Equatorial Guinea
ਇਕਵਾਟੋਰੀਅਲ ਗਿੰਨੀ ਦੇ ਬਾਟਾ ਸ਼ਹਿਰ ਵਿਚ ਮਿਲਟਰੀ ਅੱਡੇ ਦੇ ਨੇੜੇ ਐਤਵਾਰ ਨੂੰ ਕਈ ਧਮਾਕੇ ਹੋਏ ਹਨ। ਇਨ੍ਹਾਂ ਧਮਾਕਿਆਂ ਵਿਚ 20 ਲੋਕ ਮਾਰੇ ਗਏ ਜਦਕਿ 600 ਤੋਂ ਵੱਧ ਜ਼ਖਮੀ ਹੋ ਗਏ।
ਅਲ ਜਜ਼ੀਰਾ ਨੇ ਰਾਸ਼ਟਰਪਤੀ ਤਿਓਦੋਰੋ ਓਬੀਆਂਗ ਦੇ ਹਵਾਲੇ ਨਾਲ ਕਿਹਾ ਕਿ ਇਹ ਧਮਾਕੇ ਅੱਡੇ ਬੇਸ ‘ਤੇ ਡਾਇਨਾਮਾਈਟ ਦੀ ਵਰਤੋਂ ਨਾਲ ਜੁੜੇ ਲਾਪ੍ਰਵਾਹੀ ਕਾਰਨ ਹੋਏ। ਐਤਵਾਰ ਨੂੰ ਜ਼ਬਰਦਸਤ ਧਮਾਕੇ ਹੋਏ। ਇਸ ਵਿਚ 20 ਲੋਕ ਮਾਰੇ ਗਏ ਜਦਕਿ 600 ਤੋਂ ਵੱਧ ਜ਼ਖਮੀ ਹੋਏ।
ਰਾਸ਼ਟਰਪਤੀ ਨੇ ਪਹਿਲਾਂ ਕਿਹਾ ਸੀ ਕਿ 15 ਲੋਕ ਮਾਰੇ ਗਏ ਹਨ ਅਤੇ 500 ਲੋਕ ਜ਼ਖਮੀ ਹੋਏ ਹਨ। ਇਸ ਤੋਂ ਬਾਅਦ ਦੇਸ਼ ਦੇ ਸਿਹਤ ਮੰਤਰਾਲੇ ਨੇ 17 ਲੋਕਾਂ ਦੀ ਮੌਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਧਮਾਕੇ ਵਿੱਚ 420 ਲੋਕ ਜ਼ਖਮੀ ਹੋਏ ਹਨ। ਹੁਣ ਖ਼ਬਰਾਂ ਆਈਆਂ ਹਨ ਕਿ ਘੱਟੋ ਘੱਟ 20 ਲੋਕਾਂ ਦੀ ਮੌਤ ਹੋ ਗਈ ਹੈ ਅਤੇ 600 ਤੋਂ ਵੱਧ ਲੋਕ ਜ਼ਖਮੀ ਹੋਏ ਹਨ।