Colombia Presidential Firing News: ਕੋਲੰਬੀਆ ਵਿੱਚ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਮਿਗੁਏਲ ਉਰੀਬੇ ਨੂੰ ਮਾਰੀ ਗੋਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

Colombia Presidential Firing News: ਗੰਭੀਰ ਹਾਲਤ ਵਿਚ ਹਸਪਤਾਲ ਕਰਵਾਇਆ ਦਾਖ਼ਲ, ਮਿਗੁਏਲ ਉਰੀਬੇ ਚੋਣ ਰੈਲੀ ਨੂੰ ਕਰ ਰਹੇ ਸਨ ਸੰਬੋਧਨ

Presidential Candidate Miguel Uribe Firing News in Colombia

Presidential Candidate Miguel Uribe Firing News in Colombia: ਦੱਖਣੀ ਅਮਰੀਕੀ ਦੇਸ਼ ਕੋਲੰਬੀਆ ਵਿੱਚ, ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਮਿਗੁਏਲ ਉਰੀਬੇ ਨੂੰ ਚੋਣ ਪ੍ਰਚਾਰ ਦੌਰਾਨ ਗੋਲੀ ਮਾਰ ਦਿੱਤੀ ਗਈ। ਘਟਨਾ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ।

ਉਰੀਬੇ ਰਾਜਧਾਨੀ ਬੋਗੋਟਾ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਕੋਲੰਬੀਆ ਵਿੱਚ 2026 ਵਿੱਚ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ। ਮਿਗੁਏਲ ਉਰੀਬੇ ਨੂੰ ਰਾਸ਼ਟਰਪਤੀ ਅਹੁਦੇ ਲਈ ਇੱਕ ਪ੍ਰਮੁੱਖ ਦਾਅਵੇਦਾਰ ਮੰਨਿਆ ਜਾਂਦਾ ਹੈ। 39 ਸਾਲਾ ਉਰੀਬੇ ਵਿਰੋਧੀ ਡੈਮੋਕ੍ਰੇਟਿਕ ਸੈਂਟਰ ਪਾਰਟੀ ਦੇ ਮੈਂਬਰ ਹਨ।

ਪਾਰਟੀ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਉਰੀਬੇ ਜਦੋਂ ਭਾਸ਼ਨ ਦੇ ਰਹੇ ਸਨ ਤਾਂ ਹਮਲਾਵਰ ਨੇ ਪਿੱਠ ਵਿੱਚ ਗੋਲੀ ਮਾਰ ਦਿੱਤੀ  ਬੋਗੋਟਾ ਦੇ ਮੇਅਰ ਕਾਰਲੋਸ ਗਾਲਨ ਨੇ ਕਿਹਾ ਕਿ ਇਹ ਹਮਲਾ ਸ਼ਹਿਰ ਦੇ ਫੋਂਟੀਬੋਨ ਖੇਤਰ ਵਿੱਚ ਹੋਇਆ। ਉਰੀਬੇ ਦੀ ਹਾਲਤ ਨੂੰ ਦੇਖਦੇ ਹੋਏ ਸ਼ਹਿਰ ਭਰ ਦੇ ਹਸਪਤਾਲਾਂ ਨੂੰ ਅਲਰਟ 'ਤੇ ਰੱਖਿਆ ਗਿਆ ਹੈ। ਪੁਲਿਸ ਨੇ ਦੋਸ਼ੀ ਹਮਲਾਵਰ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ।