ਕੈਨੇਡਾ 'ਚ ਘਰ ਖਰੀਦਣਾ ਹੋਇਆ ਹੋਰ ਮਹਿੰਗਾ, ਬੈਂਕ ਆਫ ਕੈਨੇਡਾ ਨੇ .25 ਫ਼ੀ ਸਦੀ ਵਧਾਇਆ ਵਿਆਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਕ ਸਾਲ 'ਚ 1.5 ਤੋਂ 4.75 ਫੀਸਦੀ ਹੋਈ ਦਰ

photo

 

 ਮੁਹਾਲੀ: ਭਾਰਤੀਆਂ ਦਾ ਕੈਨੇਡਾ 'ਚ ਘਰ ਖਰੀਦਣ ਦਾ ਸੁਪਨਾ ਸਾਕਾਰ ਹੋਣਾ ਦਿਨੋਂ-ਦਿਨ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਬੈਂਕ ਆਫ ਕੈਨੇਡਾ ਨੇ .25 ਫੀਸਦੀ ਦਾ ਵਾਧਾ ਕੀਤਾ ਹੈ। ਇਹ ਵਾਧਾ ਪਿਛਲੇ ਸਾਲ ਤੋਂ ਲਗਾਤਾਰ ਹੋ ਰਿਹਾ ਹੈ ਅਤੇ ਪਹਿਲਾਂ 1.5 ਫੀਸਦੀ ਵਿਆਜ ਦਰ ਸੀ ਜੋ ਹੁਣ ਇਕ ਸਾਲ 'ਚ 4.75 ਫੀਸਦੀ 'ਤੇ ਪਹੁੰਚ ਗਈ ਹੈ। ਇਸ ਨਾਲ ਪੰਜਾਬੀ ਮੂਲ ਦੇ ਵਧੇਰੇ ਲੋਕ ਪ੍ਰਭਾਵਿਤ ਹੋ ਰਹੇ ਹਨ, ਜੋ ਕੈਨੇਡਾ ਵਿਚ ਘਰ ਖਰੀਦਣ ਦਾ ਸੁਪਨਾ ਦੇਖ ਰਹੇ ਹਨ।

ਇਹ ਵੀ ਪੜ੍ਹੋ: ਮੁੰਬਈ ’ਚ ਹੈਵਾਨੀਅਤ ਦੀਆਂ ਹੱਦਾਂ ਪਾਰ : ਲਿਵ-ਇਨ ਪਾਰਟਨਰ ਨੇ ਅਪਣੀ ਪ੍ਰੇਮਿਕਾ ਦਾ ਕੀਤਾ ਕਤਲ  

ਕੈਨੇਡਾ ਵਿਚ ਤਾਜ਼ਾ ਲੇਬਰ ਫੋਰਸ ਸਰਵੇਖਣ ਨੇ ਦਿਖਾਇਆ ਹੈ ਕਿ ਅਪ੍ਰੈਲ ਵਿਚ ਰੁਜ਼ਗਾਰ 'ਚ 41,000 ਨੌਕਰੀਆਂ ਦਾ ਵਾਧਾ ਹੋਇਆ ਹੈ, ਜਿਸ ਕਾਰਨ ਨਵੇਂ ਨਿਵਾਸ ਸਥਾਨਾਂ ਦੀ ਵੀ ਲੋੜ ਹੈ। ਸਮੱਸਿਆ ਇਹ ਹੈ ਕਿ ਪਿਛਲੇ ਸਾਲ ਤੋਂ ਬੈਂਕ ਆਫ ਕੈਨੇਡਾ ਹੌਲੀ-ਹੌਲੀ ਆਪਣੇ ਹੋਮ ਲੋਨ ਦੀਆਂ ਦਰਾਂ ਵਧਾ ਰਿਹਾ ਹੈ। ਕੈਨੇਡਾ ਵਿਚ ਪਿਛਲੇ 15 ਸਾਲਾਂ ਵਿਚ ਸਭ ਤੋਂ ਵੱਧ ਵਿਆਜ ਦਰ ਮੌਜੂਦਾ ਸਮੇਂ ਵਿਚ ਹੈ। ਕੈਨੇਡਾ 'ਚ ਭਾਰਤੀਆਂ 'ਚ ਇਹ ਚਿੰਤਾ ਵੀ ਸੀ ਕਿ ਅਗਲੇ ਕੁਝ ਦਿਨਾਂ 'ਚ ਵਿਆਜ ਦਰ 4.5 ਫੀਸਦੀ ਤੋਂ ਉਪਰ ਹੋ ਸਕਦੀ ਹੈ, ਜਿਸ ਨਾਲ ਘਰ ਖਰੀਦਦਾਰਾਂ ਦੇ ਪੂਰੇ ਬੈਂਕ ਖਾਤੇ ਖਰਾਬ ਹੋ ਜਾਣਗੇ। ਬੁੱਧਵਾਰ ਸਵੇਰੇ ਆਫ ਕੈਨੇਡਾ ਨੇ 25 ਫੀਸਦੀ ਦਾ ਵਾਧਾ ਕਰਕੇ ਇਕ ਹੋਰ ਝਟਕਾ ਦਿੱਤਾ ਹੈ।

ਇਹ ਵੀ ਪੜ੍ਹੋ: ਅੰਮ੍ਰਿਤਸਰ: CIA ਨੇ 12 ਕਰੋੜ ਦੀ ਹੈਰੋਇਨ ਸਮੇਤ ਦੋ ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ

ਕੈਨੇਡਾ ਜਾਣ ਵਾਲੇ ਕਈ ਲੋਕ ਬੈਂਕ ਤੋਂ ਕਰਜ਼ਾ ਲੈ ਕੇ ਹੀ ਘਰ ਖਰੀਦਦੇ ਹਨ। ਮਕਾਨਾਂ ਦੀਆਂ ਕੀਮਤਾਂ ਵੀ ਅਸਮਾਨ ਨੂੰ ਛੂਹ ਰਹੀਆਂ ਹਨ। ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਚ ਰੀਅਲ ਅਸਟੇਟ ਕਾਰੋਬਾਰੀ ਪਰਮ ਸਿੱਧੂ ਦਾ ਕਹਿਣਾ ਹੈ ਕਿ ਬੈਂਕ ਦਰਾਂ ਵਧਣ ਕਾਰਨ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦੇ ਖਾਤੇ ਖ਼ਰਾਬ ਹੋ ਗਏ ਹਨ। ਜੋ ਪਿਛਲੇ ਸਾਲ 1.5 ਫੀਸਦੀ ਸੀ ਹੁਣ 4.75 ਫੀਸਦੀ ਹੋ ਗਈ ਹੈ। ਲੋਕਾਂ ਦੀ ਘਰ ਦੀ ਕਿਸ਼ਤ ਪਹਿਲਾਂ ਹੀ ਜ਼ਿਆਦਾ ਸੀ।