ਅਮਰੀਕਾ ਨੇ 8.74 ਕਰੋੜ ਰੁਪਏ ਖ਼ਰਚ ਕੇ 104 ਲੋਕਾਂ ਨੂੰ ਫ਼ੌਜੀ ਜਹਾਜ਼ ਰਾਹੀਂ ਭੇਜਿਆ ਸੀ ਭਾਰਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਰੀਪੋਰਟ ਮੁਤਾਬਿਕ ਇਨ੍ਹਾਂ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਫੌਜੀ ਉਡਾਣਾਂ ਦੀ ਕੀਮਤ ਇਕ ਆਮ ਨਾਗਰਿਕ ਯਾਤਰਾ ਨਾਲੋਂ ਤਿੰਨ ਗੁਣਾ ਜ਼ਿਆਦਾ ਹੋ ਸਕਦੀ ਹੈ।

The US sent 104 people to India by military aircraft at a cost of Rs 8.74 crore

ਚੰਡੀਗੜ੍ਹ: ਬੀਤੇ ਦਿਨੀਂ ਟਰੰਪ ਪ੍ਰਸ਼ਾਸਨ ਨੇ 104 ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦੇ ਅਪਣੇ ਦ੍ਰਿੜ ਇਰਾਦੇ ਨੂੰ ਦਰਸਾਉਣ ਲਈ ਫੌਜੀ ਜਹਾਜ਼ਾਂ ਦੀ ਵਰਤੋਂ ਕੀਤੀ ਸੀ। ਏ.ਐਫ.ਪੀ. ਦੇ ਵਿਸ਼ਲੇਸ਼ਣ ਅਨੁਸਾਰ, ਭਾਰਤ ਭੇਜੇ ਗਏ 104 ਲੋਕਾਂ ਦੇ ਮਾਮਲੇ ’ਚ 10 ਲੱਖ ਡਾਲਰ (8.74 ਕਰੋੜ ਰੁਪਏ) ਤਕ ਦਾ ਖ਼ਰਚ ਆਇਆ ਹੈ।

ਸਿੱਧੇ ਸ਼ਬਦਾਂ ਵਿਚ ਕਹਿ ਲਈਏ ਤਾਂ ਅਮਰੀਕਾ ਨੇ ਕਰੀਬ ਪੌਣੇ 9 ਕਰੋੜ ਖ਼ਰਚ ਕੇ 104 ਭਾਰਤੀਆਂ ਨੂੰ ਦੇਸ਼ ਵਿਚੋਂ ਕਢਿਆ ਹੈ। ਰੀਪੋਰਟ ਮੁਤਾਬਿਕ ਇਨ੍ਹਾਂ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਫੌਜੀ ਉਡਾਣਾਂ ਦੀ ਕੀਮਤ ਇਕ ਆਮ ਨਾਗਰਿਕ ਯਾਤਰਾ ਨਾਲੋਂ ਤਿੰਨ ਗੁਣਾ ਜ਼ਿਆਦਾ ਹੋ ਸਕਦੀ ਹੈ।

ਰਾਸ਼ਟਰਪਤੀ ਡੋਨਾਲਡ ਟਰੰਪ ‘ਅਮਰੀਕੀ ਇਤਿਹਾਸ ’ਚ ਸੱਭ ਤੋਂ ਵੱਡੇ ਦੇਸ਼ ਨਿਕਾਲੇ’ ਨੂੰ ਪੂਰਾ ਕਰਨ ਦੇ ਵਾਅਦੇ ਨਾਲ ਚੁਣੇ ਗਏ ਸਨ। ਦੇਸ਼ ਨਿਕਾਲਾ ਦਿਤੇ ਜਾਣ ਵਾਲੇ ਜ਼ਿਆਦਾਤਰ ਪ੍ਰਵਾਸੀ ਲਾਤੀਨੀ ਅਮਰੀਕਾ ਤੋਂ ਹਨ।