ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਦੀ ਸੁਰੱਖਿਆ ਲਈ ਭਾਰਤ ਨੂੰ ਦੋ ਮਿਜ਼ਾਈਲ ਡਿਫ਼ੈਂਸ ਸਿਸਟਮ ਦੇਵੇਗਾ ਅਮਰੀਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕਾ ਨੇ ਭਾਰਤ ਨੂੰ ਪਹਿਲੀ ਵਾਰ ਮਿਜ਼ਾਈਲ ਡਿਫੈਂਸ ਸਿਸਟਮ ਵੇਚਣ 'ਤੇ ਸਹਿਮਤੀ ਪ੍ਰਗਟ ਕੀਤੀ ਹੈ......

Airplane

ਵਾਸ਼ਿੰਗਟਨ : ਅਮਰੀਕਾ ਨੇ ਭਾਰਤ ਨੂੰ ਪਹਿਲੀ ਵਾਰ ਮਿਜ਼ਾਈਲ ਡਿਫੈਂਸ ਸਿਸਟਮ ਵੇਚਣ 'ਤੇ ਸਹਿਮਤੀ ਪ੍ਰਗਟ ਕੀਤੀ ਹੈ। 190 ਮਿਲੀਅਨ ਡਾਲਰ ( ਲਗਭਗ 1360 ਕੋਰੜ ਰੁਪਏ) ਦੇ ਇਸ ਸੌਦੇ ਅਧੀਨ ਅਮਰੀਕੀ ਰਖਿਆ ਵਿਭਾਗ ਪੈਂਟਾਗਨ ਭਾਰਤ ਦੀ ਏਅਰ ਇੰਡੀਆ ਵਨ ਨੂੰ ਦੋ ਮਿਜ਼ਾਈਲ ਡਿਫੈਂਸ ਸਿਸਟਮ ਦੇਵੇਗਾ। ਏਅਰ ਇੰਡੀਆ ਵਨ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਦੀ ਹਵਾਈ ਸੁਰੱਖਿਆ ਵਿਚ ਲਗੇ ਹੋਏ ਹਵਾਈ ਦਸਤੇ ਦਾ ਨਾਮ ਹੈ। ਟਰੰਪ ਪ੍ਰਸ਼ਾਸਨ ਨੇ ਹੀ ਅਮਰੀਕੀ ਕਾਂਗਰਸ ਨੂੰ ਭਾਰਤ ਦੇ ਨਾਲ ਇਸ ਸੌਦੇ ਦੇ ਪ੍ਰਵਾਨਗੀ ਦੀ ਸੂਚਨਾ ਦਿਤੀ।

ਇਸ ਅਧੀਨ ਅਮਰੀਕਾ ਛੇਤੀ ਹੀ ਭਾਰਤ ਨੂੰ ਲਾਰਜ ਏਅਰਕ੍ਰਾਫਟ ਇਨਫਰਾਰੇਡ ਕਾਉਂਟਮੇਸਰਜ ਅਤੇ ਸੈਲਫ ਪ੍ਰੋਟੈਕਸ਼ਨ ਸੂਟਸ ਨਾਮ ਦੇ ਦੋ ਮਿਜ਼ਾਈਸ ਡਿਫੈਂਸ ਸਿਸਟਮ ਦੇਵੇਗਾ। ਭਾਰਤ ਸਰਕਾਰ ਨੇ ਕੁਝ ਹੀ ਦਿਨ ਪਹਿਲਾਂ ਅਮਰੀਕੀ ਸਰਕਾਰ ਨੂੰ ਇਹਨਾਂ ਦੋਹਾਂ ਸਿਸਟਮ ਨੂੰ ਖਰੀਦਣ ਦੀ ਅਰਜ਼ੀ ਭੇਜੀ ਸੀ। ਪੈਂਟਾਗਨ ਮੁਤਾਬਕ ਇਸ ਸੌਦੇ ਰਾਹੀਂ ਭਾਰਤ ਅਤੇ ਅਮਰੀਕਾ ਵਿਚਕਾਰ ਸਬੰਧ ਮਜ਼ਬੂਤ ਹੋਣਗੇ।

ਇਹਨਾਂ ਡਿਫੈਂਸ ਸਿਸਟਮਸ ਨੂੰ ਬੋਇੰਗ-777 ਏਅਰਕ੍ਰਾਫਟ ਵਿਚ ਲਗਾਇਆ ਜਾਵੇਗਾ। ਭਾਰਤ ਸਰਕਾਰ ਛੇਤੀ ਹੀ ਏਅਰ ਇੰਡੀਆ ਤੋਂ ਇਸ ਦੇ ਲਈ ਦੋ ਬੋਇੰਗ-777 ਜਹਾਜ਼ ਖਰੀਦ ਸਕਦੀ ਹੈ। ਇਹਨਾਂ ਸਿਸਟਮਸ ਰਾਹੀਂ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਨੂੰ ਮਿਲਣ ਵਾਲੀ ਹਵਾਈ ਸੁਰੱਖਿਆ ਅਮਰੀਕੀ ਰਾਸ਼ਟਰਪਤੀ ਨੂੰ ਮਿਲਣ ਵਾਲੀ ਸੁਰੱਖਿਆ ਏਅਰਫੋਰਸ ਵਨ ਦੇ ਬਰਾਬਰ ਪੱਧਰ ਦੀ ਹੋ ਜਾਵੇਗੀ। (ਏਜੰਸੀਆਂ)