ਭਾਰਤ ਗਿਰਫਤਾਰੀ ਚਾਹੁੰਦਾ ਹੈ ਕਥਿਤ ਸਿੱਖ ਅੱਤਵਾਦੀ ਹਰਦੀਪ ਸਿੰਘ ਨਿੱਜਰ ਦੀ।
ਨਿੱਜਰ ਦੇ ਵਕੀਲ ਗੁਰਪਤਵੰਤ ਸਿੰਘ ਨੇ ਕਿਹਾ ਕਿ ਉਹ ਹਰ ਲੜਾਈ ਲੜਨ ਲਈ ਤਿਆਰ ਹਨ ਪਰ ਨਿੱਜਰ ਨੂੰ ਭਾਰਤ ਹਵਾਲੇ ਨਹੀਂ ਕਰਨ ਦੇਣਗੇ
Hardeep Singh Nijjer
ਭਾਰਤ 'ਕੈਨੇਡਾ' ਦੇ ਬੀ ਸੀ ਵਿਚ ਰਹਿੰਦੇ ਕਥਿਤ ਅੱਤਵਾਦੀ ਹਰਦੀਪ ਸਿੰਘ ਨਿੱਜਰ ਦੀ ਗਿਰਫਤਾਰੀ ਚਾਹੁੰਦਾ ਹੈ। ਇਸੇ ਦੇ ਤਹਿਤ ਭਾਰਤ ਨੇ ਨਿੱਜਰ ਖ਼ਿਲਾਫ਼ ਐਫ ਆਈ ਆਰ ਦਰਜ ਕਰ ਲਈ ਹੈ। ਕੌਮੀ ਜਾਂਚ ਅਜੰਸੀ ਦਾ ਕਹਿਣਾ ਹੈ ਕਿ ਹਰਦੀਪ ਸਿੰਘ ਭਾਰਤ ਖਿਲਾਫ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਚੇਹਰਾ ਹੈ। ਰਿਪੋਰਟ ਵਿਚ ਕਿਹਾ ਗਿਆ ਕਿ ਉਸਦਾ ਇਰਾਦਾ ਭਾਰਤ ਵਿਚ ਭੀੜ ਵਾਲੀ ਥਾਂ ਤੇ ਹਮਲਾ ਕਰਨਾ ਸੀ ਜਿਸ ਵਿਚ ਮੁਖ ਤੌਰ ਤੇ ਆਰ ਐਸ ਐਸ ਇਸਦੇ ਨਿਸ਼ਾਨੇ ਤੇ ਸੀ।
ਜ਼ਿਕਰਯੋਗ ਹੈ ਕਿ ਆਰ ਐਸ ਐਸ ਦੇ ਸੱਤਾ ਧਿਰ ਭਾਰਤੀ ਜਨਤਾ ਪਾਰਟੀ ਨਾਲ ਨੇੜਲੇ ਸਬੰਧ ਹਨ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲਾ ਆਰ ਐਸ ਐਸ ਦੇ ਮੈਂਬਰ ਵੀ ਰਹਿ ਚੁਕੇ ਹਨ।
ਨਿੱਜਰ ਦੇ ਵਕੀਲ ਗੁਰਪਤਵੰਤ ਸਿੰਘ ਨੇ ਕਿਹਾ ਕਿ ਉਹ ਹਰ ਲੜਾਈ ਲੜਨ ਲਈ ਤਿਆਰ ਹਨ ਪਰ ਨਿੱਜਰ ਨੂੰ ਭਾਰਤ ਹਵਾਲੇ ਨਹੀਂ ਕਰਨ ਦੇਣਗੇ।