ਕੋਰੋਨਾ : ਭਾਰਤ ਤੋਂ ਆਉਣ ਵਾਲੇ ਯਾਤਰੀਆਂ ਦੀ ਐਂਟਰੀ 'ਤੇ ਨਿਊਜ਼ੀਲੈਂਡ ਨੇ ਲਗਾਈ ਪਾਬੰਦੀ
11 ਅਪ੍ਰੈਲ ਤੋਂ ਸ਼ੁਰੂ ਹੋਵੇਗੀ ਐਂਟਰੀ ਤੇ ਪਾਬੰਦੀ
Jacinda Ardern
ਵੈਲਿੰਗਟਨ: ਭਾਰਤ ਵਿਚ ਕੋਰੋਨਾ ਦਾ ਕਹਿਰ ਦਿਨੋ ਦਿਨ ਵਧਦਾ ਜਾ ਰਿਹਾ ਹੈ। ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਨਿਊਜ਼ੀਲੈਂਡ ਨੇ ਅਹਿਮ ਫੈਸਲਾ ਲਿਆ ਹੈ। ਨਿਊਜ਼ੀਲੈਂਡ ਨੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਦੀ ਐਂਟਰੀ ਤੇ ਪਾਬੰਦੀ ਲਗਾਈ ਹੈ। 11 ਅਪ੍ਰੈਲ ਰਾਤ ਤੋਂ ਸ਼ੁਰੂ ਹੋਵੇਗੀ।
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਘੋਸ਼ਣਾ ਕੀਤੀ ਹੈ ਕਿ ਭਾਰਤ ਤੋਂ ਆਉਣ ਵਾਲੇ ਲੋਕਾਂ ਦੀ ਐਂਟਰੀ 11 ਅਪ੍ਰੈਲ ਤੋਂ 28 ਅਪ੍ਰੈਲ ਤੱਕ ਰੋਕ ਦਿੱਤੀ ਗਈ ਹੈ। ਇਹ ਨਿਯਮ ਨਿਊਜ਼ੀਲੈਂਡ ਵਿੱਚ 11 ਅਪ੍ਰੈਲ ਨੂੰ ਸ਼ਾਮ 4 ਵਜੇ ਤੋਂ ਲਾਗੂ ਕਰ ਦਿੱਤਾ ਜਾਵੇਗਾ।
ਜੇ ਕੋਈ ਨਿਊਜ਼ੀਲੈਂਡ ਦਾ ਵਿਅਕਤੀ ਭਾਰਤ ਵਿਚ ਹੈ ਅਤੇ ਉਹ ਵਾਪਸ ਜਾਣਾ ਚਾਹੁੰਦਾ ਹੈ, ਤਾਂ ਇਸ ਸਮੇਂ ਦੌਰਾਨ ਉਸ ਨੂੰ ਐਂਟਰੀ ਨਹੀਂ ਮਿਲੇਗੀ। ਯਾਨੀ 28 ਅਪ੍ਰੈਲ ਤੋਂ ਬਾਅਦ ਹੀ ਭਾਰਤ ਤੋਂ ਕੋਈ ਨਿਊਜ਼ੀਲੈਂਡ ਜਾ ਸਕੇਗਾ।