USA ‘ਚ ਪੰਜਾਬੀ ਸਿੱਖ ਦੇ ਨਾਮ ‘ਤੇ ਰੱਖਿਆ ਗਿਆ ਸਟ੍ਰੀਟ ਦਾ ਨਾਮ
ਬੀਤੇ ਦਿਨ ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿਚ ਪਹਿਲੀ ਵਾਰੀ ਕਿਸੇ ਸਿੱਖ ਪੰਜਾਬੀ ਦੇ ਨਾਮ ਤੇ ਸਟ੍ਰੀਟ...
ਨਿਊਯਾਰਕ: ਬੀਤੇ ਦਿਨ ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿਚ ਪਹਿਲੀ ਵਾਰੀ ਕਿਸੇ ਸਿੱਖ ਪੰਜਾਬੀ ਦੇ ਨਾਮ ਤੇ ਸਟ੍ਰੀਟ ਦਾ ਨਾਮ ਰੱਖਿਆ ਗਿਆ। ਇਹ ਮਾਣ ਉੱਘੇ ਸਿੱਖ ਆਗੂ ਸ: ਹਰਬੰਸ ਸਿੰਘ ਢਿੱਲੋਂ ਨੂੰ ਮਿਲਿਆ। ਤਸਵੀਰ ਵਿਚ ਸ: ਹਰਬੰਸ ਸਿੰਘ ਢਿੱਲੋਂ, ਸ: ਭੁਪਿੰਦਰ ਸਿੰਘ ਬੋਪਾਰਾਏ ਸਾਬਕਾ ਪ੍ਰਧਾਨ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਅਤੇ ਹੋਰ ਨਿਊਯਾਰਕ ਦੇ ਸਿੱਖ ਆਗੂਆਂ ਤੋਂ ਇਲਾਵਾ 102 ਥਾਣੇ ਦੀ ਮੁੱਖੀ ਨੀਲਾਨ ਨਾਲ ਖੜ੍ਹੇ ਦਿਖਾਈ ਦੇ ਰਹੇ ਹਨ। ਉਹਨਾਂ ਦੇ ਨਾਮ ਦੀ ਅੰਗਰੇਜ਼ੀ ਵਿਚ ਐਚ.ਐਸ. ਢਿੱਲੋ ਦੀ ਤਖਤੀ ਨੂੰ ਰਿਲੀਜ਼ ਕੀਤਾ ਗਿਆ।
ਇਸ ਦੇ ਨਾਲ ਇਹ ਵੀ ਪੜ੍ਹੋ: ਵਾਸ਼ਿੰਗਟਨ: ਅਮਰੀਕਾ ਦੇ 6 ਸੰਸਦ ਮੈਂਬਰਾਂ ਦੇ ਦੋ-ਦਲੀ ਸਮੂਹ ਨੇ ਦੇਸ਼ 'ਚ ਸਿੱਖ ਅਮਰੀਕੀਆਂ ਦੇ ਯੋਗਦਾਨ ਨੂੰ ਪਛਾਣਦੇ ਹੋਏ ਯੂ. ਐੱਸ. ਸੰਸਦ ਕਾਂਗਰਸ 'ਚ ਬੁੱਧਵਾਰ ਨੂੰ ਇਕ ਪ੍ਰਸਤਾਵ ਪੇਸ਼ ਕੀਤਾ। ਪ੍ਰਸਤਾਵ 'ਚ ਕਿਹਾ ਗਿਆ ਹੈ ਕਿ ਸਿੱਖ ਅਮਰੀਕੀਆਂ ਨੇ ਆਪਣੇ ਧਰਮ ਅਤੇ ਸੇਵਾ ਨਾਲ ਸਾਰੇ ਲੋਕਾਂ ਵਿਚਕਾਰ ਸਨਮਾਨ ਹਾਸਲ ਕਰ ਕੇ ਆਪਣੀ ਵੱਖਰੀ ਪਛਾਣ ਬਣਾਈ ਹੈ। ਪ੍ਰਸਤਾਵ 'ਚ ਕਿਹਾ ਗਿਆ ਹੈ ਕਿ ਉਹ ਅਮਰੀਕਾ ਅਤੇ ਦੁਨੀਆ ਭਰ 'ਚ ਸਿੱਖਾਂ ਨਾਲ ਹੋਏ ਭੇਦਭਾਵ ਨੂੰ ਮੰਨਦਾ ਹੈ। ਇਸ 'ਚ ਕਿਹਾ ਗਿਆ ਹੈ ਕਿ ਸਿੱਖ ਪੁਰਸ਼ਾਂ ਅਤੇ ਔਰਤਾਂ ਨੇ ਲੰਬੇ ਸਮੇਂ ਤੋਂ ਅਮਰੀਕੀ ਸਮਾਜ 'ਚ ਕਾਫੀ ਯੋਗਦਾਨ ਪਾਇਆ ਹੈ।
ਪ੍ਰਸਤਾਵ 'ਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਵੱਖ-ਵੱਖ ਪੇਸ਼ਿਆਂ ਨੂੰ ਚੁਣਿਆ, ਜਿਸ ਨਾਲ ਅਮਰੀਕਾ ਦਾ ਸਮਾਜਿਕ, ਸੱਭਿਆਚਾਰਕ ਅਤੇ ਆਰਥਿਕ ਵਿਕਾਸ ਹੋਇਆ। ਉਨ੍ਹਾਂ ਨੇ ਖੇਤੀ, ਸੂਚਨਾ, ਉਦਯੋਗਿਕ, ਛੋਟੇ ਉਦਯੋਗਾਂ, ਹਸਪਤਾਲ ਉਦਯੋਗਾਂ, ਦਵਾਈਆਂ ਅਤੇ ਤਕਨੀਕੀ ਖੇਤਰ 'ਚ ਅਹਿਮ ਯੋਗਦਾਨ ਪਾਇਆ। ਅਮਰੀਕਾ 'ਚ ਤਕਰੀਬਨ 500000 ਸਿੱਖ ਰਹਿ ਰਹੇ ਹਨ ਅਤੇ ਇਨ੍ਹਾਂ 'ਚੋਂ ਅੱਧੀ ਆਬਾਦੀ ਕੈਲੀਫੋਰਨੀਆ 'ਚ ਰਹਿੰਦੀ ਹੈ। 7 ਸਾਲ ਪਹਿਲਾਂ ਓਕ ਕ੍ਰੀਕ ਗੁਰਦੁਆਰਾ 'ਚ ਹੋਈ ਗੋਲੀਬਾਰੀ ਦੀ ਘਟਨਾ 'ਤੇ ਦੁੱਖ ਪ੍ਰਗਟਾਇਆ ਗਿਆ ਅਤੇ 6 ਤੋਂ ਵਧੇਰੇ ਸੰਸਦ ਮੈਂਬਰਾਂ ਨੇ ਸਖਤ ਬੰਦੂਕ ਕੰਟਰੋਲ ਕਾਨੂੰਨਾਂ ਅਤੇ ਵਿਆਪਕ ਜਾਂਚ ਦੀ ਵਕਾਲਤ ਜਾਰੀ ਰੱਖਣ ਦਾ ਸੰਕਲਪ ਲਿਆ।
ਅਲ ਪਾਸੋ, ਟੈਕਸਾਸ, ਡੇਟਨ, ਓਹੀਓ, ਗਿਲਰਾਏ, ਕੈਲੀਫੋਰਨੀਆ 'ਚ ਹਾਲ ਹੀ 'ਚ ਗੋਲੀਬਾਰੀ ਦੀਆਂ ਘਟਨਾਵਾਂ ਦੇ ਬਾਅਦ ਅਮਰੀਕਾ 'ਚ ਕਈ ਲੋਕ ਅਤੇ ਸੰਗਠਨ ਸਖਤ ਬੰਦੂਕ ਕੰਟਰੋਲ ਨਿਯਮਾਂ ਦੀ ਮੰਗ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਓਕ ਕ੍ਰੀਕ 'ਚ 5 ਅਗਸਤ, 2012 ਨੂੰ ਇਕ ਗੁਰਦੁਆਰਾ ਸਾਹਿਬ 'ਚ ਇਕ ਵਿਅਕਤੀ ਨੇ ਗੋਲੀਬਾਰੀ ਕੀਤੀ ਸੀ, ਜਿਸ 'ਚ 6 ਲੋਕ ਮਾਰੇ ਗਏ ਸਨ।