ਚਾਈਨਾ ਈਸਟਰਨ ਜਹਾਜ਼ ਨੂੰ ਆਸਟ੍ਰੇਲੀਆ ਵਿਚ ਐਮਰਜੈਂਸੀ ਸਥਿਤੀ 'ਚ ਉਤਾਰਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਚਾਈਨਾ ਈਸਟਰਨ ਦੇ ਇਕ ਯਾਤਰੀ ਜਹਾਜ਼ ਵਿਚ ਉਸ ਸਮੇਂ ਖ਼ਰਾਬੀ ਆ ਗਈ ਜਦ ਉਸ ਦੇ ਇੰਜਨ ਦੀ ਕੈਸਿੰਗ ਵਿਚ ਇਕ ਵੱਡਾ ਛੇਕ ਹੋ ਗਿਆ ਜਿਸ ਨਾਲ ਜਹਾਜ਼ ਨੂੰ ਐਮਰਜੈਂਸੀ ਸਥਿਤੀ ਵਿਚ..

aeroplane

ਸਿਡਨੀ, 12 ਜੂਨ : ਚਾਈਨਾ ਈਸਟਰਨ ਦੇ ਇਕ ਯਾਤਰੀ ਜਹਾਜ਼ ਵਿਚ ਉਸ ਸਮੇਂ ਖ਼ਰਾਬੀ ਆ ਗਈ ਜਦ ਉਸ ਦੇ ਇੰਜਨ ਦੀ ਕੈਸਿੰਗ ਵਿਚ ਇਕ ਵੱਡਾ ਛੇਕ ਹੋ ਗਿਆ ਜਿਸ ਨਾਲ ਜਹਾਜ਼ ਨੂੰ ਐਮਰਜੈਂਸੀ ਸਥਿਤੀ ਵਿਚ ਉਤਾਰਨਾ ਪਿਆ।
ਐਮਯੁ 739 ਜਹਾਜ਼ ਨੇ ਬੀਤੇ ਦਿਨ ਸਥਾਨਕ ਸਮਯਾਨੂਸਾਰ ਸ਼ਾਮ ਦੇ ਕਰੀਬ ਸਾਢੇ ਅੱਠ ਵਜੇ ਸਿਡਨੀ ਹਵਾਈ ਅੱਡੇ ਤੋਂ ਉਡਾਨ ਭਰੀ ਸੀ। ਉਦੋਂ ਉਸ ਦੀ ਜਾਣਕਾਰੀ ਮਿਲੀ। ਚਾਲਕ ਦਲ ਨੇ ਖ਼ਰਾਬ ਇੰਜਣ ਦੇ ਕੋਲ ਦੀਆਂ ਸੀਟਾਂ ਨੂੰ ਖ਼ਾਲੀ ਕਰਵਾ ਦਿਤਾ ਅਤੇ ਜਹਾਜ਼ ਨੂੰ ਵਾਪਸ ਲਿਆਂਦਾ। ਕੋਈ ਵੀ ਜਾਨੀ ਨੁਕਸਾਨ ਹੋਣ ਦੀ ਕੋਈ ਖ਼ਬਰ ਨਹੀਂ ਹੈ।
ਚਾਈਨਾ ਈਸਟਰਨ ਦੇ ਬੁਲਾਰੇ ਨੇ ਦਸਿਆ ਕਿ ਚਾਲਕ ਦਲ ਨੇ ਇੰਜਣ ਦੀ ਖ਼ਰਾਬ ਹਾਲਤ ਦੇਖ ਜਹਾਜ਼ ਨੂੰ ਤੁਰਤ ਸਿਡਨੀ ਹਵਾਈ ਅੱਡੇ 'ਤੇ ਵਾਪਸ ਲਿਜਾਣ ਦਾ ਫ਼ੈਸਲਾ ਕੀਤਾ। ਜਹਾਜ਼ ਦੀ ਹਾਲੇ ਸਿਡਨੀ ਹਵਾਈ ਅੱਡੇ 'ਤੇ ਜਾਂਚ ਕੀਤੀ ਜਾ ਰਹੀ ਹੈ।                     (ਪੀ.ਟੀ.ਆਈ)