ਕੈਲੇਫ਼ੋਰਨੀਆ ਯੂਨੀਵਰਸਟੀ ਦੀ ਕਾਨਵੋਕੇਸ਼ਨ 'ਚ ਅੰਗਦ ਸਿੰਘ ਦਾ ਭਾਸ਼ਣ ਦੁਨੀਆਂ ਭਰ ਵਿਚ ਚਰਚਿਤ ਹੋਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਬਰਕਲੇ, 12 ਜੂਨ : ਕੈਲੇਫ਼ੋਰਨੀਆ ਯੂਨੀਵਰਸਟੀ ਅਧੀਨ ਆਉਂਦੇ ਬਰਕਲੇ ਕਾਲਜ ਦੇ ਵਿਦਿਆਰਥੀ ਅੰਗਦ ਸਿੰਘ ਪੱਡਾ ਵਲੋਂ ਕਾਨਵੋਕੇਸ਼ਨ ਮੌਕੇ ਦਿਤਾ ਗਿਆ ਭਾਸ਼ਣ ਦੁਨੀਆਂ ਭਰ

Angad Singh

ਬਰਕਲੇ, 12 ਜੂਨ : ਕੈਲੇਫ਼ੋਰਨੀਆ ਯੂਨੀਵਰਸਟੀ ਅਧੀਨ ਆਉਂਦੇ ਬਰਕਲੇ ਕਾਲਜ ਦੇ ਵਿਦਿਆਰਥੀ ਅੰਗਦ ਸਿੰਘ ਪੱਡਾ ਵਲੋਂ ਕਾਨਵੋਕੇਸ਼ਨ ਮੌਕੇ ਦਿਤਾ ਗਿਆ ਭਾਸ਼ਣ ਦੁਨੀਆਂ ਭਰ ਵਿਚ ਚਰਚਿਤ ਹੋ ਗਿਆ ਹੈ ਅਤੇ ਯੂਟਿਊਬ 'ਤੇ ਅਪਲੋਡ ਵੀਡੀਉ ਨੂੰ ਲੱਖਾਂ ਲੋਕ ਵੇਖ ਚੁੱਕੇ ਹਨ। ਅੰਗਦ ਸਿੰਘ ਨੇ ਪੰਜਾਬ ਵਿਚ ਨਸ਼ਿਆਂ ਦੀ ਸਮੱਸਿਆ ਨੂੰ ਵਿਸ਼ੇਸ਼ ਤੌਰ 'ਤੇ ਛੋਹਿਆ ਜਿਸ ਕਾਰਨ ਉਸ ਨੂੰ ਅਪਣੇ ਦੋ ਨਜ਼ਦੀਕੀ ਦੋਸਤ ਗਵਾਉਣੇ ਪਏ।
ਅੰਗਦ ਸਿੰਘ ਜਿਸ ਨੂੰ ਸਾਲ ਦਾ ਬਿਹਤਰੀਨ ਵਿਦਿਆਰਥੀ ਹੋਣ ਦੇ ਨਾਤੇ ਭਾਸ਼ਣ ਦੇਣ ਦਾ ਮੌਕਾ ਦਿਤਾ ਗਿਆ, ਨੇ ਕਿਹਾ, ''ਮੈਂ ਇਕ ਸਫ਼ਲ ਵਿਅਕਤੀ ਬਣਨ ਦੇ ਇਰਾਦੇ ਨਾਲ ਅਮਰੀਕਾ ਆਇਆ ਸੀ ਤਾਕਿ ਪੰਜਾਬ ਵਾਪਸ ਜਾ ਕੇ ਨਸ਼ਿਆਂ ਦੀ ਸਮੱਸਿਆ ਨਾਲ ਲੜ ਸਕਾਂ। ਹੁਣ ਮੈਂ ਅਪਣਾ ਟੀਚਾ ਪੂਰਾ ਕਰ ਸਕਾਂਗਾ।'' ਸੈਂਕੜੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਅੰਗਦ ਸਿੰਘ ਨੇ ਕਿਹਾ, ''ਕੁੱਝ ਪਲ ਲਈ ਅੱਖਾਂ ਬੰਦ ਕਰ ਲਵੋ ਅਤੇ ਫਿਰ ਖ਼ੁਦ ਨੂੰ ਪੇਸ਼ ਆ ਰਹੀ ਸੱਭ ਤੋਂ ਵੱਡੀ ਸਮੱਸਿਆ ਬਾਰੇ ਸੋਚੋ। ਇਸ ਸਮੱਸਿਆ ਨੂੰ ਸੁਲਝਾਉਣ ਦੀ ਜ਼ਰੂਰਤ ਹੈ ਤਾਂ ਹੀ ਇਹ ਦੁਨੀਆਂ ਮਨੁੱਖ ਲਈ ਬਿਹਤਰੀਨ ਸਥਾਨ ਬਣ ਸਕੇਗੀ।''
ਇਸ ਮਗਰੋਂ ਅੰਗਦ ਸਿੰਘ ਨੇ ਲੋਕਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਗਿਣਾਉਣੀਆਂ ਸ਼ੁਰੂ ਕੀਤੀਆਂ ਅਤੇ ਕਿਹਾ, ''ਜਦੋਂ ਇਕ ਬੱਚਾ ਫ਼ੀਸ ਦੀ ਵਜ੍ਹਾ ਕਾਰਨ ਸਕੂਲ ਨਹੀਂ ਜਾ ਸਕਦਾ ਤਾਂ ਇਹ ਇਕ ਸਮੱਸਿਆ ਹੈ, ਜਦੋਂ ਇਕ ਸਿੱਖ ਵਿਅਕਤੀ ਨੂੰ ਦਸਤਾਰ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਇਹ ਇਕ ਸਮੱਸਿਆ ਹੈ, ਜਦੋਂ ਇਕ ਮੁਸਮਲਮਾਨ ਔਰਤ ਨਾਲ ਹਿਜਾਬ ਕਾਰਨ ਛੇੜਛਾੜ ਹੁੰਦੀ ਹੈ ਤਾਂ ਇਹ ਇਕ ਸਮੱਸਿਆ ਹੈ, ਜਦੋਂ ਇਕ ਸੀਰੀਆਈ ਪਿਤਾ ਅਪਣੇ ਪੂਰਾ ਪਰਵਾਰ ਮਿਜ਼ਾਈਲ ਹਮਲੇ ਵਿਚ ਗਵਾਉਣ ਮਗਰੋਂ ਰੋ ਰਿਹਾ ਹੁੰਦਾ ਹੈ ਤਾਂ ਇਹ ਇਕ ਸਮੱਸਿਆ ਹੈ।'' ਅੰਗਦ ਸਿੰਘ ਨੇ ਇਕੱਠ ਨੂੰ ਭਾਵੁਕ ਅਪੀਲ ਕਰਦਿਆਂ ਕਿਹਾ ਕਿ ਇਸ ਦੁਨੀਆਂ ਨੂੰ ਸੁਰੱਖਿਅਤ ਬਣਾਉਣ ਲਈ ਅਪਣੀ ਸਿਖਿਆ ਦੀ ਵਰਤੋਂ ਕਰੋ। ਹਰ ਖੇਤਰ ਦੇ ਲੋਕਾਂ ਨੂੰ ਇਕਜੁਟ ਕਰਨਾ ਹੀ ਸਾਡਾ ਫ਼ਰਜ਼ ਹੈ। ਅੰਗਦ ਸਿੰਘ ਦਾ ਭਾਸ਼ਣ ਖ਼ਤਮ ਹੋਣ 'ਤੇ ਤਾੜੀਆਂ ਗੂੰਜ ਰਹੇ ਸਮਾਗਮ ਦੌਰਾਨ ਕਈਆਂ ਦੀਅ ਅੱਖਾਂ ਵਿਚ ਅਥਰੂ ਵੀ ਆ ਗਏ।
(ਏਜੰਸੀ)