ਫੇਸਬੁੱਕ ਵਰਤਣ ਵਾਲੇ ਸਾਵਧਾਨ! 10 ਲੱਖ ਯੂਜ਼ਰਸ ਦਾ ਡਾਟਾ ਲੀਕ, ਕੰਪਨੀ ਨੇ ਦਿੱਤੀ ਇਹ ਸਲਾਹ

ਏਜੰਸੀ

ਖ਼ਬਰਾਂ, ਕੌਮਾਂਤਰੀ

ਨਿਊਜ਼ ਏਜੰਸੀ ਮੁਤਾਬਕ ਮੇਟਾ ਨੇ ਸ਼ੁੱਕਰਵਾਰ ਨੂੰ 10 ਲੱਖ ਯੂਜ਼ਰਸ ਦੀ ਜਾਣਕਾਰੀ ਪਾਸਵਰਡ ਨਾਲ ਲੀਕ ਹੋਣ ਦੀ ਚਿਤਾਵਨੀ ਜਾਰੀ ਕੀਤੀ ਹੈ।

Meta warns one million users about potential data leak

 

ਵਾਸ਼ਿੰਗਟਨ: ਅੱਜ ਦੀ ਡਿਜੀਟਲ ਦੁਨੀਆ 'ਚ ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇਗਾ ਜੋ ਫੇਸਬੁੱਕ ਦੀ ਵਰਤੋਂ ਨਾ ਕਰਦਾ ਹੋਵੇ। ਇਹ ਐਪ ਯਕੀਨੀ ਤੌਰ 'ਤੇ ਹਰ ਕਿਸੇ ਦੇ ਐਂਡਰੌਇਡ ਫੋਨ 'ਚ ਮਿਲ ਜਾਵੇਗਾ। ਪਰ ਪਿਛਲੇ ਕੁਝ ਸਾਲਾਂ ਤੋਂ ਫੇਸਬੁੱਕ ਦਾ ਡਾਟਾ ਲੀਕ ਹੋਣ ਦੇ ਕਈ ਮਾਮਲੇ ਸਾਹਮਣੇ ਆਏ ਹਨ। ਜਿਸ ਤੋਂ ਬਾਅਦ ਯੂਜ਼ਰਸ ਦੀ ਪ੍ਰਾਈਵੇਸੀ 'ਤੇ ਵੀ ਸਵਾਲ ਖੜ੍ਹੇ ਹੋ ਗਏ ਹਨ। ਇਸ ਦੌਰਾਨ ਇਕ ਵਾਰ ਫਿਰ ਡਾਟਾ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ।

ਨਿਊਜ਼ ਏਜੰਸੀ ਮੁਤਾਬਕ ਮੇਟਾ ਨੇ ਸ਼ੁੱਕਰਵਾਰ ਨੂੰ 10 ਲੱਖ ਯੂਜ਼ਰਸ ਦੀ ਜਾਣਕਾਰੀ ਪਾਸਵਰਡ ਨਾਲ ਲੀਕ ਹੋਣ ਦੀ ਚਿਤਾਵਨੀ ਜਾਰੀ ਕੀਤੀ ਹੈ। ਜਿਸ 'ਚ ਕਿਹਾ ਗਿਆ ਹੈ ਕਿ ਯੂਜ਼ਰਸ ਦਾ ਇਹ ਡਾਟਾ ਥਰਡ ਪਾਰਟੀ ਐਪਸ ਰਾਹੀਂ ਲੀਕ ਹੋਇਆ ਹੈ। ਕੰਪਨੀ ਦੇ ਅਧਿਕਾਰੀ ਡੇਵਿਡ ਐਗਰਨੋਵਿਚ ਨੇ ਇਕ ਬ੍ਰੀਫਿੰਗ ਦੌਰਾਨ ਕਿਹਾ ਕਿ ਇਸ ਸਾਲ ਹੁਣ ਤੱਕ ਮੈਟਾ ਨੇ 400 ਤੋਂ ਵੱਧ ਐਪਲੀਕੇਸ਼ਨਾਂ ਦੀ ਪਛਾਣ ਕੀਤੀ ਹੈ ਜੋ ਐਪਲ ਜਾਂ ਐਂਡਰੌਇਡ ਤੋਂ ਡੇਟਾ ਚੋਰੀ ਕਰਨ ਲਈ ਤਿਆਰ ਕੀਤੀਆਂ ਗਈਆਂ ਸਨ।

ਇਹ ਐਪਲ ਅਤੇ ਗੂਗਲ ਐਪ ਸਟੋਰ 'ਤੇ ਆਸਾਨੀ ਨਾਲ ਉਪਲਬਧ ਹਨ। ਕੰਪਨੀ ਨੇ ਯੂਜ਼ਰਸ ਨੂੰ ਤੁਰੰਤ ਪਾਸਵਰਡ ਬਦਲਣ ਦੀ ਸਲਾਹ ਦਿੱਤੀ ਹੈ। ਮੈਟਾ ਨੇ ਇਕ ਬਲਾਗ ਪੋਸਟ ਵਿਚ ਕਿਹਾ, "ਇਹ ਐਪਸ ਗੂਗਲ ਪਲੇ ਸਟੋਰ ਅਤੇ ਐਪਲ ਦੇ ਐਪ ਸਟੋਰ 'ਤੇ ਸੂਚੀਬੱਧ ਸਨ ਅਤੇ ਫੋਟੋ ਐਡੀਟਰ, ਗੇਮਜ਼, ਵੀਪੀਐਨ ਸੇਵਾਵਾਂ ਆਦਿ ਐਪਲੀਕੇਸ਼ਨ ਦੇ ਰੂਪ ਵਿਚ ਦਿਖਾਈਆਂ ਗਈਆਂ ਸਨ।"

ਮੇਟਾ ਦੀ ਸੁਰੱਖਿਆ ਟੀਮ ਅਨੁਸਾਰ, ਐਪਸ ਅਕਸਰ ਲੋਕਾਂ ਨੂੰ ਫੀਚਰ ਦੀ ਵਰਤੋਂ ਕਰਨ ਦੇ ਬਦਲੇ ਉਪਭੋਗਤਾਵਾਂ ਦੇ ਨਾਮ ਅਤੇ ਪਾਸਵਰਡ ਚੋਰੀ ਕਰਨ ਲਈ ਫੇਸਬੁੱਕ ਅਕਾਊਂਟ ਨਾਲ ਲੌਗਇਨ ਕਰਨ ਲਈ ਕਹਿ ਰਹੇ ਸਨ, ਜਿਸ ਤੋਂ ਬਾਅਦ ਉਹ ਫੇਸਬੁੱਕ ਤੋਂ ਡਾਟਾ ਅਤੇ ਪਾਸਵਰਡ ਚੋਰੀ ਕਰ ਰਹੇ ਸਨ। ਦੱਸ ਦੇਈਏ ਕਿ ਸਾਲ 2019 'ਚ ਫੇਸਬੁੱਕ ਨੂੰ ਫੈਡਰਲ ਟਰੇਡ ਕਮਿਸ਼ਨ ਨੇ ਸਾਲ 2018 'ਚ ਕਰੋੜਾਂ ਫੇਸਬੁੱਕ ਯੂਜ਼ਰਸ ਦਾ ਡਾਟਾ ਲੀਕ ਕਰਨ ਦੇ ਮਾਮਲੇ 'ਚ 5 ਬਿਲੀਅਨ ਡਾਲਰ ਦਾ ਜੁਰਮਾਨਾ ਲਗਾਇਆ ਸੀ।