Massive vehicle pileup: ਕੈਲੀਫੋਰਨੀਆ 'ਚ 35 ਗੱਡੀਆਂ ਦੀ ਆਪਸ 'ਚ ਟੱਕਰ; 2 ਲੋਕਾਂ ਦੀ ਮੌਤ ਅਤੇ 9 ਜ਼ਖਮੀ
ਧੁੰਦ ਕਾਰਨ ਵਾਪਰਿਆ ਹਾਦਸਾ
Massive vehicle pileup: ਅਮਰੀਕਾ ਦੇ ਕੈਲੀਫੋਰਨੀਆ ਵਿਚ 35 ਵਾਹਨਾਂ ਦੀ ਟੱਕਰ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ 9 ਹੋਰ ਜ਼ਖਮੀ ਹੋ ਗਏ। ਇਸ ਹਾਦਸੇ ਕਾਰਨ ਕੇਰਨ ਕਾਉਂਟੀ ਵਿਚ ਦੱਖਣ ਵੱਲ ਜਾਣ ਵਾਲਾ ਅੰਤਰਰਾਜੀ ਐਤਵਾਰ ਸਵੇਰ ਤਕ 24 ਘੰਟਿਆਂ ਤੋਂ ਵੱਧ ਸਮੇਂ ਲਈ ਬੰਦ ਰਿਹਾ।
ਸਥਾਨਕ ਕੇਜੀਈਟੀ ਨਿਊਜ਼ ਚੈਨਲ ਦੇ ਅਨੁਸਾਰ, ਲਾਸ ਏਂਜਲਸ ਤੋਂ ਲਗਭਗ 170 ਕਿਲੋਮੀਟਰ ਉੱਤਰ ਵਿਚ, ਬੇਕਰਸਫੀਲਡ ਦੇ ਨੇੜੇ ਸਥਾਨਕ ਸਮੇਂ ਅਨੁਸਾਰ ਸਵੇਰੇ 7:30 ਵਜੇ ਐਮਰਜੈਂਸੀ ਕਰਮਚਾਰੀਆਂ ਨੂੰ ਬੁਲਾਇਆ ਗਿਆ ਅਤੇ ਫਿਰ ਘੋਸ਼ਣਾ ਕੀਤੀ ਗਈ ਕਿ "ਹਫੜਾ-ਦਫੜੀ ਵਾਲੇ" ਹਾਲਾਤ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਹਾਦਸੇ 'ਚ 35 ਵਾਹਨ ਸ਼ਾਮਲ ਸਨ, ਜਿਨ੍ਹਾਂ 'ਚ 17 ਯਾਤਰੀ ਵਾਹਨ ਅਤੇ 18 ਵੱਡੀਆਂ ਗੱਡੀਆਂ ਸਨ। ਕੈਲੀਫੋਰਨੀਆ ਡਿਪਾਰਟਮੈਂਟ ਆਫ ਟ੍ਰਾਂਸਪੋਰਟੇਸ਼ਨ (ਕੈਲਟ੍ਰਾਂਸ) ਨੇ ਕਿਹਾ ਕਿ ਇਹ ਹਾਦਸਾ ਧੁੰਦ ਦੇ ਹਾਲਾਤਾਂ ਦੌਰਾਨ ਵਾਪਰਿਆ ਅਤੇ ਵਿਜ਼ੀਬਿਲਟੀ ਲਗਭਗ ਤਿੰਨ ਮੀਟਰ ਤੋਂ ਘੱਟ ਸੀ। ਕੈਲਟ੍ਰਾਂਸ ਅਨੁਸਾਰ, ਜਾਂਚ ਅਤੇ ਸਫਾਈ ਕਾਰਨ ਐਤਵਾਰ ਸਵੇਰੇ 11 ਵਜੇ ਦੇ ਆਸਪਾਸ ਖੇਤਰ ਵਿਚ ਦੱਖਣੀ ਪਾਸੇ ਦੀਆਂ I-5 ਲੇਨਾਂ ਨੂੰ ਬੰਦ ਕਰ ਦਿਤਾ ਗਿਆ।
ਹਾਦਸੇ ਵਿਚ ਸ਼ਾਮਲ ਡਰਾਈਵਰ ਯੇਸੇਨੀਆ ਕਰੂਜ਼ ਨੇ ਸਥਾਨਕ ਕੇਬੀਏਕੇ ਨਿਊਜ਼ ਚੈਨਲ ਨੂੰ ਦਸਿਆ ਕਿ ਉਹ ਅਪਣੇ ਜੀਪੀਐਸ 'ਤੇ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਰੁਕ ਗਈ। ਦੋ ਮਿੰਟ ਬਾਅਦ ਉਸ ਦੇ ਪਿੱਛੇ ਆ ਰਹੀ ਕਾਰ ਉਸ ਨਾਲ ਟਕਰਾ ਗਈ ਅਤੇ ਉਦੋਂ ਹੀ ਸੱਭ ਕੁਝ ਤੇਜ਼ੀ ਨਾਲ ਵਾਪਰਿਆ।
(For more Punjabi news apart from Massive vehicle pileup on California highway leaves 2 dead, 9 injured, stay tuned to Rozana Spokesman)