15 ਸਾਲ ਪੁਰਾਣਾ Apple iPhone 28 ਲੱਖ 'ਚ ਵਿਕਿਆ ਪਰ ਕਿਉਂ? ਜਾਣੋ ਕੀ ਹੈ ਰਾਜ਼

ਏਜੰਸੀ

ਖ਼ਬਰਾਂ, ਕੌਮਾਂਤਰੀ

2007 ’ਚ ਐਪਲ ਕੰਪਨੀ ਨੇ ਕੀਤਾ ਸੀ ਲਾਂਚ

15 year old Apple iPhone sold for 28 lakhs

 

ਦਿੱਲੀ: ਦੁਨੀਆ ਭਰ ’ਚ ਆਈਫ਼ੋਨ ਦੇ ਕਰੋੜਾਂ ਦੀਵਾਨੇ ਹਨ। ਸ਼ਾਇਦ ਇਹੀ ਕਾਰਨ ਹੈ ਕਿ ਐਪਲ ਦੇ ਆਈਫ਼ੋਨ ਦੀ ਕੀਮਤ ਸਭ ਤੋਂ ਜ਼ਿਆਦਾ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹਾ ਦੱਸਣ ਜਾ ਰਹੇ ਹਾਂ ਜਿਸ 'ਤੇ ਯਕੀਨ ਕਰਨਾ ਤੁਹਾਡੇ ਲਈ ਮੁਸ਼ਕਿਲ ਹੋ ਸਕਦਾ ਹੈ। ਜੀ ਹਾਂ 28 ਲੱਖ ’ਚ ਵਿਕਿਆ ਹੈ 15 ਸਾਲ ਪੁਰਾਣਾ Apple iPhone ਮਾਡਲ । 15 ਸਾਲ ਪੁਰਾਣੇ ਆਈਫ਼ੋਨ ਮਾਡਲ ਦਾ ਇੰਨਾ ਮਹਿੰਗਾ ਵਿਕਣਾ ਆਮ ਗੱਲ ਨਹੀਂ ਹੈ ਕਿਉਂਕਿ ਇੰਨੀ ਕੀਮਤ 'ਤੇ ਲਗਜ਼ਰੀ ਕਾਰ ਆ ਸਕਦੀ ਹੈ। ਜਿੱਥੇ ਇਕ ਪਾਸੇ ਦੁਨੀਆ ਭਰ ’ਚ ਆਈਫ਼ੋਨ ਦੇ ਸਭ ਤੋਂ ਲੇਟੈਸਟ ਮਾਡਲ ਦੀ ਕੀਮਤ 2 ਲੱਖ ਰੁਪਏ ਤੋਂ ਜ਼ਿਆਦਾ ਨਹੀਂ ਹੈ, ਉੱਥੇ ਹੀ ਇਸ ਪੁਰਾਣੇ ਆਈਫ਼ੋਨ ਮਾਡਲ ਦੀ ਕੀਮਤ 28 ਲੱਖ ਰੁਪਏ ਹੈ। ਦਰਅਸਲ, ਇਹ ਆਈਫ਼ੋਨ 15 ਸਾਲ ਪੁਰਾਣਾ ਹੈ।

ਜਾਣਕਾਰੀ ਮੁਤਾਬਕ ਨਿਲਾਮੀ 'ਚ ਵਿਕਣ ਵਾਲੇ ਆਈਫ਼ੋਨ ਦੇ ਮਾਡਲ ਨੂੰ 9 ਜਨਵਰੀ 2007 ਨੂੰ ਐਪਲ ਦੇ ਸੀਈਓ ਸਟੀਵ ਜੌਬਸ ਨੇ ਸਾਨ ਫਰਾਂਸਿਸਕੋ 'ਚ ਮੈਕਵਰਲਡ ਕਨਵੈਨਸ਼ਨ 'ਚ ਲਾਂਚ ਕੀਤਾ ਸੀ। ਆਈਫ਼ੋਨ ਵਿਚ ਟੱਚਸਕਰੀਨ, ਆਈਪੌਡ ਅਤੇ ਵੈਬ ਬ੍ਰਾਊਜ਼ਿੰਗ ਵਰਗੇ ਫੰਕਸ਼ਨਾਂ ਵਾਲਾ 2 ਮੈਗਾਪਿਕਸਲ ਦਾ ਕੈਮਰਾ ਹੈ। ਇਸ ਆਈਫ਼ੋਨ ਵਿਚ ਇੱਕ ਵੈੱਬ ਬ੍ਰਾਊਜ਼ਰ ਅਤੇ ਵਿਜ਼ੂਅਲ ਵੌਇਸਮੇਲ ਵੀ ਹੈ। 

ਦਰਅਸਲ, ਅਮਰੀਕਾ ’ਚ ਨਿਲਾਮੀ ’ਚ ਆਈਫ਼ੋਨ ਦਾ ਇਹ 8 GB ਸਟੋਰੇਜ ਵੇਰੀਐਂਟ 35,414 ਡਾਲਰ ’ਚ ਵਿਕਿਆ ਹੈ। ਅਮਰੀਕਾ ’ਚ ਇਕ ਨਿਲਾਮੀ ’ਚ ਫਰਸਟ ਜਨਰੇਸ਼ਨ 2007 ਐਪਲ ਆਈਫ਼ੋਨ ਮਾਡਲ 28 ਲੱਖ ਰੁਪਏ ’ਚ ਵਿਕਿਆ ਹੈ ਜੋ ਕਿ ਸੀਲਡ ਬਾਕਸ ’ਚ ਬੰਦ ਹੈ ਯਾਨੀ ਇਸ ਆਈਫ਼ੋਨ ਦੇ ਬਾਕਸ ਨੂੰ ਕਦੇ ਖੋਲ੍ਹਿਆ ਹੀ ਨਹੀਂ ਗਿਆ। ਇਸ ਨਿਲਾਮੀ ’ਚ ਕਈ ਹੋਰ ਪ੍ਰੋਡਕਟਸ ਦੀ ਵੀ ਨਿਲਾਮੀ ਹੋਈ ਜਿਸ ਵਿਚ Apple-1 ਦਾ ਸਰਕਿਟ ਬੋਰਡ 6,77,196 ਡਾਲਰ ਯਾਨੀ 5.41 ਕਰੋੜ ਰੁਪਏ ’ਚ ਵਿਕਿਆ।