ਇਰਾਕ ਵਿੱਚ ਤੁਰਕੀ ਫੌਜ ਨਾਲ ਵੱਡਾ ਹਾਦਸਾ, ਗੁਫਾ ਵਿੱਚ ਮਾਰੇ ਗਏ 8 ਫੌਜੀ
ਇਰਾਕ ਦੇ ਉਤਰੀ ਖੇਤਰ ਵਿੱਚ ਗੁਫਾ ਵਿੱਚ ਮੀਥੇਨ ਗੈਸ ਚੜਨ ਕਾਰਨ 8 ਤੁਰਕੀ ਸੈਨਿਕਾਂ ਮੌਤ ਹੋਣ ਦੀ ਖ਼ਬਰ ਹੈ।
ਇਰਾਕ ਦੇ ਉਤਰੀ ਖੇਤਰ ਵਿੱਚ ਗੁਫਾ ਵਿੱਚ ਮੀਥੇਨ ਗੈਸ ਚੜਨ ਕਾਰਨ 8 ਤੁਰਕੀ ਸੈਨਿਕਾਂ ਮੌਤ ਹੋਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਇਹ ਸਾਰੇ ਸੈਨਿਕ 2022 ਵਿੱਚ ਅੱਤਵਾਦੀਆਂ ਵੱਲੋਂ ਮਾਰੇ ਗਏ ਇੱਕ ਸੈਨਿਕ ਦੇ ਅਵਸ਼ੇਸ਼ਾਂ ਦੀ ਭਾਲ ਚ ਜੁਟੇ ਹੋਏ ਸਨ। ਤਿੰਨ ਸਾਲਾਂ ਤੋਂ ਚੱਲ ਰਹੇ ਇਸ ਖੋਜ ਕਾਰਜ ਵਿੱਚ ਪਹਿਲੀ ਵਾਰ ਅਜਿਹਾ ਹਾਦਸਾ ਵਾਪਰਿਆ ਹੈ।
ਤੁਰਕੀ ਦੇ ਰੱਖਿਆ ਮੰਤਰਾਲੇ ਨੇ ਜਾਣਕਾਰੀ ਦਿੱਤੀ, "2022 ਵਿੱਚ ਉੱਤਰੀ ਇਰਾਕ ਵਿੱਚ ਇੱਕ ਗੁਫਾ ਦੇ ਅੰਦਰ ਕੁਰਦਿਸ਼ ਅੱਤਵਾਦੀਆਂ ਦੁਆਰਾ ਮਾਰੇ ਗਏ ਇੱਕ ਸਾਥੀ ਸੈਨਿਕ ਦੇ ਅਵਸ਼ੇਸ਼ਾਂ ਦੀ ਭਾਲ ਕਰਦੇ ਸਮੇਂ ਮੀਥੇਨ ਗੈਸ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਐਤਵਾਰ ਨੂੰ ਅੱਠ ਤੁਰਕੀ ਸੈਨਿਕਾਂ ਦੀ ਮੌਤ ਹੋ ਗਈ।"
ਇਹ ਸੈਨਿਕ ਇੱਕ ਪਹਾੜੀ ਗੁਫਾ ਦੇ ਅੰਦਰ ਸਨ, ਉਨ੍ਹਾਂ ਵਿੱਚੋਂ 19 ਸੈਨਿਕ ਅਵਸ਼ੇਸ਼ਾਂ ਦੀ ਭਾਲ ਕਰਦੇ ਸਮੇਂ ਗੈਸ ਦੇ ਸੰਪਰਕ ਵਿੱਚ ਆਏ। ਜਿਸ ਕਾਰਨ 8 ਸੈਨਿਕਾਂ ਦੀ ਦਮ ਘੁੱਟਣ ਨਾਲ ਮੌਤ ਹੋ ਗਈ।
ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ, "ਸੈਨਿਕਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ, ਅੱਠ ਸੈਨਿਕ ਸ਼ਹੀਦ ਹੋ ਗਏ।"
ਮੰਤਰਾਲੇ ਨੇ ਕਿਹਾ ਕਿ ਫੌਜੀ ਯੂਨਿਟ ਮਈ 2022 ਵਿੱਚ ਇੱਕ ਸਰਚ-ਐਂਡ-ਕਲੀਅਰ ਆਪ੍ਰੇਸ਼ਨ ਦੌਰਾਨ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਇੱਕ ਫੌਜੀ ਅਧਿਕਾਰੀ ਦੇ ਅਵਸ਼ੇਸ਼ਾਂ ਦੀ ਭਾਲ ਕਰ ਰਹੀ ਸੀ। ਟੀਮਾਂ ਪਿਛਲੇ ਤਿੰਨ ਸਾਲਾਂ ਤੋਂ ਉਸਦੇ ਅਵਸ਼ੇਸ਼ਾਂ ਦੀ ਭਾਲ ਕਰ ਰਹੀਆਂ ਹਨ, ਪਰ ਸਫਲ ਨਹੀਂ ਹੋਈਆਂ ਹਨ।
ਜਿਸ ਗੁਫਾ ਵਿੱਚ ਖੋਜ ਕੀਤੀ ਜਾ ਰਹੀ ਸੀ ਉਹ 852 ਮੀਟਰ (2,795 ਫੁੱਟ) ਦੀ ਉਚਾਈ 'ਤੇ ਹੈ ਅਤੇ ਮੰਨਿਆ ਜਾਂਦਾ ਹੈ ਕਿ ਇਸਨੂੰ ਪਹਿਲਾਂ ਪੀਕੇਕੇ ਦੁਆਰਾ ਹਸਪਤਾਲ ਵਜੋਂ ਵਰਤਿਆ ਜਾਂਦਾ ਸੀ, ਹਾਲਾਂਕਿ ਬਾਅਦ ਵਿੱਚ ਇਸਨੂੰ ਤੁਰਕੀ ਫੌਜਾਂ ਦੁਆਰਾ ਖਾਲੀ ਕਰ ਦਿੱਤਾ ਗਿਆ ਸੀ।
ਤੁਰਕੀ ਅਤੇ ਪੀਕੇਕੇ ਵਿਚਕਾਰ ਟਕਰਾਅ ਪਿਛਲੇ 40 ਸਾਲਾਂ ਤੋਂ ਚੱਲ ਰਿਹਾ ਹੈ, ਜੋ ਕਿ ਇਰਾਕ ਅਤੇ ਸੀਰੀਆ ਸਰਹੱਦ ਤੱਕ ਫੈਲਿਆ ਹੋਇਆ ਹੈ, ਤੁਰਕੀ ਨੇ ਉੱਤਰੀ ਇਰਾਕ ਵਿੱਚ ਕਈ ਅੱਡੇ ਬਣਾਏ ਹਨ, ਜਿੱਥੇ ਪੀਕੇਕੇ ਦਹਾਕਿਆਂ ਤੋਂ ਮੌਜੂਦ ਹੈ। ਹਾਲਾਂਕਿ, ਹੁਣ ਤੁਰਕੀ ਸਰਕਾਰ ਅਤੇ ਪੀਕੇਕੇ ਵਿਚਕਾਰ ਇੱਕ ਸਮਝੌਤਾ ਹੋ ਗਿਆ ਹੈ, ਜਿਸ ਦੇ ਤਹਿਤ ਪੀਕੇਕੇ ਲੜਾਕਿਆਂ ਨੂੰ ਅਗਲੇ ਕੁਝ ਦਿਨਾਂ ਵਿੱਚ ਆਪਣੇ ਹਥਿਆਰ ਸੌਂਪਣ ਦੀ ਉਮੀਦ ਹੈ।