ਭਾਰਤ ਨਾਲ ਗੱਲਬਾਤ ਦਾ ਮੁੱਖ ਮੁੱਦਾ ਕਸ਼ਮੀਰ ਰਹੇਗਾ : ਪਾਕਿ

ਏਜੰਸੀ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਦੇ ਸੂਚਨਾ ਮੰਤਰੀ ਚੌਧਰੀ ਫਵਾਦ ਹੁਸੈਨ ਨੇ ਭਾਰਤ ਨੂੰ ਕਸ਼ਮੀਰ ਮੁੱਦੇ ਦਾ ਸ਼ਾਂਤੀਪੂਰਨ ਹੱਲ ਕੱਢਣ ਦੀ ਦਿਸ਼ਾ ਵਿਚ ਅੱਗੇ ਕਦਮ ਵਧਾਉਣ ਲਈ ਕਿਹਾ ਹੈ.....

Chaudhry Fawad Hussain

ਇਸਲਾਮਾਬਾਦ : ਪਾਕਿਸਤਾਨ ਦੇ ਸੂਚਨਾ ਮੰਤਰੀ ਚੌਧਰੀ ਫਵਾਦ ਹੁਸੈਨ ਨੇ ਭਾਰਤ ਨੂੰ ਕਸ਼ਮੀਰ ਮੁੱਦੇ ਦਾ ਸ਼ਾਂਤੀਪੂਰਨ ਹੱਲ ਕੱਢਣ ਦੀ ਦਿਸ਼ਾ ਵਿਚ ਅੱਗੇ ਕਦਮ ਵਧਾਉਣ ਲਈ ਕਿਹਾ ਹੈ। ਚੌਧਰੀ ਇਥੇ ਐਵਾਨ-ਏ-ਸਦਰ ਵਿਖੇ ਕਸ਼ਮੀਰ ਇਕੱਜਟੁਤਾ ਦਿਵਸ 'ਤੇ ਕਰਵਾਏ ਗਏ ਇਕ ਵਿਸ਼ੇਸ਼ ਪ੍ਰੋਗਰਾਮ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਮੌਕੇ 'ਤੇ ਉਹਨਾਂ ਕਿਹਾ ਕਿ ਕਮਸ਼ੀਰ ਇਕ ਖੇਤਰੀ ਮੁੱਦੇ ਦੀ ਬਜਾਏ ਇਕ ਮਨੁੱਖੀ ਮੁੱਦਾ ਹੈ। ਉਹਨਾਂ ਕਿਹਾ ਕਿ ਭਾਰਤ ਨੂੰ ਕਸ਼ਮੀਰ ਦੇ ਲੋਕਾਂ ਦੇ ਸੰਘਰਸ਼ 'ਤੇ ਵਿਚਾਰ ਕਰਨਾ ਚਾਹੀਦਾ ਹੈ। ਹੁਸੈਨ ਨੇ ਕਿਹਾ ਕਿ ਪਾਕਿਸਤਾਨ ਨੇ ਭਾਰਤ ਨੂੰ ਗੱਲਬਾਤ ਦੇ ਲਈ ਖੁਲ੍ਹੇ ਤੌਰ 'ਤੇ ਸੱਦਾ ਦਿਤਾ ਹੈ।

ਪਰ ਇਸ ਗੱਲਬਾਤ ਦਾ ਮੁੱਖ ਮੁੱਦਾ ਕਸ਼ਮੀਰ ਹੀ ਰਹੇਗਾ। ਉਹਨਾਂ ਕਿਹਾ ਕਿ ਅਸੀਂ ਕਸ਼ਮੀਰੀਆਂ ਦੀਆਂ ਆਸਾਂ ਮੁਤਾਬਕ ਕਸ਼ਮੀਰ ਮੁੱਦੇ ਦੇ ਹੱਲ ਦੀ ਆਸ ਵੀ ਕਰ ਰਹੇ ਹਾਂ। ਦੂਜੇ ਪਾਸੇ ਅਮਰੀਕਾ ਨੇ ਕਿਹਾ ਹੈ ਕਿ ਪਾਕਿਸਤਾਨ ਖੇਤਰੀ ਅਸਥਿਤਰਤਾ ਨੂੰ ਕਮਜ਼ੋਰ ਕਰਨਾ ਬੰਦ ਕਰੇ। ਕੇਂਦਰੀ ਕਮਾਨ ਦੇ ਕਮਾਂਡਰ ਜਨਰਲ ਜੋਸੇਫ ਵੋਟੇਲ ਨੇ ਸੰਸਦ ਮੰਤਰੀਆਂ ਨੂੰ ਕਿਹਾ ਕਿ ਪਾਕਿਸਤਾਨ ਦੀਆਂ ਕਾਰਵਾਈਆਂ ਨੂੰ ਸਾਧਾਰਨ ਤੌਰ 'ਤੇ ਅਮਰੀਕਾ ਦੀਆਂ ਖੇਤਰੀ ਕੋਸ਼ਿਸ਼ਾਂ ਦੇ ਲਈ ਨਿਰਾਸ਼ਾ ਦੇ ਸਰੋਤ ਦੇ ਤੌਰ 'ਤੇ ਦੇਖਿਆ ਜਾਂਦਾ ਹੈ।

ਉਹਨਾਂ ਨੇ ਇਸਲਾਮਾਬਾਦ ਵਿਚ ਸਥਿਤਰਤਾ ਨੂੰ ਕਮਜ਼ੋਰ ਕਰਨ ਦੇ ਉਹਨਾਂ ਦੇ ਉਪਰਾਲੇ ਨੂੰ ਰੋਕਣ ਅਤੇ ਦਖਣ ਏਸ਼ੀਆ ਵਿਚ ਸ਼ਾਂਤੀ ਹਾਸਲ ਕਰਨ ਲਈ ਸਾਕਾਰਾਤਮਕ ਭੂਮਿਕਾ ਨਿਭਾਉਣ ਨੂੰ ਕਿਹਾ। ਕਾਂਗਰਸ ਦੀ ਇਕ ਸੁਣਵਾਈ ਦੌਰਾਨ ਉਹਨਾਂ ਸੰਸਦ ਮੰਤਰੀਆਂ ਨੂੰ ਕਿਹਾ ਕਿ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਤੋਂ ਗਤੀਵਿਧੀਆਂ ਨੂੰ ਚਲਾ ਰਹੇ ਅਤਿਵਾਦੀ ਅਫਗਾਨ ਸਥਿਰਤਾ ਨੂੰ ਲੈ ਕੇ ਲਗਾਤਾਰ ਖ਼ਤਰਾ ਪਹੁੰਚਾ ਰਹੇ ਹਨ। ਉਹਨਾਂ ਕਿਹਾ ਕਿ ਅਸੀਂ ਪਾਕਿਸਤਾਨ ਜਿਹੇ ਖੇਤਰੀ ਦੇਸ਼ਾਂ ਤੋਂ ਆਸ ਕਰਦੇ ਹਾਂ ਕਿ ਖੇਤਰੀ ਸਥਿਰਤਾ ਨੂੰ ਕਮਜ਼ੋਰ ਕਰਨ ਦਾ ਵਤੀਰਾ ਬੰਦ ਕਰਨ ਅਤੇ ਅਫ਼ਗਾਨਿਸਤਾਨ ਅਤੇ ਪੂਰੇ ਦਖਣੀ ਏਸ਼ੀਆ ਵਿਚ ਸ਼ਾਂਤੀ ਹਾਸਲ ਕਰਨ ਵਿਚ ਸਾਕਾਰਾਤਮਕ ਭੂਮਿਕਾ ਨਿਭਾਉਣ। (ਏਜੰਸੀਆਂ)