ਫਰਾਂਸ ਦੇ ਅਰਬਪਤੀ ਓਲੀਵਿਅਰ ਦਸਾਲਟ ਦੀ ਹੈਲੀਕਾਪਟਰ ਹਾਦਸੇ 'ਚ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

69 ਸਾਲ ਦੇ ਸਨ ਓਲੀਵਿਅਰ ਦਸਾਲਟ

Olivier Dassault

ਫਰਾਂਸ : ਫਰਾਂਸ ਦੇ ਅਰਬਪਤੀ ਅਤੇ ਸੰਸਦ ਮੈਂਬਰ ਰਾਜਨੇਤਾਓਲੀਵਿਅਰ ਦਸਾਲਟ ਦੀ ਹੈਲੀਕਾਪਟਰ ਦੇ ਹਾਦਸੇ ਵਿਚ ਮੌਤ ਹੋ ਗਈ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਟਵਿੱਟਰ 'ਤੇ ਇਹ ਜਾਣਕਾਰੀ ਦਿੱਤੀ ਹੈ।

ਰਾਸ਼ਟਰਪਤੀ ਨੇ ਕਿਹਾ ਕਿ ਓਲੀਵਿਅਰ ਦਸਾਲਟ ਨੇ ਉਦਯੋਗ, ਸੰਸਦ ਮੈਂਬਰਾਂ, ਸਥਾਨਕ ਚੁਣੇ ਹੋਏ ਅਧਿਕਾਰੀਆਂ, ਹਵਾਈ ਸੈਨਾ ਵਿੱਚ ਇੱਕ ਕਮਾਂਡਰ ਵਜੋਂ ਦੇਸ਼ ਦੀ ਸੇਵਾ ਕੀਤੀ। ਉਸਦਾ ਅਚਾਨਕ ਦਿਹਾਂਤ ਇੱਕ ਵੱਡਾ ਘਾਟਾ ਹੈ। ਦਸਾਲਟ 69 ਸਾਲਾਂ ਦੇ ਸਨ। 

 

ਓਲੀਵਿਅਰ ਦਸਾਲਟ ਇਕ ਫ੍ਰੈਂਚ ਉਦਯੋਗਪਤੀ ਅਤੇ ਅਰਬ ਦੀ ਦੌਲਤ ਦਾ ਮਾਲਕ ਸੇਰਜ ਦਸਾਲਟ ਦਾ ਵੱਡਾ ਪੁੱਤਰ ਸੀ। ਦੱਸ ਦੇਈਏ ਕਿ ਉਨ੍ਹਾਂ ਦੀ ਕੰਪਨੀ ਰਾਫੇਲ ਲੜਾਕੂ ਜਹਾਜ਼ ਵੀ ਬਣਾਉਂਦੀ ਹੈ, ਜਿਸ ਨੂੰ ਹਾਲ ਹੀ ਵਿਚ ਭਾਰਤੀ ਸੈਨਾ ਵਿਚ ਸ਼ਾਮਲ ਕੀਤਾ ਗਿਆ ਹੈ। ਹਾਲਾਂਕਿ, ਰਾਜਨੀਤਿਕ ਕਾਰਨਾਂ ਅਤੇ ਹਿੱਤਾਂ ਦੇ ਟਕਰਾਅ ਤੋਂ ਬਚਣ ਲਈ ਉਸਨੇ ਆਪਣਾ ਨਾਮ ਦਸਾਲਟ ਬੋਰਡ ਤੋਂ ਵਾਪਸ ਲੈ ਲਿਆ।