Amritsar News : ਸਪੇਨ ’ਚ ਪੰਜਾਬੀ ਨੌਜਵਾਨ ਦੀ ਹੋਈ ਮੌਤ, ਥੋੜ੍ਹੇ ਦਿਨਾਂ ਤੋਂ ਚੱਲ ਰਿਹਾ ਸੀ ਬਿਮਾਰ
Amritsar News :12 ਸਾਲਾਂ ਤੋਂ ਸਪੇਨ ਦੇ ਸ਼ਹਿਰ ਅਲੀਆਂਤੇ ਰਹਿੰਦਾ ਸੀ ਸਰਬਪਾਲ ਸਿੰਘ
ਮ੍ਰਿਤਕ ਸਰਬਪਾਲ ਸਿੰਘ (35) ਅੰਮ੍ਰਿਤਸਰ ਦੇ ਪਿੰਡ ੳਦੋਕੇ ਨਾਲ ਸੀ ਸਬੰਧਿਤ
Amritsar News in Punjabi : ਆਏ ਦਿਨ ਪੰਜਾਬੀਆਂ ਦੀ ਵਿਦੇਸ਼ਾਂ ’ਚ ਕਿਸੇ ਨਾ ਕਿਸੇ ਕਾਰਨ ਦੇ ਚਲਦਿਆਂ ਮੌਤ ਦੀਆ ਖ਼ਬਰਾਂ ਸਾਹਮਣੇ ਆਉਂਦੀਆ ਰਹਿੰਦੀਆਂ ਹਨ। ਬੀਤੇ ਦਿਨ ਸਪੇਨ ਤੋਂ ਵੀ ਇੱਕ ਹੋਰ ਪੰਜਾਬੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਪੇਨ ਦੇ ਸ਼ਹਿਰ ਅਲੀਆਂਤੇ ਵਿਖੇ ਪਿਛਲੇ 12 ਸਾਲ ਤੋਂ ਰਹਿ ਰਹੇ ਪੰਜਾਬੀ ਸਰਬਪਾਲ ਸਿੰਘ ਨੇ ਦਮ ਤੋੜਿਆ।
ਜਾਣਕਾਰੀ ਦਿੰਦਿਆ ਮ੍ਰਿਤਕ ਦੇ ਨਜ਼ਦੀਕੀ ਰਿਸ਼ਤੇਦਾਰ ਹਰਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਸਰਬਪਾਲ ਸਿੰਘ 35 ਸਾਲ ਦਾ ਸੀ, ਜੋ ਕਿ ਪੰਜਾਬ ਪਿੰਡ ੳਦੋਕੇ,ਬਟਾਲਾ ਜ਼ਿਲ੍ਹਾ ਅੰਮ੍ਰਿਤਸਰ ਨਾਲ ਸਬੰਧਤ ਸੀ। ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ 2 ਬੱਚਿਆਂ ਨੂੰ ਛੱਡ ਗਿਆ ਹੈ। ਰਿਸ਼ਤੇਦਾਰ ਨੇ ਦੱਸਿਆ ਕਿ ਥੋੜੇ ਦਿਨ ਪਹਿਲਾਂ ਹੀ ਬਿਮਾਰ ਹੋਣ ਕਾਰਨ ਸਰਬਪਾਲ ਦੀ ਮੌਤ ਹੋ ਗਈ।
(For more news apart from Punjabi youth died in Spain News in Punjabi, stay tuned to Rozana Spokesman)