ਸਾਊਦੀ ਅਰਬ ਨੇ 14 ਦੇਸ਼ਾਂ ਲਈ ਵੀਜ਼ਾ ਨਿਯਮਾਂ ’ਚ ਬਦਲਾਅ ਕੀਤੇ
ਹੱਜ ਯਾਤਰਾ ਨੂੰ ਧਿਆਨ ਵਿਚ ਰੱਖਦੇ ਹੋਏ ਲਿਆ ਫ਼ੈਸਲਾ
ਸਾਊਦੀ ਅਰਬ ਨੇ 14 ਦੇਸ਼ਾਂ ਦੇ ਯਾਤਰੀਆਂ ਲਈ ਸਿੰਗਲ-ਐਂਟਰੀ ਵੀਜ਼ਾ ਲਾਗੂ ਕੀਤਾ ਹੈ। ਇਹ ਨਿਯਮ 1 ਫ਼ਰਵਰੀ, 2025 ਤੋਂ ਲਾਗੂ ਮੰਨਿਆ ਜਾਵੇਗਾ। ਇਸ ਫ਼ੈਸਲੇ ਦਾ ਉਦੇਸ਼ ਅਣਅਧਿਕਾਰਤ ਹੱਜ ਯਾਤਰੀਆਂ ਨੂੰ ਰੋਕਣਾ ਹੈ। ਵੀਜ਼ਾ 30 ਦਿਨਾਂ ਲਈ ਲਾਗੂ ਹੋਵੇਗਾ। ਹੱਜ, ਉਮਰਾਹ, ਡਿਪਲੋਮੈਟਿਕ ਅਤੇ ਰਿਹਾਇਸ਼ੀ ਵੀਜ਼ੇ ਪ੍ਰਭਾਵਿਤ ਨਹੀਂ ਹੋਣਗੇ। ਸਾਊਦੀ ਅਰਬ ਨੇ 14 ਦੇਸ਼ਾਂ ਲਈ ਵੀਜ਼ਾ ਨਿਯਮਾਂ ’ਚ ਬਦਲਾਅ ਕੀਤੇ।
ਪਾਕਿਸਤਾਨ ਲਈ ਵੀ ਸਿੰਗਲ ਐਂਟਰੀ ਵੀਜ਼ਾ ਲਾਗੂ। ਹੱਜ ਯਾਤਰਾ ਨੂੰ ਧਿਆਨ ਵਿਚ ਰੱਖਦੇ ਹੋਏ ਕਦਮ ਚੁੱਕੇ ਗਏ ਹਨ। ਸਾਊਦੀ ਅਰਬ ਸਰਕਾਰ ਨੇ ਆਪਣੇ ਵੀਜ਼ਾ ਨਿਯਮਾਂ ਵਿੱਚ ਮਹੱਤਵਪੂਰਨ ਬਦਲਾਅ ਕੀਤੇ ਹਨ। ਸਾਊਦੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਭਾਰਤ ਸਮੇਤ 14 ਦੇਸ਼ਾਂ ਦੇ ਯਾਤਰੀਆਂ ਨੂੰ ਹੁਣ ਸਿਰਫ਼ ਸਿੰਗਲ ਐਂਟਰੀ ਵੀਜ਼ਾ ਮਿਲੇਗਾ। ਇਸ ਦਾ ਮਤਲਬ ਹੈ ਕਿ ਇਨ੍ਹਾਂ ਦੇਸ਼ਾਂ ਲਈ ਮਲਟੀਪਲ ਐਂਟਰੀ ਵੀਜ਼ਾ ’ਤੇ ਪਾਬੰਦੀ ਲਗਾ ਦਿਤੀ ਗਈ ਹੈ।
ਇਹ ਨਿਯਮ 1 ਫ਼ਰਵਰੀ, 2025 ਤੋਂ ਲਾਗੂ ਕੀਤਾ ਗਿਆ ਹੈ। ਇਸ ਦਾ ਉਦੇਸ਼ ਲੋਕਾਂ ਨੂੰ ਲੰਬੇ ਸਮੇਂ ਦੇ ਵਿਜ਼ਿਟ ਵੀਜ਼ੇ ’ਤੇ ਆਉਣ ਅਤੇ ਅਣਅਧਿਕਾਰਤ ਤੌਰ ’ਤੇ ਹੱਜ ਕਰਨ ਤੋਂ ਰੋਕਣਾ ਹੈ। ਹਾਲ ਹੀ ਦੇ ਸਾਲਾਂ ਵਿਚ ਸਾਊਦੀ ਅਰਬ ਲਈ ਅਣਅਧਿਕਾਰਤ ਹੱਜ ਯਾਤਰੀ ਇਕ ਵੱਡੀ ਚੁਣੌਤੀ ਬਣ ਕੇ ਉਭਰੇ ਹਨ। ਸਾਊਦੀ ਸਰਕਾਰ ਨੇ ਅਲਜੀਰੀਆ, ਬੰਗਲਾਦੇਸ਼, ਮਿਸਰ, ਇਥੋਪੀਆ, ਭਾਰਤ, ਇੰਡੋਨੇਸ਼ੀਆ, ਇਰਾਕ, ਜਾਰਡਨ, ਮੋਰੋਕੋ, ਨਾਈਜੀਰੀਆ, ਪਾਕਿਸਤਾਨ, ਸੁਡਾਨ, ਟਿਊਨੀਸ਼ੀਆ ਅਤੇ ਯਮਨ ਦੇ ਯਾਤਰੀਆਂ ਲਈ ਮਲਟੀਪਲ ਵੀਜ਼ਾ ’ਤੇ ਪਾਬੰਦੀ ਲਗਾ ਦਿਤੀ ਹੈ।
ਇਨ੍ਹਾਂ 14 ਦੇਸ਼ਾਂ ਦੇ ਸੈਰ-ਸਪਾਟਾ, ਕਾਰੋਬਾਰ ਅਤੇ ਪਰਿਵਾਰਕ ਦੌਰਿਆਂ ਲਈ ਇਕ ਸਾਲ ਦੇ ਮਲਟੀਪਲ-ਐਂਟਰੀ ਵੀਜ਼ੇ ਅਣਮਿੱਥੇ ਸਮੇਂ ਲਈ ਮੁਅੱਤਲ ਕਰ ਦਿਤੇ ਗਏ ਹਨ। ਸਾਊਦੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਨਾਲ ਹੱਜ ਯਾਤਰਾ ਨੂੰ ਬਿਹਤਰ ਢੰਗ ਨਾਲ ਕੰਟਰੋਲ ਕਰਨ ਵਿਚ ਮਦਦ ਮਿਲੇਗੀ।