ਭਾਰਤ 'ਚ 40 ਕਰੋੜ ਮਜ਼ਦੂਰ ਗ਼ਰੀਬੀ 'ਚ ਫੱਸ ਸਕਦੇ ਹਨ : ਸੰਯੁਕਤ ਰਾਸ਼ਟਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਭਾਰਤ 'ਚ 40 ਕਰੋੜ ਮਜ਼ਦੂਰ ਗ਼ਰੀਬੀ 'ਚ ਫੱਸ ਸਕਦੇ ਹਨ : ਸੰਯੁਕਤ ਰਾਸ਼ਟਰ

UN

ਸੰਯੁਕਤ ਰਾਸ਼ਟਰ, 8 ਅਪ੍ਰੈਲ: ਸੰਯੁਕਤ ਰਾਸ਼ਟਰ ਨੇ ਚੇਤਾਵਨੀ ਦਿਤੀ ਹੈ ਕਿ ਕੋਰੋਨਾ ਸੰਕਟ ਕਾਰਨ ਭਾਰਤ ਵਿਚ ਗ਼ੈਰ-ਸਰਕਾਰੀ ਖੇਤਰ ਵਿਚ ਕੰਮ ਕਰਨ ਵਾਲੇ ਲਗਭਗ 40 ਕਰੋੜ ਲੋਕ ਗ਼ਰੀਬੀ ਵਿਚ ਫੱਸ ਸਕਦੇ ਹਨ ਅਤੇ ਅਨੁਸਾਰ ਹੈ ਕਿ ਇਸ ਸਾਲ ਦੁਨੀਆਂ ਭਰ ਵਿਚ 19.5 ਕਰੋੜ ਲੋਕ ਅਪਣੀ ਨੌਕਰੀ ਗਵਾ ਸਕਦੇ ਹੈ। ਅੰਤਰਰਾਸ਼ਟਰੀ ਕਿਰਤ ਸੰਗਠਨ (ਆਈ.ਐਲ.ਓ.) ਨੇ ਅਪਣੀ ਰੀਪੋਰਟ 'ਚ ਕੋਵਿਡ-19 ਨੂੰ ਦੂਜੇ ਵਿਸ਼ਵ ਯੁੱਧ ਦੋਂ ਬਾਅਦ ਸੱਭ ਤੋਂ ਭਿਆਨਕ ਸੰਕਟ ਦਸਿਆ ਹੈ।

ਆਈ.ਐਲ.ਓ. ਦੇ ਡਾਇਰੈਕਟਰ ਗਾਯ  ਰਾਇਟਰ ਨੇ ਮੰਗਲਵਾਰ ਨੂੰ ਕਿਹਾ ਕਿ ਵਿਕਸਤ ਅਤੇ ਵਿਸ਼ਾਲਸ਼ੀਲ ਦੋਵੇਂ ਅਰਥਵਿਸਸਥਾ ਵਿਚ ਮਿਹਨਤੀਆਂ ਅਤੇ ਵਪਾਰੀਆਂ ਨੂੰ ਤਬਾਹੀ ਦਾ ਸਾਹਮਣਾ ਕਰਨਾ ਪਏਗਾ। ਸਾਨੂੰ ਤੇਜ਼ੀ ਨਾਲ ਸਫ਼ਲਤਾਪੂਰਵਕ ਰੂਪ ਵਿਚ ਅਤੇ ਇਕ ਸਾਥ ਕਦਮ ਚੁਕਣੇ ਹੋਣਗੇ।  (ਪੀਟੀਆਈ)