ਪਾਕਿਸਤਾਨ ਦੇ ਮੁਰੀ ਇਲਾਕੇ 'ਚ ਬਰਫ਼ਬਾਰੀ ਦਾ ਕਹਿਰ, 20 ਲੋਕਾਂ ਦੀ ਹੋਈ ਮੌਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸੁਰੱਖਿਆ ਕਰਮੀਆਂ ਵਲੋਂ ਲਗਾਤਾਰ ਰੈਸਕਿਊ ਆਪਰੇਸ਼ਨ ਜਾਰੀ 

At least 20 people have been killed in a snowstorm in Pakistan's Muree region

ਮੁਰੀ ਨਾ ਆਉਣ ਦੀ ਸੈਲਾਨੀਆਂ ਨੂੰ ਕੀਤੀ ਜਾ ਰਹੀ ਅਪੀਲ 

ਅਜੇ ਵੀ ਕਈ ਸੈਲਾਨੀ ਬਰਫਬਾਰੀ ‘ਚ ਫਸੇ ਹੋਏ 

100 ਤੋਂ ਵੱਧ ਗੱਡੀਆਂ ਹੁਣ ਤੱਕ ਕੱਢੀਆਂ ਗਈਆਂ 


ਰਾਵਲਪਿੰਡੀ : ਸਰਦੀਆਂ ਦਾ ਮੌਸਮ ਆਉਂਦਿਆਂ ਹੀ ਬਰਫ਼ਬਾਰੀ ਦਾ ਨਜ਼ਾਰਾ ਦੇਖਣ ਲਈ ਲੋਕ ਪਹਾੜਾਂ ਦੀ ਸੈਰ ਲਈ ਨਿਕਲ ਪੈਂਦੇ ਹਨ। ਸਰਦੀਆਂ ਦਾ ਮੌਸਮ ਆਉਂਦਿਆਂ ਹੀ ਬਰਫ਼ਬਾਰੀ ਦਾ ਨਜ਼ਾਰਾ ਦੇਖਣ ਲਈ ਲੋਕ ਪਹਾੜਾਂ ਦੀ ਸੈਰ ਲਈ ਨਿਕਲ ਪੈਂਦੇ ਹਨ ਪਰ ਕਈਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਨ੍ਹਾਂ ਦਾ ਇਹ ਸਫ਼ਰ ਆਖ਼ਰੀ ਸਫ਼ਰ ਹੋਵੇਗੀ।

ਲਹਿੰਦੇ ਪੰਜਾਬ, ਪਾਕਿਸਤਾਨ ਦੇ ਰਾਵਲਪਿੰਡੀ ਜ਼ਿਲ੍ਹੇ ਦੇ ਅੰਦਰ, ਪੀਰ ਪੰਜਾਲ ਰੇਂਜ ਦੇ ਗਲੀਅਤ ਖੇਤਰ ਵਿੱਚ ਸਥਿਤ ਪਹਾੜੀ ਰਿਜ਼ੋਰਟ ਕਸਬਾ ਮੁਰੀ ਦੇ ਵਿੱਚ ਵੀ ਅਜਿਹਾ ਹੀ ਹੋਇਆ ਹੈ। ਜਿਥੇ ਸੈਲਾਨੀਆਂ ਦੀਆਂ ਬਰਫ਼ ਵਿੱਚ ਫਸੀਆਂ ਕਾਰਾਂ ਵਿੱਚ ਘੱਟੋ-ਘੱਟ 21 ਲੋਕਾਂ ਦੀ ਮੌਤ ਹੋ ਗਈ ਜਿਨ੍ਹਾਂ 'ਚ ਬੱਚੇ ਸ਼ਾਮਲ ਸਨ। ਜਾਣਕਾਰੀ ਅਨੁਸਾਰ ਇਥੇ ਲਗਭਗ 1,000 ਕਾਰਾਂ ਫਸੀਆਂ ਹੋਈਆਂ ਸਨ। 

ਇਸ ਆਫ਼ਤ ਤੋਂ ਬਾਅਦ ਮੁਰੀ ਨੂੰ ਆਫ਼ਤ-ਗ੍ਰਸਤ ਘੋਸ਼ਿਤ ਕੀਤਾ ਗਿਆ ਹੈ ਜਦੋਂ ਕਿ ਖੇਤਰ ਵਿਚ ਐਮਰਜੈਂਸੀ ਲਾਗੂ ਕਰ ਦਿਤੀ ਗਈ ਹੈ। ਰਾਵਲਪਿੰਡੀ ਤੇ ਇਸਲਾਮਾਬਾਦ ਪ੍ਰਸ਼ਾਸਨ, ਪੁਲਿਸ ਦੇ ਨਾਲ ਮਿਲ ਕੇ ਫਸੇ ਹੋਏ ਲੋਕਾਂ ਨੂੰ ਬਚਾਉਣ ਲਈ ਕੰਮ ਕਰ ਰਹੇ ਹਨ ਜਦੋਂ ਕਿ ਪਾਕਿਸਤਾਨੀ ਫ਼ੌਜ ਦੇ ਨਾਲ-ਨਾਲ ਰੇਂਜਰਾਂ ਅਤੇ ਫਰੰਟੀਅਰ ਕੋਰ ਦੀਆਂ ਪੰਜ ਪਲਟਨਾਂ ਨੂੰ ਐਮਰਜੈਂਸੀ ਦੇ ਅਧਾਰ 'ਤੇ ਬੁਲਾਇਆ ਗਿਆ ਹੈ।

ਅਧਿਕਾਰੀਆਂ ਦੇ ਬਿਆਨ ਮੁਤਾਬਕ "15 ਤੋਂ 20 ਸਾਲਾਂ ਚ ਪਹਿਲੀ ਵਾਰ ਇੰਨੀ ਵੱਡੀ ਗਿਣਤੀ ਵਿਚ ਸੈਲਾਨੀ ਹਿੱਲ ਸਟੇਸ਼ਨ 'ਤੇ ਆਏ ਸਨ, ਜਿਸ ਨੇ ਇੱਕ ਵੱਡਾ ਸੰਕਟ ਪੈਦਾ ਕਰ ਦਿੱਤਾ ਹੈ। ਇਸ ਕਾਰਨ ਲੋਕ ਭਾਰੀ ਬਰਫ਼ਬਰੀ 'ਚ ਫੱਸ ਗਏ ਤੇ ਆਕਸੀਜਨ ਦੀ ਕਮੀ ਕਾਰਨ ਆਪਣੀ ਜਾਨ ਗੁਆ ਬੈਠੈ। ਮੁਰੀ ਦੇ ਵਸਨੀਕਾਂ ਨੇ ਫਸੇ ਸੈਲਾਨੀਆਂ ਨੂੰ ਭੋਜਨ ਅਤੇ ਕੰਬਲ ਮੁਹੱਈਆ ਕਰਵਾਏ ਅਤੇ ਪ੍ਰਸ਼ਾਸਨ ਨੇ ਹਿੱਲ ਸਟੇਸ਼ਨ ਨੂੰ ਜਾਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਨੇ ਅਤੇ ਹੁਣ ਸਿਰਫ਼ ਭੋਜਨ ਅਤੇ ਕੰਬਲ ਲੈਣ ਦੀ ਯੋਜਨਾ ਬਣਾ ਰਹੇ ਵਾਹਨਾਂ ਨੂੰ ਹੀ ਇਜਾਜ਼ਤ ਦਿਤੀ ਜਾ ਰਹੀ ਹੈ।

ਇੱਕ ਰਾਤ ਪਹਿਲਾਂ ਇਲਾਕੇ ਵਿਚੋਂ 23,000 ਤੋਂ ਵੱਧ ਕਾਰਾਂ ਨੂੰ ਬਾਹਰ ਕੱਢਿਆ ਗਿਆ ਸੀ। ਫਿਲਹਾਲ ਲੋਕਾਂ ਨੂੰ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਦਿਤੀਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਅਤੇ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ ਹੈ। ਮੁਰੀ ਤੋਂ ਭਾਰੀ ਮਸ਼ੀਨਰੀ, ਆਰਮੀ ਇੰਜਨੀਅਰ ਡਿਵੀਜ਼ਨ ਅਤੇ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਬਿਨ੍ਹਾ ਰੁਕਾਵਟ ਰਾਹਤ ਕੰਮ ਜਾਰੀ ਹੈ।

ਦੱਸ ਦੇਈਏ ਕਿ ਪਾਕਿਸਤਾਨ ਮੌਸਮ ਵਿਭਾਗ ਨੇ 6 ਤੋਂ 9 ਜਨਵਰੀ ਤੱਕ ਮੁਰੀ ਅਤੇ ਗਲੀਅਤ 'ਚ ਭਾਰੀ ਬਰਫ਼ਬਾਰੀ ਦੀ ਭਵਿੱਖਬਾਣੀ ਕੀਤੀ ਸੀ। ਫਿਲਹਾਲ ਮੁਰੀ 'ਚ ਲਗਾਤਾਰ ਬਰਫ਼ਬਾਰੀ ਅਤੇ ਆਵਾਜਾਈ ਠੱਪ ਹੋਣ ਕਾਰਨ ਗਲੀਅਤ 'ਚ ਕਾਰਾਂ ਦੇ ਦਾਖ਼ਲੇ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿਤੀ ਗਈ ਹੈ ਅਤੇ ਕਾਰਾਂ 'ਚ ਫਸੇ ਸੈਲਾਨੀਆਂ ਨੂੰ ਬਚਾ ਲਿਆ ਗਿਆ ਹੈ ਅਤੇ ਰੈਸਟ ਹਾਊਸਾਂ ਅਤੇ ਹੋਟਲਾਂ ਵਿਚ ਭੇਜ ਦਿੱਤਾ ਗਿਆ ਹੈ।

ਮੰਗਲਵਾਰ ਰਾਤ ਤੋਂ ਸ਼ੁਰੂ ਹੋਈ ਬਰਫ਼ਬਾਰੀ ਨਿਯਮਤ ਅੰਤਰਾਲਾਂ ਨਾਲ ਜਾਰੀ ਰਹੀ, ਜਿਸਨੇ ਹਜ਼ਾਰਾਂ ਸੈਲਾਨੀਆਂ ਨੂੰ ਆਕਰਸ਼ਿਤ ਕੀਤਾ। ਹਾਲਾਂਕਿ ਸੈਲਾਨੀਆਂ ਦੀ ਭੀੜ ਕਾਰਨ ਕਈ ਪਰਿਵਾਰ ਸੜਕਾਂ 'ਤੇ ਹੀ ਫਸ ਗਏ। ਦੱਸਿਆ ਗਿਆ ਹੈ ਕਿ 100,000 ਤੋਂ ਵੱਧ ਵਾਹਨ ਪਹਾੜੀ ਸਟੇਸ਼ਨ ਵਿਚ ਦਾਖਲ ਹੋਏ ਹਨ।