ਜੈਸ਼ ਨੇ ਕਰਵਾਏ ਸਨ ਮੁੰਬਈ ਹਮਲੇ: ਮੁਸ਼ੱਰਫ
ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਨੇ ਮੰਨਿਆ ਹੈ ਕਿ ਜੈਸ਼-ਏ-ਮੁਹਮੰਦ ਨੇ ਖ਼ੁਫ਼ੀਆ ਏਜੰਸੀਆਂ ਦੀਆਂ ਹਦਾਇਤਾਂ ’ਤੇ ਭਾਰਤ ਵਿਚ ਮੁੰਬਈ ਹਮਲੇ ਕਰਵਾਏ ਸਨ
Pervez Musharraf
ਇਸਲਾਮਾਬਾਦ: ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਨੇ ਮੰਨਿਆ ਹੈ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਮਸੂਦ ਅਜ਼ਹਰ ਦੇ ਦਹਿਸ਼ਤੀ ਸੰਗਠਨ ਜੈਸ਼-ਏ-ਮੁਹਮੰਦ ਨੇ ਖ਼ੁਫ਼ੀਆ ਏਜੰਸੀਆਂ ਦੀਆਂ ਹਦਾਇਤਾਂ ’ਤੇ ਭਾਰਤ ਵਿਚ ਮੁੰਬਈ ਹਮਲੇ ਕਰਵਾਏ ਸਨ। 75 ਸਾਲਾ ਮੁਸ਼ੱਰਫ, ਜੋ ਇਸ ਵੇਲੇ ਦੁਬਈ ਵਿਚ ਹੈ, ਦਾ ਕਹਿਣਾ ਹੈ ਕਿ ਜੈਸ਼ ਵਲੋਂ ਦੋ ਵਾਰ ਉਸ ਦੀ ਵੀ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਉਨ੍ਹਾਂ 44 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਸ਼ਲਾਘਾ ਕੀਤੀ ਹੈ।
ਪੀਟੀਆਈ