ਐਮਰਜੈਂਸੀ ਲੈਂਡਿੰਗ ਕਰਦੇ ਹੀ ਜਹਾਜ਼ ਦੇ ਹੋਏ 2 ਟੁਕੜੇ, ਵੇਖੋ ਖ਼ੌਫਨਾਕ ਵੀਡੀਓ
ਰਾਹਤ ਦੀ ਗੱਲ ਇਹ ਰਹੀ ਕਿ ਇਹ ਕਾਰਗੋ ਜਹਾਜ਼ ਸੀ, ਯਾਤਰੀ ਜਹਾਜ਼ ਨਹੀਂ।
ਨਵੀਂ ਦਿੱਲੀ : ਮੱਧ ਅਮਰੀਕਾ ਦੇ ਕੋਸਟਾ ਰੀਕਾ ਦੇਸ਼ ਵਿੱਚ ਵੀਰਵਾਰ ਨੂੰ ਇੱਕ ਭਿਆਨਕ ਜਹਾਜ਼ ਹਾਦਸਾ ਵਾਪਰਿਆ। ਇਸ 'ਚ ਐਮਰਜੈਂਸੀ ਲੈਂਡਿੰਗ ਦੌਰਾਨ ਜਹਾਜ਼ ਵਿਚਕਾਰੋਂ ਟੁੱਟ ਗਿਆ, ਜਿਸ ਕਾਰਨ ਇਸ ਦੇ ਦੋ ਟੁਕੜੇ ਹੋ ਗਏ। ਇਸ ਜਹਾਜ਼ ਹਾਦਸੇ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਕੋਸਟਾ ਰੀਕਾ ਦੇ ਜੁਆਨ ਸਾਂਤਾ ਮਾਰੀਆ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਵੀਰਵਾਰ ਨੂੰ ਵਾਪਰਿਆ। ਦਰਅਸਲ, DHL ਦੇ ਕਾਰਗੋ ਜਹਾਜ਼ ਵਿੱਚ ਕੁਝ ਮਕੈਨੀਕਲ ਖਰਾਬੀ ਆ ਗਈ ਸੀ, ਜਿਸ ਤੋਂ ਬਾਅਦ ਇਸ ਨੇ ਜੁਆਨ ਸਾਂਤਾ ਮਾਰੀਆ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕੀਤੀ, ਜਿਸ ਦੌਰਾਨ ਇਹ ਦੋ ਟੁਕੜੇ ਹੋ ਗਿਆ।

ਰਾਹਤ ਦੀ ਗੱਲ ਇਹ ਰਹੀ ਕਿ ਇਹ ਕਾਰਗੋ ਜਹਾਜ਼ ਸੀ, ਯਾਤਰੀ ਜਹਾਜ਼ ਨਹੀਂ। ਯਾਤਰੀ ਕਾਰਗੋ ਜਹਾਜ਼ਾਂ ਵਿੱਚ ਸਫ਼ਰ ਨਹੀਂ ਕਰਦੇ। ਸਗੋਂ ਮਾਲ ਜਾਂ ਸਾਮਾਨ ਇਧਰੋਂ ਉਧਰ ਲਿਜਾਇਆ ਜਾਂਦਾ ਹੈ। ਕਾਰਗੋ ਜਹਾਜ਼ ਵਿੱਚ ਸਿਰਫ਼ ਦੋ ਕਰੂ ਮੈਂਬਰ ਸਨ, ਜਿਨ੍ਹਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਪਾਇਲਟ ਨੂੰ ਵੀ ਕੋਈ ਵੱਡੀ ਸੱਟ ਨਹੀਂ ਲੱਗੀ।
ਜਰਮਨ ਕੰਪਨੀ DHL ਦਾ ਇਹ ਪੀਲੇ ਰੰਗ ਦਾ ਜਹਾਜ਼ ਜਦੋਂ ਜ਼ਮੀਨ 'ਤੇ ਆਇਆ ਤਾਂ ਇਸ 'ਚੋਂ ਧੂੰਆਂ ਨਿਕਲ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਰਨਵੇਅ ਤੋਂ ਫਿਸਲ ਗਿਆ ਸੀ ਅਤੇ ਫਿਰ ਜਹਾਜ਼ ਦੇ ਪਿਛਲੇ ਪਹੀਏ ਦੇ ਕੋਲ ਦੋ ਟੁਕੜੇ ਹੋ ਗਏ। ਹਾਦਸਾ ਵੀਰਵਾਰ ਸਵੇਰੇ 10.30 ਵਜੇ ਵਾਪਰਿਆ। ਬੋਇੰਗ-757 ਜਹਾਜ਼ ਨੇ ਸਾਂਤਾ ਮਾਰੀਆ ਹਵਾਈ ਅੱਡੇ ਤੋਂ ਉਡਾਣ ਭਰੀ। ਪਰ ਫਿਰ ਉਹ 25 ਮਿੰਟ ਬਾਅਦ ਹੀ ਵਾਪਸ ਆ ਗਿਆ ਕਿਉਂਕਿ ਉਸ ਵਿੱਚ ਕੋਈ ਨੁਕਸ ਸੀ, ਜਿਸ ਕਾਰਨ ਉਸ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ। ਹਾਦਸੇ ਤੋਂ ਬਾਅਦ ਸ਼ਾਮ 6 ਵਜੇ ਤੱਕ ਹਵਾਈ ਅੱਡਾ ਬੰਦ ਰਿਹਾ।