ਰੂਸ ਅਤੇ ਯੂਕਰੇਨ ਦੇ ਵਿਦੇਸ਼ ਮੰਤਰੀ ਕਰਨਗੇ ਮੁਲਾਕਾਤ, 10 ਮਾਰਚ ਨੂੰ ਤੁਰਕੀ ’ਚ ਹੋਵੇਗੀ ਪਹਿਲੀ ਉੱਚ ਪੱਧਰੀ ਬੈਠਕ

ਏਜੰਸੀ

ਖ਼ਬਰਾਂ, ਕੌਮਾਂਤਰੀ

ਤੁਰਕੀ ਦੇ ਰੂਸ ਅਤੇ ਯੂਕਰੇਨ ਦੋਵਾਂ ਨਾਲ ਨਜ਼ਦੀਕੀ ਸਬੰਧ ਹਨ ਅਤੇ ਉਹ ਦੋਵਾਂ ਪੱਖਾਂ ਵਿਚਾਲੇ ਚੱਲ ਰਹੀ ਜੰਗ ਨੂੰ ਰੋਕਣ ਲਈ ਵਿਚੋਲਗੀ ਕਰਨਾ ਚਾਹੁੰਦਾ ਹੈ।

krainian Foreign Minister To Meet Russian Counterpart On March 10 For Peace Talks

ਅੰਕਾਰਾ: ਤੁਰਕੀ ਦੇ ਵਿਦੇਸ਼ ਮੰਤਰੀ ਮੇਵਲਤ ਚਾਵੁਸੋਗਲੂ ਨੇ ਸੋਮਵਾਰ ਨੂੰ ਕਿਹਾ ਕਿ ਰੂਸ ਅਤੇ ਯੂਕਰੇਨ ਦੇ ਵਿਦੇਸ਼ ਮੰਤਰੀ ਇਸ ਹਫਤੇ 10 ਮਾਰਚ ਨੂੰ ਤੁਰਕੀ ਦੇ ਤੱਟੀ ਸ਼ਹਿਰ ਅੰਤਾਲਿਆ ਦੇ ਨੇੜੇ ਮੁਲਾਕਾਤ ਕਰਨਗੇ। ਚਾਵੁਸੋਗਲੂ ਨੇ ਕਿਹਾ ਕਿ ਉਹ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਅਤੇ ਯੂਕਰੇਨ ਦੇ ਵਿਦੇਸ਼ ਮੰਤਰੀ ਦਮਿਤਰੋ ਕੁਲੇਬਾ ਵਿਚਕਾਰ "ਤਿੰਨ-ਪੱਖੀ ਫਾਰਮੈਟ" ਮੀਟਿੰਗ ਵਿਚ ਵੀ ਹਿੱਸਾ ਲੈਣਗੇ।  ਜ਼ਿਕਰਯੋਗ ਹੈ ਕਿ ਤੁਰਕੀ ਦੇ ਰੂਸ ਅਤੇ ਯੂਕਰੇਨ ਦੋਵਾਂ ਨਾਲ ਨਜ਼ਦੀਕੀ ਸਬੰਧ ਹਨ ਅਤੇ ਉਹ ਦੋਵਾਂ ਪੱਖਾਂ ਵਿਚਾਲੇ ਚੱਲ ਰਹੀ ਜੰਗ ਨੂੰ ਰੋਕਣ ਲਈ ਵਿਚੋਲਗੀ ਕਰਨਾ ਚਾਹੁੰਦਾ ਹੈ।

Russia Ukraine War

ਤੀਜੇ ਦੌਰ ਦੀ ਗੱਲਬਾਤ ਨੂੰ ਯੂਕਰੇਨ ਨੇ ਦੱਸਿਆ ਸਕਾਰਾਤਮਕਪਰ ਰੂਸ ਨੇ ਜਤਾਈ ਅਸਹਿਮਤੀ

ਇਸ ਤੋਂ ਪਹਿਲਾਂ ਦੋਵਾਂ ਦੇਸ਼ਾਂ ਦੇ ਨੁਮਾਇੰਦਿਆਂ ਨੇ ਸੋਮਵਾਰ ਨੂੰ ਤੀਜੇ ਦੌਰ ਦੀ ਗੱਲਬਾਤ ਕੀਤੀ। ਏਐਫਪੀ ਨਿਊਜ਼ ਏਜੰਸੀ ਨੇ ਯੂਕਰੇਨੀ ਵਾਰਤਾਕਾਰ ਦੇ ਹਵਾਲੇ ਨਾਲ ਕਿਹਾ ਕਿ ਬੇਲਾਰੂਸ ਵਿਚ ਰੂਸ-ਯੂਕਰੇਨ ਦੀ ਮੀਟਿੰਗ ਦੇ ਤੀਜੇ ਦੌਰ ਦੀ ਬੈਠਕ ਵਿਚ "ਸਕਾਰਾਤਮਕ ਨਤੀਜੇ"ਦਿਖੇ। ਹਾਲਾਂਕਿ ਇਕ ਰੂਸੀ ਵਾਰਤਾਕਾਰ ਨੇ ਕਿਹਾ ਕਿ ਯੂਕਰੇਨ ਨਾਲ ਗੱਲਬਾਤ ਵਿਚ ਜਿਨ੍ਹਾਂ ਚੀਜ਼ਾਂ ਦੀ ਉਮੀਦ ਜਤਾਈ ਗਈ ਸੀ, ਉਹ "ਅਜੇ ਤੱਕ ਪੂਰੀਆਂ ਨਹੀਂ ਹੋਈਆਂ"।