ਪਾਕਿ :ਅਗਵਾ ਕੀਤੀ ਨਾਬਾਲਿਗ ਨਾਲ ਵਿਆਹ ਨੂੰ ਕੋਰਟ ਨੇ ਦੱਸਿਆ ਕਾਨੂੰਨੀ,ਕਾਰਨ ਜਾਣ ਕੇ ਹੋਵੋਗੇ ਹੈਰਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕੋਰਟ ਨੇ ਫੈਸਲੇ ਨੂੰ ਸੁਣ ਕੇ ਹਰ ਕੋਈ ਹੈਰਾਨ

File Photo

ਨਵੀਂ ਦਿੱਲੀ : ਪਾਕਿਸਤਾਨ ਦੀ ਕੋਰਟ ਨੇ ਇਕ ਅਜੀਬੋ ਗਰੀਬ ਫੈਸਲਾ ਸਣਾਉਂਦਿਆ ਅਗਵਾ ਕੀਤੀ 14 ਸਾਲਾਂ ਦੀ ਨਾਬਾਲਿਗ ਈਸਾਈ ਲੜਕੀ ਦੇ ਨਾਲ ਵਿਆਹ ਕਰਵਾਉਣ ਨੂੰ ਕਾਨੂੰਨੀ ਕਰਾਰ ਦੇ ਦਿੱਤਾ ਹੈ ਅਤੇ ਇਸ ਪਿੱਛੇ ਦਲੀਲ ਦਿੱਤੀ ਹੈ ਕਿ ਲੜਕੀ ਦਾ ਮਾਸਿਕ ਧਰਮ ਸ਼ੁਰੂ ਹੋ ਚੁੱਕਿਆ ਸੀ।

ਪਾਕਿਸਤਾਨ ਵਿਚ ਘੱਟਗਿਣਤੀਆਂ ਉੱਤੇ ਹੁੰਦੇ ਜ਼ੁਲਮ ਕਿਸੇ ਤੋ ਲੁੱਕੇ ਹੋਏ ਨਹੀਂ ਹਨ ਪਰ ਹੱਦ ਤਾਂ ਉਦੋਂ ਹੋ ਜਾਂਦੀ ਹੈ ਜਦੋਂ ਖੁਦ ਕੋਰਟ ਇਸ ਤਰ੍ਹਾਂ ਦੀ ਘਟਨਾਵਾਂ ਨੂੰ ਸਹੀ ਕਰਾਰ ਦੇ ਦਿੰਦੀ ਹੈ ਅਤੇ ਇਸੇ ਨਾਲ ਹੀ ਜੁੜਦਾ ਇਹ ਮਾਮਲਾ ਹੈ ਦਰਅਸਲ 14 ਸਾਲਾਂ ਦੀ ਇਕ ਨਾਬਾਲਿਗ ਈਸਾਈ ਲੜਕੀ ਨੂੰ ਅਬਦੁਲ ਜਬਾਰ ਨਾਮ ਦੇ ਵਿਅਕਤੀ ਨੇ ਪਿਛਲੇ ਸਾਲ ਅਕਤੂਬਰ ਵਿਚ ਅਗਵਾ ਕਰ ਲਿਆ ਸੀ ਅਤੇ ਫਿਰ ਉਸ ਦਾ ਧਰਮ ਕਬੂਲਾ ਕਰਵਾ ਕੇ ਅਗਵਾਕਰਤਾ ਨੇ ਉਸ  ਨੂੰ ਨਿਕਾਹ ਲਈ ਜ਼ਬਰਦਸਤੀ ਮਜ਼ਬੂਰ ਕੀਤਾ।

ਇਸ ਤੋਂ ਖਫਾ ਪੀੜਤ ਦੇ ਮਾਤਾ-ਪਿਤਾ ਨੇ ਅਦਾਤਲ ਦਾ ਦਰਵਾਜਾ ਖੜਕਾਇਆ ਪਰ ਅਦਾਲਤ ਨੇ ਆਪਣਾ ਅਨੋਖਾ ਫੈਸਲਾ ਸੁਣਾਉਂਦਿਆ ਕਿਹਾ ਕਿ ਸ਼ਰੀਆਂ ਕਾਨੂੰਨ ਦੇ ਅਨੁਸਾਰ ਨਾਬਾਲਿਗ ਲੜਕੀ ਨਾਲ ਕਰਵਾਇਆ ਇਹ ਵਿਆਹ ਕਾਨੂੰਨੀ ਹੈ ਕਿਉਂਕਿ ਲੜਕੀ ਦਾ ਮਾਸਿਕ ਧਰਮ(ਪਿਰੀਅਡ) ਸ਼ੁਰੂ ਹੋ ਚੁੱਕਿਆ ਹੈ।

ਅਦਾਲਤ ਦੇ ਇਸ ਪੂਰੇ ਫੈਸਲੇ 'ਤੇ ਲੜਕੀ ਦੇ ਮਾਤਾ-ਪਿਤਾ ਯੂਨੀਸ ਅਤੇ ਮਸੀਹ ਨੇ ਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਹੈ ਕਿ ਉਹ ਇਸ ਫੈਸਲੇ ਵਿਰੁੱਧ ਉੱਪਰਲੀ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ। ਦੱਸ ਦਈਏ ਕਿ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ ਜਦੋਂ ਕਿਸੇ ਘੱਟਗਿਣਤੀਆ ਦੀ ਲੜਕੀ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾ ਕੇ ਨਿਕਾਹ ਕਰਵਾਇਆ ਹੋਵੇ। ਇਸ ਤੋਂ ਪਹਿਲਾਂ ਵੀ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ ਪਰ ਇਸ ਘਟਨਾ ਨੂੰ ਕੋਰਟ ਵੱਲੋਂ ਹੀ ਸਹੀ ਕਰਾਰ ਦੇਣ ਪਾਕਿਸਤਾਨ ਦੀ ਕਾਨੂੰਨੀ ਵਿਵਸਥਾ 'ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ।