ਬਰਤਾਨੀਆ ਵਲੋਂ ਲੋਕਾਂ ਨੂੰ ਮੋਟਾਪੇ ਤੇ ਸ਼ੂਗਰ ਤੋਂ ਬਚਾਉਣ ਲਈ 'ਅਨੋਖੀ ਪਹਿਲ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਚੀਨੀ ਵਾਲੇ ਪਦਾਰਥਾਂ 'ਤੇ ਲਗਾਇਆ ਟੈਕਸ

Fatness

ਸਾਫ਼ਟ ਡਰਿੰਕ ਤੇ ਕੋਲਡ ਡ੍ਰਿੰਕ ਜ਼ਿਆਦਾ ਪੀਣ ਨਾਲ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ, ਇਹ ਜਾਣਦੇ ਹੋਣ ਦੇ ਬਾਵਜੂਦ ਲੋਕ ਇਹ ਆਦਤ ਛੱਡਣ ਨੂੰ ਤਿਆਰ ਨਹੀਂ ਹਨ। ਇਸ ਕਾਰਨ ਬ੍ਰਿਟੇਨ ਨੇ ਅਪਣੇ ਨਾਗਰਿਕਾਂ ਨੂੰ ਇਸ ਖ਼ਤਰੇ ਤੋਂ ਬਚਾਉਣ ਦਾ ਫ਼ੈਸਲਾ ਕੀਤਾ ਹੈ। ਜੀ ਹਾਂ, ਬਰਤਾਨੀਆ ਵਾਸੀਆਂ ਨੂੰ ਸ਼ਾਇਦ ਜਲਦ ਹੀ ਸਾਫ਼ਟ ਡ੍ਰਿੰਕ ਖਰੀਦਣ ਲਈ ਥੋੜ੍ਹਾ ਹੋਰ ਜ਼ਿਆਦਾ ਪੈਸਾ ਖਰਚ ਕਰਨਾ ਪਵੇਗਾ, ਕਿਉਂਕਿ ਬ੍ਰਿਟੇਨ 'ਚ ਵੀਰਵਾਰ ਨੂੰ ਸ਼ੂਗਰ ਟੈਕਸ (ਮੀਠਾ ਟੈਕਸ) ਲਾਗੂ ਕਰ ਦਿਤਾ ਗਿਆ ਹੈ। ਇਹ ਸਰਕਾਰ ਦੇ ਮੋਟਾਪਾ ਤੇ ਚੀਨੀ ਨਾਲ ਸਬੰਧਤ ਹੋਰ ਬੀਮਾਰੀਆਂ ਨਾਲ ਲੜਨ ਦੀ ਯੋਜਨਾ ਦਾ ਹਿੱਸਾ ਹੈ। ਸਰਕਾਰ ਇਸ ਤੋਂ ਇਕੱਠੇ ਕੀਤੇ ਗਏ ਪੈਸਿਆਂ ਦੀ ਵਰਤੋਂ ਸਕੂਲ 'ਚ ਬੱਚਿਆਂ ਲਈ ਖੇਡ ਦੀ ਸੁਵਿਧਾ ਦਾ ਵਿਸਥਾਰ ਕਰਨ 'ਚ ਕਰੇਗੀ।

ਜ਼ਿਆਦਾ ਮੀਠਾ ਪੀਣਾ ਜ਼ਿਆਦਾ ਮਹਿੰਗਾ ਹੋਵੇਗਾ ਕਿਉਂਕਿ ਸਰਕਾਰ ਨੇ ਜ਼ਿਆਦਾ ਮੀਠਾ ਪੀਣ ਵਾਲੇ ਪਦਾਰਥਾਂ 'ਤੇ ਵਧ ਟੈਕਸ ਲਗਾਇਆ ਹੈ। ਇਸ ਤਹਿਤ ਪ੍ਰਤੀ ਲਿਟਰ 50 ਗ੍ਰਾਮ ਤਕ ਚੀਨੀ ਵਾਲੇ ਪਦਾਰਥਾਂ 'ਤੇ 18 ਪੇਂਸ ਪ੍ਰਤੀ ਲੀਟਰ ਤੇ 80 ਗ੍ਰਾਮ ਜਾਂ ਉਸ ਤੋਂ ਵਧ ਚੀਨੀ ਵਾਲੇ ਪਦਾਰਥ ਉਤਪਾਦਾਂ 'ਤੇ 24 ਪੇਂਸ ਪ੍ਰਤੀ ਲੀਟਰ ਦੇ ਹਿਸਾਬ ਨਾਲ ਟੈਕਸ ਲਾਗੂ ਹੋਵੇਗਾ। ਸਾਫ਼ਟ ਡ੍ਰਿੰਕ ਉਦਯੋਗਿਕ ਟੈਕਸ ਦਾ ਐਲਾਨ ਬ੍ਰਿਟੇਨ ਦੇ ਸਾਬਕਾ ਚਾਂਸਲਰ ਜਾਰਜ ਆਸਰਬੋਨ ਨੇ 2016 'ਚ ਕੀਤੀ ਸੀ। ਇਸ ਦੀ ਵਸੂਲੀ ਬਰਤਾਨੀਆ ਦੇ ਸਾਫ਼ਟ ਡ੍ਰਿੰਕ ਬਣਾਉਣ ਵਾਲੀ ਕੰਪਨੀ ਤੋਂ ਕੀਤੀ ਜਾਵੇਗੀ। ਉਹ ਚਾਹੁਣ ਤਾਂ ਇਸ ਦਾ ਬੋਝ ਉਪਭੋਗਤਾਵਾਂ 'ਤੇ ਪਾ ਸਕਦੇ ਹਨ।        (ਏਜੰਸੀ)