਿਪੋਰਟਸ ਮੁਤਾਬਕ, ਵਹਾਇਟ ਹਾਉਸ ਨੇ ਚੀਨ 'ਚ ਕੈਨੇਡਾ ਦੇ 2 ਨਾਗਰਿਕਾਂ ਨੂੰ ਹਿਰਾਸਤ 'ਚ ਲਏ ਜਾਣ ਨੂੰ ਗੈਰਕਾਨੂਨੀ ਕਰਾਰ ਦਿਤਾ ਹੈ। ਇਸ ਤੋਂ ਇਲਾਵਾ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੋਨਾਂ ਨਾਗਰਿਕਾਂ ਦੀ ਰਿਹਾਈ ਦੀ ਮੰਗ ਜਾਰੀ ਰੱਖਣ 'ਤੇ ਸਹਿਮਤੀ ਜਾਹਿਰ ਕੀਤੀ ਹੈ।

ਅਧਿਕਾਰੀਆਂ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿਤੀ। ਚੀਨ ਨੇ ਪਿਛਲੇ ਮਹੀਨੇ ਕੈਨੇਡਾ 'ਚ ਵਾਵੇ ਕੰਪਨੀ ਦੀ ਮੁੱਖ ਵਿਤ ਅਧਿਕਾਰੀ ਮੇਂਗ ਵਾਂਗਝੂ ਦੀ ਗਿ੍ਰਫਤਾਰੀ ਦੇ ਬਦਲੇ ਕੈਨੇਡਾ ਦੇ ਦੋ ਨਾਗਰਿਕਾਂ ਨੂੰ ਹਿਰਾਸਤ 'ਚ ਲਿਆ ਸੀ। ਇਹਨਾਂ 'ਚ ਕਨੈਡਾ ਦੇ ਸਾਬਕਾ ਸਫ਼ਾਰਤੀ ਮਾਇਕਲ ਕੋਵਰਿਗ ਅਤੇ ਉਦਯੋਗਪਤੀ ਮਾਇਕਲ ਸਪਾਰੋਵ ਸ਼ਾਮਿਲ ਹਨ। ਇਸ ਘਟਨਾ ਨੂੰ ਲੈ ਕੇ ਟਰੂਡੋ ਨੇ ਟਰੰਪ ਨਾਲ ਸੋਮਵਾਰ ਨੂੰ ਫੋਨ 'ਤੇ ਗੱਲ ਕੀਤੀ।

ਵਹਾਇਟ ਹਾਊਸ ਦੇ ਬੁਲਾਰੇ ਸਾਰਾਹ ਸੈਂਡਰਸ ਨੇ ਕਿਹਾ ਕਿ ‘ਰਾਸ਼ਟਰਪਤੀ ਟਰੰਪ ਨੇ ਅੱਜ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਫੋਨ 'ਤੇ ਗੱਲ ਕੀਤੀ। ਇਸ ਦੌਰਾਨ ਦੋਨਾਂ ਨੇਤਾਵਾਂ ਨੇ ਚੀਨ 'ਚ ਕੈਨੇਡਾ ਦੇ ਦੋ ਨਾਗਰਿਕਾਂ ਦੀ ਗੈਰਕਾਨੂਨੀ ਹਿਰਾਸਤ ਅਤੇ ਦੁਵੱਲਾ ਵਪਾਰ ਮੁੱਦੀਆਂ 'ਤੇ ਚਰਚਾ ਕੀਤੀ। ਵਹਾਇਟ ਹਾਊਸ ਨੇ ਇਸ ਤੋਂ ਪਹਿਲਾਂ ਇਸ ਮੁੱਦੇ 'ਤੇ ਜਨਤਕ ਰੂਪ 'ਚ ਕੁੱਝ ਨਹੀਂ ਕਿਹਾ ਸੀ। ਅਮਰੀਕਾ ਦੇ ਵਿਦੇਸ਼ ਮੰਤਰੀ  ਮਾਇਕ ਪੋੰਪਿਓ ਅਤੇ ਵਿਦੇਸ਼ ਮੰਤਰਾਲਾ ਦੇ ਬੁਲਾਰੇ ਉਨ੍ਹਾਂ ਦੀ ਰਿਹਾਈ ਦੀ ਅਪੀਲ ਕੀਤੀ ਸੀ।

ਟਰੂਡੋ ਦੇ ਦਫ਼ਤਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਚੀਨ 'ਚ ਦੋ ਨਾਗਰਿਕਾਂ ਦੀ ਮਨਮਾਨੀ ਹਿਰਾਸਤ 'ਚ ਲੈ ਕੇ ਅਮਰੀਕਾ ਦੇ ਸਮਰਥਨ ਲਈ ਰਾਸ਼ਟਰਪਤੀ ਟਰੰਪ ਦਾ ਧੰਨਵਾਦ ਅਦਾ ਕੀਤਾ ਹੈ। ਦੋਨਾਂ ਨੇਤਾ ਰਿਹਾਈ ਦੀ ਮੰਗ ਜਾਰੀ ਰੱਖਣ 'ਤੇ ਸਹਿਮਤ ਹੋਏ ਹਨ