Canada News: ਬ੍ਰਿਟਿਸ਼ ਕੋਲੰਬੀਆ ’ਚ 5 ਪੰਜਾਬਣਾਂ ਨੂੰ ਮਿਲਿਆ 1.95 ਕਰੋੜ ਦਾ ਵਜ਼ੀਫ਼ਾ
Canada News: ਬ੍ਰਿਟਿਸ਼ ਕੋਲੰਬੀਆ ’ਚ 5 ਪੰਜਾਬਣਾਂ ਨੂੰ ਮਿਲਿਆ 1.95 ਕਰੋੜ ਰੁਪਏ ਦਾ ਵਜ਼ੀਫ਼ਾ
Canada News: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਵਿੱਦਿਅਕ ਖੇਤਰ ਵਿਚ ਅਹਿਮ ਯੋਗਦਾਨ ਪਾਉਣ ਵਾਲੀਆਂ ਸੰਸਥਾਵਾਂ ਵਲੋਂ ਸੂਬੇ ਦੇ ਵੱਖ-ਵੱਖ ਸਕੂਲਾਂ ਤੋਂ ਗ੍ਰੈਜੂਏਟ ਹੋਈਆਂ 5 ਪੰਜਾਬੀ ਵਿਦਿਆਰਥਣਾਂ ਨੂੰ 3 ਲੱਖ 22 ਹਜ਼ਾਰ ਡਾਲਰ ਭਾਵ ਤਕਰੀਬਨ ਇਕ ਕਰੋੜ 95 ਲੱਖ ਰੁਪਏ ਦਾ ਵਜ਼ੀਫ਼ਾ ਦਿੱਤਾ ਗਿਆ ਹੈ।
ਖ਼ਾਲਸਾ ਸੈਕੰਡਰੀ ਸਕੂਲਦੀ ਹੋਣਹਾਰ ਵਿਦਿਆਰਥਣ ਹਰਨੂੰਰ ਕੌਰ ਧਾਲੀਵਾਲ ਨੂੰ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਪ੍ਰੈਜ਼ੀਡੈਂਟਲ ਸਕਾਲਰਜ਼ ਅਵਾਰਡ ਤਹਿਤ 80 ਹਜ਼ਾਰ, ਸਾਈਮਨ ਫਰੇਜ਼ਰ ਯੂਨੀਵਰਸਿਟੀ ਵਲੋ 40 ਹਜ਼ਾਰ, ਬੀ ਸੀ ਐਕਸੀਲੈਂਸ 5 ਹਜ਼ਾਰ, ਸਿੱਖ ਵਿਰਾਸਤੀ 1500 ਤੇ ਡਿਸਟ੍ਰਿਕਟ ਅਥਾਰਟੀ ਵਲੋਂ 1250 ਡਾਲਰ ਵਜ਼ੀਫ਼ਾ ਮਿਲਿਆ ਹੈ, ਜਦਕਿ ਸੀਮੋਲਕ ਫਾਊਂਡੇਸ਼ਨ ਵਲੋਂ ਅਮਨੀਕ ਖੋਸਾ, ਜੀਆ ਗਿੱਲ, ਗਾਵੀਨ ਰਾਏ ਤੇ ਤਮੰਨਾ ਕੌਰ ਗਿੱਲ ਨੂੰ 1 ਲੱਖ 80 ਹਜ਼ਾਰ ਡਾਲਰ ਦਾ ਵਜ਼ੀਫ਼ਾ ਦਿੱਤਾ ਗਿਆ ਹੈ।
ਤਮੰਨਾ ਕੌਰ ਗਿੱਲ ਨੂੰ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਪ੍ਰੈਜ਼ੀਡੈਂਟਲ ਸਕਾਲਰਜ਼ ਅਵਾਰਡ ਤਹਿਤ 15 ਹਜ਼ਾਰ ਡਾਲਰ ਦਾ ਵੀ ਵਜ਼ੀਫਾ ਮਿਲਿਆ ਹੈ। ਜੀਆ ਗਿੱਲ ਤੇ ਤਮੰਨਾ ਗਿੱਲ ਆਉਂਦੇ ਸਤੰਬਰ ਮਹੀਨੇ ਤੋਂ ਬੀ.ਐਸ.ਸੀ. ਤੇ ਐਨੀ ਖੋਸਾ ਡੈਂਟਿਸਟਰੀ ਦੀ ਪੜ੍ਹਾਈ ਸ਼ੁਰੂ ਕਰੇਗੀ, ਜਦਕਿ ਰਾਵੀਨ ਰਾਏ ਖੇਡਾਂ ਜਾਂ ਫੈਸ਼ਨ ਦੇ ਕਰੀਏਟਵ ਡਾਇਰੈਕਟਰ ਦਾ ਕੰਮ ਕਰਨਾ ਚਾਹੁੰਦੀ ਹੈ।