ਲੜਕੀ ਨੇ ਜਾਨਵਰਾਂ ਲਈ ਛੱਡੀ 60 ਲੱਖ ਦੀ ਨੌਕਰੀ, ਹੁਣ ਹਰ ਘੰਟੇ ਕਮਾ ਰਹੀ ਹੈ 30 ਹਜ਼ਾਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਨਿੱਕੀ ਜਾਨਵਰਾਂ ਦੀਆਂ ਫੋਟੋਆਂ ਦੇਖ ਕੇ ਅਤੇ ਟੈਲੀਪੈਥਿਕ ਤਰੀਕੇ ਨਾਲ ਸਵਾਲ ਪੁੱਛ ਕੇ ਉਹਨਾਂ ਨਾਲ ਗੱਲ ਕਰਨ ਦਾ ਦਾਅਵਾ ਕਰਦੀ ਹੈ।

Lawyer quits job to become pet psychic and speak to animals


ਵਾਸ਼ਿੰਗਟਨ:  ਇਕ ਲੜਕੀ ਨੇ ਕਰੀਬ 60 ਲੱਖ ਰੁਪਏ ਸਾਲਾਨਾ ਵਾਲੀ ਨੌਕਰੀ ਛੱਡ ਕੇ ਜਾਨਵਰਾਂ ਨਾਲ ਗੱਲ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ। ਇਸ ਦੇ ਲਈ ਉਹ 1 ਘੰਟੇ ਦੇ ਕਰੀਬ 30 ਹਜ਼ਾਰ ਰੁਪਏ ਲੈਂਦੀ ਹੈ ਅਤੇ ਪਹਿਲਾਂ ਨਾਲੋਂ ਜ਼ਿਆਦਾ ਕਮਾਈ ਕਰਦੀ ਹੈ। ਲੜਕੀ ਦਾ ਨਾਂ ਨਿੱਕੀ ਵਾਸਕੋਨੇਜੋ ਹੈ। ਉਹ 33 ਸਾਲ ਦੀ ਹੈ ਅਤੇ ਫਿਲਾਡੇਲਫੀਆ ਅਮਰੀਕਾ ਦੀ ਰਹਿਣ ਵਾਲੀ ਹੈ। ਉਹ ਫੁੱਲ ਟਾਈਮ ਪ੍ਰਾਪਰਟੀ ਵਕੀਲ ਵਜੋਂ ਕੰਮ ਕਰਦੀ ਸੀ। ਫਿਰ ਉਸ ਨੇ ਆਪਣੇ ਸੁਪਨਿਆਂ ਦੇ ਕੈਰੀਅਰ ਜਾਨਵਰਾਂ ਦੇ ਮਨੋਵਿਗਿਆਨ ਲਈ ਆਪਣੀ ਪੁਰਾਣੀ ਨੌਕਰੀ ਛੱਡ ਦਿੱਤੀ।

Lawyer quits job to become pet psychic and speak to animals

ਸਤੰਬਰ 2020 ਵਿਚ ਨਿੱਕੀ ਨੇ ਜਾਨਵਰਾਂ ਨਾਲ ਗੱਲ ਕਰਨ ਦਾ ਤਰੀਕਾ ਸਿੱਖਿਆ। 1 ਸਾਲ ਬਾਅਦ ਉਸ ਨੇ ਫੇਸਬੁੱਕ, ਇੰਸਟਾਗ੍ਰਾਮ ਅਤੇ ਟਿਕਟੋਕ ਜ਼ਰੀਏ ਆਪਣੀ ਸਰਵਿਸ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਜਲਦੀ ਹੀ ਉਸ ਨੂੰ ਇਕ ਮਹੀਨੇ ਦੀ ਬੁਕਿੰਗ ਮਿਲ ਗਈ। ਨਿੱਕੀ 1 ਘੰਟੇ ਦੇ ਸੈਸ਼ਨ ਲਈ ਲਗਭਗ 30 ਹਜ਼ਾਰ ਰੁਪਏ ਚਾਰਜ ਕਰਦੀ ਹੈ। ਉਹ ਇਕ ਦਿਨ ਵਿਚ ਸਿਰਫ਼ ਦੋ ਸੈਸ਼ਨ ਹੀ ਕਰਦੀ ਹੈ ਤਾਂ ਜੋ ਉਸ ਦੇ ਕੰਮ ਦੀ ਗੁਣਵੱਤਾ 'ਤੇ ਕੋਈ ਅਸਰ ਨਾ ਪਵੇ।

Lawyer quits job to become pet psychic and speak to animals

ਨਿੱਕੀ ਦਾ ਕਹਿਣਾ ਹੈ ਕਿ, “ਮੈਂ ਪਹਿਲਾਂ (ਪ੍ਰਾਪਰਟੀ ਵਕੀਲ) ਦੇ ਕੰਮ ਤੋਂ ਬਹੁਤ ਪਰੇਸ਼ਾਨ ਰਹਿੰਦੀ ਸੀ। ਇਸ ਲਈ ਮੈਂ ਕੰਮ ਬਦਲਣ ਦਾ ਫੈਸਲਾ ਕੀਤਾ। ਸ਼ੁਰੂਆਤ  ਵਿਚ ਮੈਂ ਪਰਿਵਾਰ ਅਤੇ ਦੋਸਤਾਂ ਦੇ ਪਾਲਤੂ ਜਾਨਵਰਾਂ 'ਤੇ ਅਭਿਆਸ ਕਰਦੀ ਸੀ, ਪਰ ਜਿਵੇਂ ਹੀ ਮੈਂ ਇੱਕ ਸੋਸ਼ਲ ਮੀਡੀਆ ਅਕਾਊਂਟ ਬਣਾਇਆ, ਮੇਰੀ ਫਾਲੋਇੰਗ ਵਧਣ ਲੱਗੀ”। ਨਿੱਕੀ ਨੇ ਅੱਗੇ ਕਿਹਾ- ਮੈਂ ਵਿਸ਼ਵਾਸ ਨਹੀਂ ਕਰ ਸਕਦੀ ਕਿ ਮੈਨੂੰ ਵੇਟਿੰਗ ਲਿਸਟ ਬਣਾਉਣੀ ਪਈ। ਕੁੱਲ 4000 ਲੋਕ ਮੈਨੂੰ ਉਹਨਾਂ ਦੇ ਜਾਨਵਰਾਂ ਨਾਲ ਗੱਲ ਕਰਨ ਲਈ ਬੇਨਤੀ ਕਰ ਰਹੇ ਹਨ। ਨਿੱਕੀ ਜਾਨਵਰਾਂ ਦੀਆਂ ਫੋਟੋਆਂ ਦੇਖ ਕੇ ਅਤੇ ਟੈਲੀਪੈਥਿਕ ਤਰੀਕੇ ਨਾਲ ਸਵਾਲ ਪੁੱਛ ਕੇ ਉਹਨਾਂ ਨਾਲ ਗੱਲ ਕਰਨ ਦਾ ਦਾਅਵਾ ਕਰਦੀ ਹੈ। ਜਿਸ ਤੋਂ ਬਾਅਦ ਉਹ ਫੋਨ 'ਤੇ ਸਾਰੀ ਗੱਲਬਾਤ ਜਾਨਵਰ ਦੇ ਮਾਲਕ ਨੂੰ ਦੱਸਦੀ ਹੈ।

Lawyer quits job to become pet psychic and speak to animals

ਦੱਸ ਦੇਈਏ ਕਿ ਨਿੱਕੀ ਨੂੰ ਪਾਲਤੂ ਜਾਨਵਰ ਦਾ ਨਾਮ, ਲਿੰਗ ਅਤੇ ਘਰ ਦੇ ਮੈਂਬਰਾਂ ਦੇ ਨਾਮ ਪਹਿਲਾਂ ਹੀ ਦੇਣੇ ਪੈਂਦੇ ਹਨ ਪਰ ਨਿੱਕੀ 'ਜਾਨਵਰ ਲਹਿਜ਼ੇ' ਅਤੇ 'ਆਵਾਜ਼ ਟੋਨ' ਸੁਣਨ ਦਾ ਦਾਅਵਾ ਨਹੀਂ ਕਰਦੀ। ਉਹ ਜਾਨਵਰਾਂ ਨਾਲ ਉਹਨਾਂ ਦੀ ਸ਼ਖਸੀਅਤ ਦੇ ਆਧਾਰ 'ਤੇ ਗੱਲਬਾਤ ਕਰਦੀ ਹੈ। ਉਹ ਦਾਅਵਾ ਕਰਦੀ ਹੈ ਕਿ ਉਹ ਮਰੇ ਹੋਏ ਜਾਨਵਰਾਂ ਨਾਲ ਗੱਲ ਕਰਦੀ ਹੈ। ਬਹੁਤ ਸਾਰੇ ਲੋਕ ਨਿੱਕੀ ਦੇ ਕੰਮ ਲਈ ਟਿਕਟੋਕ 'ਤੇ ਸੰਪਰਕ ਕਰਦੇ ਰਹਿੰਦੇ ਹਨ। ਹਾਲਾਂਕਿ ਇਕ ਪਾਸੇ ਸੋਸ਼ਲ ਮੀਡੀਆ 'ਤੇ ਉਸ ਦੀ ਆਲੋਚਨਾ ਹੁੰਦੀ ਹੈ, ਅਤੇ ਲੋਕ ਉਸ ਧੋਖੇਬਾਜ਼ ਵੀ ਕਹਿ ਰਹੇ ਹਨ। ਨਿੱਕੀ ਹੁਣ ਹੋਰ ਲੋਕਾਂ ਨੂੰ ਇਸ ਜਨੂੰਨ ਦੀ ਪਾਲਣਾ ਕਰਨ ਦੀ ਸਲਾਹ ਦਿੰਦੀ ਹੈ। ਉਹ ਕਹਿੰਦੀ ਹੈ - ਮੈਂ ਉਹ ਕੰਮ ਕਰ ਰਹੀ ਹਾਂ ਜੋ ਮੈਨੂੰ ਸਭ ਤੋਂ ਵੱਧ ਪਸੰਦ ਹੈ ਅਤੇ ਮੈਨੂੰ ਇਸ ਤੋਂ ਵੱਧ ਖੁਸ਼ੀ ਕਦੇ ਨਹੀਂ ਮਿਲ ਸਕਦੀ।