ਸੀਐਨਐਨ ਦੇ ਪੱਤਰਕਾਰ ਨੂੰ ਟਰੰਪ ਨਾਲ ਬਹਿਸ ਕਰਨਾ ਪਿਆ ਮਹਿੰਗਾ
ਅਮਰੀਕੀ 'ਚ ਹੋਈਆਂ ਮੱਧਵਰਗੀ ਚੋਣਾਂ ਤੋਂ ਬਾਅਦ ਇਕ ਪ੍ਰੈੱਸ ਕਾਨਫਰੰਸ 'ਚ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਬਹਿਸ ਕਰਨਾ ਪੱਤਰਕਾਰ ਨੂੰ ਕਾਫੀ ਮਹਿੰਗਾ ਪੈ ....
ਵਾਸ਼ਿੰਗਟਨ (ਭਾਸ਼ਾ): ਅਮਰੀਕੀ 'ਚ ਹੋਈਆਂ ਮੱਧਵਰਗੀ ਚੋਣਾਂ ਤੋਂ ਬਾਅਦ ਇਕ ਪ੍ਰੈੱਸ ਕਾਨਫਰੰਸ 'ਚ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਬਹਿਸ ਕਰਨਾ ਪੱਤਰਕਾਰ ਨੂੰ ਕਾਫੀ ਮਹਿੰਗਾ ਪੈ ਗਿਆ। ਦੱਸ ਦਈਏ ਕਿ ਵ੍ਹਾਈਟ ਹਾਊਸ 'ਚ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਝਗੜੇ ਦੌਰਾਨ ਗੁੱਸੇ 'ਚ ਆਏ ਟਰੰਪ ਨੇ ਇਕ ਰਿਪੋਰਟਰ ਨੂੰ ਅਸੱਭਿਅ ਅਤੇ ਬੇਰਹਿਮ ਕਿਹਾ, ਜਦਕਿ ਇਕ ਪੱਤਰਕਾਰ 'ਤੇ ਨਸਲੀ ਸਵਾਲ ਕਰਨ ਦਾ ਦੋਸ਼ ਲਗਾਇਆ।
ਦੱਸ ਦਈਏ ਕਿ ਤਕਰੀਬਨ ਡੇਢ ਘੰਟੇ ਦੀ ਪ੍ਰੈੱਸ ਕਾਨਫਰੰਸ ਦੌਰਾਨ ਕਈ ਵਾਰ ਟਰੰਪ ਰਿਪੋਰਟਰਾਂ ਦੇ ਸਵਾਲਾਂ ਦਾ ਜਵਾਬ ਦੇਣ ਦੀ ਥਾਂ ਮਾਈਕ੍ਰੋਫੋਨ ਛੱਡ ਕੇ ਗਏ। ਇਸ ਮਗਰੋਂ ਰਿਪੋਰਟਰ ਨੇ ਫਿਰ ਪੁੱਛਿਆ ਕਿ ਕੀ ਜਾਂਚ ਨੂੰ ਲੈ ਕੇ ਲੱਗ ਰਹੇ ਦੋਸ਼ਾਂ ਕਾਰਨ ਤੁਸੀਂ ਚਿੰਤਾ 'ਚ ਹੋ ਤਾਂ ਟਰੰਪ ਨੇ ਖਿੱਝ ਕੇ ਕਿਹਾ,''ਮੈਂ ਤੁਹਾਨੂੰ ਕੀ ਕਿਹਾ, ਤੁਹਾਡੇ ਚੈਨਲ ਨੂੰ ਸ਼ਰਮਿੰਦਾ ਹੋਣਾ ਚਾਹੀਦਾ ਹੈ ਕਿ ਤੁਸੀਂ ਉੱਥੇ ਕੰਮ ਕਰਦੇ ਹੋ, ਤੁਸੀਂ ਅਸੱਭਿਅ ਅਤੇ ਬੇਰਹਿਮ ਆਦਮੀ ਹੋ। ਤੁਹਾਨੂੰ ਸੀਐਨਐਨ 'ਚ ਕੰਮ ਨਹੀਂ ਕਰਨਾ ਚਾਹੀਦਾ।
''ਟਰੰਪ ਨੇ ਕਿਹਾ ਕਿ ਇਹ ਮੀਡੀਆ ਦਾ ਰਵਈਆ ਦੁਸ਼ਮਣਾ ਅਤੇ ਤੇ ਬਹੁਤ ਨਿਰਾਸ਼ਾਜਨਕ ਹੈ।' ਇਨ੍ਹਾਂ ਹੀ ਨਹੀਂ ਟਰੰਪ ਨੇ ਕਥਿਤ ਤੌਰ 'ਤੇ ਨਸਲੀ ਸਵਾਲ ਪੁੱਛਣ ਵਾਲੇ ਸੀਐਨਐਨ ਦੇ ਰਿਪੋਰਟਰ ਦਾ ਪ੍ਰੈਸ ਪਾਸ ਵੀ ਰੱਦ ਕਰ ਦਿਤਾ। ਵਾਈਟ ਹਾਉਸ ਦੀ ਪ੍ਰੈਸ ਸਕੱਤਰ ਸਾਰਾ ਸੈਂਡਰਸ ਨੇ ਇੱਕ ਬਿਆਨ ਜਾਰੀ ਕਰ ਅਕੋਸਟਾ ਉੱਤੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਨੇ ਵਾਇਟ ਹਾਉਸ ਇੰਟਰਨ ਦੇ ਤੌਰ 'ਤੇ ਅਪਣਾ ਕੰਮ ਕਰਨ ਦੀ ਕੋਸ਼ਿਸ਼ ਕਰ ਰਹੀ ਇਕ ਮੁਟਿਆਰ 'ਤੇ ਅਪਣਾ ਹੱਥ ਰੱਖਿਆ।ਸਾਰਾ ਨੇ ਅਪਣੇ ਬਿਆਨ ਵਿਚ ਇਸ ਨੂੰ ਪੂਰੀ ਤਰ੍ਹਾਂ ਅਸਵੀਕਾਰਿਆ ਕਰਾਰ ਦਿਤਾ।
ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਅਮਰੀਕੀ ਮੀਡਿਆ ਦੇ ਵਿਚ ਰਿਸ਼ਤੀਆਂ ਵਿਚ ਤਲਖੀ ਪਹਿਲਾਂ ਵੀ ਰਹੀ ਹੈ , ਪਰ ਇਹ ਭੜਾਸ ਬੁੱਧਵਾਰ ਨੂੰ ਉਸ ਸਮੇਂ ਵੱਧ ਗਈ ਜਦੋਂ ਉਨ੍ਹਾਂ ਨੇ ਕੁੱਝ ਪੱਤਰਕਾਰਾਂ ਨੂੰ ਗਵਾਰ ਕਰਾਰ ਦਿਤਾ ਅਤੇ ਪੀਬੀਐ ਸ ਦੀ ਇਕ ਪੱਤਰ ਪ੍ਰੇਰਕ ਉਤੇ ਨਸਲਭੇਦੀ ਸਵਾਲ ਕਰਨ ਦਾ ਇਲਜ਼ਾਮ ਲਗਾਇਆ।ਇਸ ਪੱਤਰ ਪ੍ਰੇਰਕ ਨੇ ਟਰੰਪ ਵਲੋਂ ਚਿੱਟੇ ਰਾਸ਼ਟਰਵਾਦੀਆਂ ਦੇ ਬਾਰੇ ਸਵਾਲ ਕੀਤਾ ਸੀ।