ਭਾਰਤ ਦੀ ਧੀ ਬੀਨਾ ਨੇ ਖੱਟਿਆ ਨਾਮਣਾ, ਬਣੀ ਵੱਕਾਰੀ ਖੋਜ ਸੰਸਥਾ 'ਨਾਸਾ' ਦੀ ਵਿਗਿਆਨੀ
ਰਾਜਸਥਾਨ ਦੀ ਰਹਿਣ ਵਾਲੀ ਹੈ ਡਾ. ਬੀਨਾ
ਵਾਸ਼ਿੰਗਟਨ : ਰਾਜਸਥਾਨ ਦੇ ਦੌਸਾ ਦੀ ਰਹਿਣ ਵਾਲੀ ਡਾਕਟਰ ਬੀਨਾ ਮੀਨਾ ਦੀ ਅਮਰੀਕਾ ਦੀ ਵੱਕਾਰੀ ਖੋਜ ਸੰਸਥਾ 'ਨਾਸਾ' ਵਿੱਚ ਵਿਗਿਆਨੀ ਵਜੋਂ ਚੋਣ ਹੋਈ ਹੈ। ਸਿਕਰਾਏ ਉਪਮੰਡਲ ਦੇ ਕੋਰੜਾ ਕਲਾਂ ਨਾਲ ਸਬੰਧ ਰੱਖਣ ਵਾਲੀ ਡਾ. ਬੀਨਾ ਦੀ ਇਸ ਚੋਣ ਤੋਂ ਬਾਅਦ ਉਨ੍ਹਾਂ ਦੇ ਪਿੰਡ ਸਮੇਤ ਆਸਪਾਸ ਦੇ ਇਲਾਕਿਆਂ 'ਚ ਖੁਸ਼ੀ ਦਾ ਮਾਹੌਲ ਹੈ। ਦੱਸ ਦੇਈਏ ਕਿ ਡਾ. ਬੀਨਾ ਮੀਨਾ ਗੁਮਾਨਪੁਰਾ ਪੰਚਾਇਤ ਦੇ ਪਿੰਡ ਕੋਰੜਾ ਕਲਾਂ ਦੇ ਨਰਾਇਣ ਲਾਲ ਮੀਨਾ ਦੀ ਧੀ ਹੈ।
ਡਾ. ਬੀਨਾ ਮੀਨਾ ਨੇ ਅਮਰੀਕਾ ਦੀ ਜਾਰਜੀਆ ਸਟੇਟ ਯੂਨੀਵਰਸਿਟੀ ਅਟਲਾਂਟਾ ਤੋਂ 2018-22 ਵਿੱਚ ਭੌਤਿਕ ਵਿਗਿਆਨ ਅਤੇ ਖਗੋਲ ਵਿਗਿਆਨ ਵਿਭਾਗ ਵਿੱਚ ਆਪਣੀ ਪੀਐਚਡੀ ਪੂਰੀ ਕੀਤੀ ਸੀ ਅਤੇ ਹੁਣ ਸਤੰਬਰ ਤੋਂ ਨਾਸਾ ਵਿੱਚ ਮਹਿਲਾ ਵਿਗਿਆਨੀ ਵਜੋਂ ਸ਼ਾਮਿਲ ਹੋ ਰਹੀ ਹੈ। ਉਸ ਦੇ ਖੋਜ ਖੇਤਰ ਵਿੱਚ ਸਰਗਰਮ ਗਲੈਕਸੀਆਂ ਦੇ ਸੁਪਰਮੈਸਿਵ ਬਲੈਕ ਹੋਲ, ਆਊਟਫਲੋ ਅਤੇ ਰੋਟੇਸ਼ਨਲ ਗਤੀ ਵਿਗਿਆਨ ਵਜੋਂ ਸ਼ਾਮਲ ਸਨ। ਇਸ ਤੋਂ ਇਲਾਵਾ ਡਾ. ਬੀਨਾ ਨੇ ਅਪਾਚੇ ਪੁਆਇੰਟ ਆਬਜ਼ਰਵੇਟਰੀ ਵਿਖੇ ਡਿਊਲ ਇਮੇਜਿੰਗ ਸਪੈਕਟਰੋਗ੍ਰਾਫ DIS) ਅਤੇ ਹਬਲ ਸਪੇਸ ਟੈਲੀਸਕੋਪ 'ਤੇ ਸਪੇਸ ਟੈਲੀਸਕੋਪ ਇਮੇਜਿੰਗ ਸਪੈਕਟਰੋਗ੍ਰਾਫ (STIS) ਤੋਂ ਸਪੈਕਟ੍ਰੋਸਕੋਪਿਕ ਨਿਰੀਖਣਾਂ 'ਤੇ ਵੀ ਕੰਮ ਕੀਤਾ।
ਡਾ. ਬੀਨਾ ਦਾ ਬਚਪਨ ਤੋਂ ਹੀ ਭਾਰਤੀ ਸੁਨੀਤਾ ਵਿਲੀਅਮਜ਼ ਅਤੇ ਸਵਃ ਭਾਰਤੀ ਕਲਪਨਾ ਚਾਵਲਾ ਵਾਂਗ ਪੁਲਾੜ ਵਿੱਚ ਸਫ਼ਰ ਕਰਨ ਦਾ ਦੇਖਿਆ ਸੁਪਨਾ ਹੁਣ ਹਕੀਕਤ ਵਿੱਚ ਬਦਲਣ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਡਾ. ਬੀਨਾ ਇੱਕ ਸਧਾਰਨ ਪਰਿਵਾਰ ਨਾਲ ਸਬੰਧ ਰੱਖਦੀ ਹੈ ਅਤੇ ਉਨ੍ਹਾਂ ਦੇ ਪਿਤਾ ਨਰਾਇਣ ਲਾਲ ਮੀਨਾ ਰਾਜਸਥਾਨ ਅਕਾਊਂਟਸ ਸਰਵਿਸ ਦੇ ਇੱਕ ਸੇਵਾਮੁਕਤ ਕਰਮਚਾਰੀ ਹਨ ਅਤੇ ਮਾਂ ਇੱਕ ਪੜ੍ਹੀ-ਲਿਖੀ ਘਰੇਲੂ ਔਰਤ ਹੈ। ਉਨ੍ਹਾਂ ਨੇ ਜੈਪੁਰ ਦੇ ਪ੍ਰਾਈਵੇਟ ਸਕੂਲ ਤੋਂ 10ਵੀਂ ਅਤੇ ਝਲਾਨਾ ਕੇਂਦਰੀ ਵਿਦਿਆਲਿਆ ਤੋਂ 12ਵੀਂ ਜਮਾਤ ਦੀ ਪੜ੍ਹਾਈ ਕੀਤੀ ਹੈ।
ਇਸ ਤੋਂ ਬਾਅਦ ਸਰਕਾਰੀ ਇੰਜੀਨੀਅਰਿੰਗ ਕਾਲਜ, ਅਜਮੇਰ ਤੋ (2006-10) ਤੋਂ ਇਲੈਕਟ੍ਰੋਨਿਕਸ ਅਤੇ ਸੰਚਾਰ ਇੰਜੀਨੀਅਰਿੰਗ (ਬੀ.ਟੈਕ) ਵਿੱਚ, ਜਨਵਰੀ 2011 ਵਿੱਚ ਇੰਜੀਨੀਅਰਿੰਗ ਵਿੱਚ ਗ੍ਰੈਜੂਏਟ ਐਪਟੀਟਿਊਡ ਟੈਸਟ 96 ਪ੍ਰਤੀਸ਼ਤ ਅੰਕਾਂ ਨਾਲ ਪਾਸ ਕੀਤਾ। ਇਥੇ ਹੀ ਬੱਸ ਨਹੀਂ ਸਗੋਂ ਇਸ ਮਗਰੋਂ ਬੀਨਾ ਮੀਨਾ ਨੇ ਆਈਆਈਟੀ ਦਿੱਲੀ (2011-13) ਤੋਂ ਆਪਟੋ-ਇਲੈਕਟ੍ਰੋਨਿਕਸ ਅਤੇ ਆਪਟੀਕਲ ਕਮਿਊਨੀਕੇਸ਼ਨ ਵਿੱਚ ਐਮ.ਟੈਕ ਕੀਤਾ ਅਤੇ ਜਾਰਜੀਆ ਸਟੇਟ ਯੂਨੀਵਰਸਿਟੀ, ਯੂਐਸਏ ਤੋਂ ਸਾਲ 2015-18 ਵਿੱਚ ਫਿਜ਼ਿਕਸ ਵਿੱਚ ਮਾਸਟਰ ਆਫ਼ ਸਾਇੰਸ ਦੀ ਡਿਗਰੀ ਪੂਰੀ ਕੀਤੀ।ਆਪਣੀ ਪੀਐਚਡੀ ਦੌਰਾਨ ਵੀ ਉਸਨੇ ਡੀਟ ਵਿੱਚ ਪਹਿਲਾ ਇਨਾਮ ਜਿੱਤਿਆ। ਅਟਲਾਂਟਾ ਸਾਇੰਸ ਫੈਸਟੀਵਲ ਮਈ 2019 ਵਿੱਚ ਇੱਕ ਸਾਇੰਸ ATL ਕਮਿਊਨੀਕੇਸ਼ਨ ਫੈਲੋਸ਼ਿਪ ਅਤੇ ਅਪ੍ਰੈਲ 2021 ਵਿੱਚ ਜਾਰਜੀਆ ਸਟੇਟ ਯੂਨੀਵਰਸਿਟੀ ਤੋਂ ਇੱਕ ਪ੍ਰੋਵੋਸਟ ਥੀਸਿਸ ਫੈਲੋਸ਼ਿਪ ਪ੍ਰਾਪਤ ਕੀਤੀ।