Pakistan News: ਅਦਾਲਤ ਨੇ ਬੁਸ਼ਰਾ ਬੀਬੀ ਨੂੰ ਅਡਿਆਲਾ ਜੇਲ ਭੇਜਣ ਦਾ ਦਿਤਾ ਹੁਕਮ, ਇਮਰਾਨ ਖ਼ਾਨ ਇਸੇ ਜੇਲ ਵਿਚ ਬੰਦ
ਹਾਈ ਕੋਰਟ ਨੇ ਬੁੱਧਵਾਰ ਨੂੰ ਬੁਸ਼ਰਾ ਨੂੰ ਅਡਿਆਲਾ ਜੇਲ ਭੇਜਣ ਦਾ ਹੁਕਮ ਦਿਤਾ, ਜਿਥੇ ਇਮਰਾਨ ਖਾਨ ਸਜ਼ਾ ਕੱਟ ਰਹੇ ਹਨ।
Pakistan News: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਨੇ ਵੱਡੀ ਕਾਨੂੰਨੀ ਜਿੱਤ ਹਾਸਲ ਕੀਤੀ ਹੈ। ਹਾਈ ਕੋਰਟ ਨੇ ਬੁੱਧਵਾਰ ਨੂੰ ਬੁਸ਼ਰਾ ਨੂੰ ਅਡਿਆਲਾ ਜੇਲ ਭੇਜਣ ਦਾ ਹੁਕਮ ਦਿਤਾ, ਜਿਥੇ ਇਮਰਾਨ ਖਾਨ ਸਜ਼ਾ ਕੱਟ ਰਹੇ ਹਨ।
ਦੋ ਮਾਮਲਿਆਂ 'ਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਬੁਸ਼ਰਾ ਬੀਬੀ ਨੂੰ ਇਸਲਾਮਾਬਾਦ ਦੇ ਉਪਨਗਰੀ ਇਲਾਕੇ 'ਚ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਸੰਸਥਾਪਕ ਖਾਨ ਦੀ ਹਵੇਲੀ ਬਾਨੀਗਾਲਾ 'ਚ ਕੈਦ ਕਰ ਦਿਤਾ ਗਿਆ ਸੀ, ਜਦਕਿ 71 ਸਾਲਾ ਖ਼ਾਨ ਨੂੰ ਰਾਵਲਪਿੰਡੀ ਦੀ ਉੱਚ ਸੁਰੱਖਿਆ ਵਾਲੀ ਅਡਿਆਲਾ ਜੇਲ ਵਿਚ ਰੱਖਿਆ ਗਿਆ ਹੈ।
ਬੁਸ਼ਰਾ ਨੇ ਇਸਲਾਮਾਬਾਦ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰਕੇ ਉਸ ਨੂੰ ਬਾਨੀਗਾਲਾ 'ਚ ਰੱਖਣ ਦੇ ਫੈਸਲੇ ਵਿਰੁਧ ਪਟੀਸ਼ਨ ਦਾਇਰ ਕੀਤੀ ਸੀ। ਜਸਟਿਸ ਮੀਆਂਗੁਲ ਹਸਨ ਔਰੰਗਜ਼ੇਬ ਨੇ ਪਿਛਲੇ ਹਫਤੇ ਇਸ ਮਾਮਲੇ ਵਿਚ ਅਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਅਦਾਲਤ ਨੇ ਅਪਣੇ ਆਦੇਸ਼ 'ਚ ਬਨੀਗਾਲਾ ਨੂੰ ਸਬ-ਜੇਲ ਐਲਾਨਣ ਵਾਲੇ ਨੋਟੀਫਿਕੇਸ਼ਨ ਨੂੰ ਰੱਦ ਕਰਾਰ ਦਿਤਾ ਅਤੇ ਬੁਸ਼ਰਾ ਨੂੰ ਅਡਿਆਲਾ ਜੇਲ 'ਚ ਤਬਦੀਲ ਕਰਨ ਦਾ ਆਦੇਸ਼ ਦਿਤਾ।
ਬੁਸ਼ਰਾ ਨੂੰ ਬੁੱਧਵਾਰ ਨੂੰ ਇਕ ਹੋਰ ਮਾਮਲੇ ਦੀ ਸੁਣਵਾਈ ਲਈ ਅਡਿਆਲਾ ਜੇਲ ਲਿਜਾਇਆ ਗਿਆ ਸੀ ਪਰ ਇਹ ਸਪੱਸ਼ਟ ਨਹੀਂ ਸੀ ਕਿ ਉਸ ਨੂੰ ਕਦੋਂ ਜੇਲ ਭੇਜਿਆ ਜਾਵੇਗਾ। ਇਸਲਾਮਾਬਾਦ ਜਵਾਬਦੇਹੀ ਅਦਾਲਤ ਨੇ ਬੁਸ਼ਰਾ ਨੂੰ ਇਸ ਸਾਲ 31 ਜਨਵਰੀ ਨੂੰ ਤੋਸ਼ਾਖਾਨਾ ਮਾਮਲੇ 'ਚ 14 ਸਾਲ ਦੀ ਸਜ਼ਾ ਸੁਣਾਈ ਸੀ।
(For more Punjabi news apart from Court orders authorities to transfer Bushra Bibi to Adiala jail, stay tuned to Rozana Spokesman)