ਬੈਂਜਾਮਿਨ ਨੇਤਨਯਾਹੂ ਨੇ ਵਹਾਈਟ ਹਾਊਸ ’ਚ ਡੋਨਾਲਡ ਟਰੰਪ ਨਾਲ ਮੁਲਾਕਾਤ ਕੀਤੀ
ਨੇਤਨਯਾਹੂ ਨੇ ਡੋਨਾਲਡ ਟਰੰਪ ਨੂੰ ਤੋਹਫ਼ੇ ਵਜੋਂ ਦਿਤਾ ‘ਗੋਲਡਨ ਪੇਜਰ’
ਇਜ਼ਰਾਈਲੀ ਪ੍ਰਧਾਨ ਮੰਤਰੀ ਦਫ਼ਤਰ ਨੇ ਵੀ ਪੁਸ਼ਟੀ ਕੀਤੀ ਹੈ ਕਿ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਡੋਨਾਲਡ ਟਰੰਪ ਨੂੰ ਗੋਲਡਨ ਪੇਜਰ ਤੋਹਫ਼ੇ ਵਜੋਂ ਦਿਤਾ ਹੈ। ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਵਹਾਈਟ ਹਾਊਸ ਵਿਖੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਸਨੇ ਟਰੰਪ ਨੂੰ ਇੱਕ ਬਹੁਤ ਹੀ ਖਾਸ ਤੋਹਫ਼ਾ ਦਿਤਾ।
ਵਹਾਈਟ ਹਾਊਸ ਵਿਖੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਤੋਂ ਬਾਅਦ, ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਉਨ੍ਹਾਂ ਨੂੰ ‘ਗੋਲਡਨ ਪੇਜਰ’ ਤੋਹਫ਼ੇ ਵਜੋਂ ਦਿਤਾ। ਇਜ਼ਰਾਈਲੀ ਪ੍ਰਧਾਨ ਮੰਤਰੀ ਦਫ਼ਤਰ ਨੇ ਵੀ ਪੁਸ਼ਟੀ ਕੀਤੀ ਕਿ ਨੇਤਨਯਾਹੂ ਨੇ ਡੋਨਾਲਡ ਟਰੰਪ ਨੂੰ ਸੁਨਹਿਰੀ ਪੇਜਰ ਤੋਹਫ਼ੇ ਵਜੋਂ ਦਿਤਾ ਸੀ। ਦਰਅਸਲ, ਇਹ ਤੋਹਫ਼ਾ ਲੇਬਨਾਨ ਵਿਚ ਹਿਜ਼ਬੁੱਲਾ ਵਿਰੁਧ ਇਜ਼ਰਾਈਲ ਦੇ ਆਪ੍ਰੇਸ਼ਨ ਦਾ ਪ੍ਰਤੀਕ ਹੈ,
ਜਿਸ ਵਿਚ ਪੇਜਰ ਧਮਾਕੇ ਰਾਹੀਂ ਹਿਜ਼ਬੁੱਲਾ ਦੇ ਬਹੁਤ ਸਾਰੇ ਅੱਤਵਾਦੀ ਮਾਰੇ ਗਏ ਸਨ। ਪਿਛਲੇ ਸਾਲ ਸਤੰਬਰ ਵਿਚ ਲੇਬਨਾਨ ਅਤੇ ਸੀਰੀਆ ਦੇ ਸਰਹੱਦੀ ਇਲਾਕਿਆਂ ਵਿਚ ਕਈ ਪੇਜਰ ਧਮਾਕੇ ਹੋਏ ਸਨ। ਲੇਬਨਾਨ ਦੀ ਰਾਜਧਾਨੀ ਬੇਰੂਤ ਅਤੇ ਦੱਖਣੀ ਲੇਬਨਾਨ ਦੇ ਕਈ ਇਲਾਕਿਆਂ, ਖਾਸ ਕਰ ਕੇ ਪੂਰਬੀ ਬੇਕਾ ਘਾਟੀ ਵਿਚ ਇਕ ਤੋਂ ਬਾਅਦ ਇਕ ਲੜੀਵਾਰ ਧਮਾਕੇ ਹੋਏ।
ਇਸ ਤੋਂ ਬਾਅਦ, ਵਾਕੀ-ਟਾਕੀ ਤੋਂ ਇਲਾਵਾ, ਲੇਬਨਾਨ ਵਿਚ ਸੋਲਰ ਪੈਨਲਾਂ ਅਤੇ ਹੈਂਡਹੈਲਡ ਰੇਡੀਓ ਵਿਚ ਧਮਾਕੇ ਹੋਏ। ਇੰਨਾ ਹੀ ਨਹੀਂ, ਬੇਰੂਤ ਸਮੇਤ ਲੇਬਨਾਨ ਦੇ ਕਈ ਵੱਡੇ ਸ਼ਹਿਰਾਂ ਵਿਚ ਘਰਾਂ ਦੇ ਸੋਲਰ ਸਿਸਟਮ ਅਤੇ ਸੋਲਰ ਪੈਨਲਾਂ ਵਿਚ ਕਈ ਧਮਾਕੇ ਹੋਏ। ਹਿਜ਼ਬੁੱਲਾ ਵਲੋਂ ਸੰਚਾਰ ਲਈ ਵਰਤੇ ਜਾਂਦੇ ਪੇਜਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਮਲਿਆਂ ਵਿਚ 3,000 ਤੋਂ ਵੱਧ ਲੋਕ ਜ਼ਖ਼ਮੀ ਹੋਏ ਅਤੇ ਲਗਭਗ 40 ਅੱਤਵਾਦੀ ਮਾਰੇ ਗਏ।
ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੇ ਸਤੰਬਰ ਵਿਚ ਲੇਬਨਾਨ ਸਥਿਤ ਅੱਤਵਾਦੀ ਸਮੂਹ ਹਿਜ਼ਬੁੱਲਾ ਦੇ ਖੁਫ਼ੀਆ ਸਥਾਨਾਂ ’ਤੇ ਪੇਜਰ ਹਮਲੇ ਨੂੰ ਮਨਜ਼ੂਰੀ ਦੇ ਦਿਤੀ ਸੀ। ਦਰਅਸਲ, ਹਮਾਸ ’ਤੇ ਇਜ਼ਰਾਈਲ ਦੇ ਹਮਲੇ ਤੋਂ ਬਾਅਦ, ਹਿਜ਼ਬੁੱਲਾ ਦੇ ਚੋਟੀ ਦੇ ਕਮਾਂਡਰਾਂ ਨੇ ਆਪਣੇ ਲੜਾਕਿਆਂ ਨੂੰ ਇਕ ਦੂਜੇ ਨਾਲ ਗੱਲ ਕਰਨ ਲਈ ਮੋਬਾਈਲ ਜਾਂ ਇੰਟਰਨੈਟ ਦੀ ਬਜਾਏ ਪੇਜਰ ਦੀ ਵਰਤੋਂ ਕਰਨ ਦਾ ਆਦੇਸ਼ ਦਿਤਾ ਸੀ। ਪੇਜਰ ਦੀ ਸਥਿਤੀ ਨੂੰ ਟਰੈਕ ਨਹੀਂ ਕੀਤਾ ਜਾ ਸਕਦਾ।