ਟ੍ਰੈਫਿਕ ਜਾਮ ਤੋਂ ਨਿਜਾਤ ਦਿਲਾਵੇਗੀ ਜਾਪਾਨ ਦੀ ਇਹ ਤਕਨੀਕ
ਭਾਰਤ ਦੇ ਸ਼ਹਿਰਾਂ ਨੂੰ ਟ੍ਰੈਫਿਕ ਜਾਮ ਦੀ ਸਮੱਸਿਆ ਤੋਂ ਛੁਟਕਾਰਾ ਦਿਲਾਉਣ ਲਈ ਹੁਣ ਜਾਪਾਨ ਅੱਗੇ ਆਇਆ ਹੈ। ਬੇਂਗਲੁਰੂ ਤੋਂ ਇਸ ਦੀ ਸ਼ੁਰੂਆਤ ਹੋਣ ਜਾ ਰਹੀ ਹੈ।
ਨਵੀਂ ਦਿੱਲੀ, ( ਭਾਸ਼ਾ ) : ਆਵਾਜਾਈ ਦੌਰਾਨ ਵਾਹਨਾਂ ਦੀ ਦਿਨੋ ਦਿਨ ਵੱਧ ਰਹੀ ਗਿਣਤੀ ਨਾਲ ਅਕਸਰ ਭਾਰਤ ਦੇ ਵੱਡੇ ਅਤੇ ਛੋਟੇ ਸ਼ਹਿਰਾਂ ਦੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨਾਲ ਆਰਥਿਕਤਾ ਨੂੰ ਵੀ ਵੱਡਾ ਨੁਕਸਾਨ ਪਹੁੰਚਦਾ ਹੈ ਕਿਉਂਕਿ ਇਸ ਕਾਰਨ ਅਰਬਾਂ ਰੁਪਏ ਦੀ ਬਰਬਾਦੀ ਹਰ ਸਾਲ ਹੋ ਰਹੀ ਹੈ। ਭਾਰਤ ਦੇ ਸ਼ਹਿਰਾਂ ਨੂੰ ਟ੍ਰੈਫਿਕ ਜਾਮ ਦੀ ਸਮੱਸਿਆ ਤੋਂ ਛੁਟਕਾਰਾ ਦਿਲਾਉਣ ਲਈ ਹੁਣ ਜਾਪਾਨ ਅੱਗੇ ਆਇਆ ਹੈ। ਭਾਰਤ ਦੀ ਸਿਲਿਕਾਨ ਵੈਲੀ ਦੇ ਨਾਮ ਨਾਲ ਮਸ਼ਹੂਰ ਬੇਂਗਲੁਰੂ ਤੋਂ ਇਸ ਦੀ ਸ਼ੁਰੂਆਤ ਹੋਣ ਜਾ ਰਹੀ ਹੈ।
ਜਾਪਾਨ ਅਤੇ ਬੇਂਗਲੁਰੂ ਦੇ ਵਿਚਕਾਰ ਹੋਏ ਇਸ ਸਮਝੌਤੇ ਅਧੀਨ ਉਹ ਇੰਟੇਲਿਜੇਂਸ ਟਰਾਂਸਪੋਰਟੇਸ਼ਨ ਸਿਸਟਮ ਤੋਂ ਭਾਰਤ ਦੇ ਟ੍ਰੈਫਿਕ ਜਾਮ ਨੂੰ ਖਤਮ ਕਰੇਗਾ। ਅਗਲੇ ਸਾਲ ਮਾਰਚ ਵਿਚ ਇਸ ਪ੍ਰਣਾਲੀ ਨੂੰ ਲਾਗੂ ਕਰਨ ਦਾ ਕੰਮ ਸ਼ੁਰੂ ਹੋ ਜਾਵੇਗਾ ਜੋ ਕਿ ਸਾਲ 2020 ਦੇ ਮੱਧ ਤੱਕ ਚਲੇਗਾ। ਇਸ ਨਾਲ ਸਮੱਸਿਆ ਵਿਚ 30 ਫੀਸਦੀ ਤੱਕ ਕਮੀ ਆਉਣ ਦੀ ਆਸ ਪ੍ਰਗਟਾਈ ਜਾ ਰਹੀ ਹੈ। ਸ਼ਹਿਰ ਵਿਚ ਜਾਮ ਲੱਗਣ ਵਾਲੇ 12 ਮੁਖ ਸਥਾਨਾਂ ਤੇ 72 ਸੈਂਸਰ ਲਗਾਏ ਜਾਣਗੇ। ਕਿਥੇ ਕਿਨ੍ਹਾ ਜਾਮ ਲੱਗਾ ਹੈ ਇਹ ਜਾਨਣ ਲਈ ਜਨਤਕ ਬੱਸਾਂ ਤੇ ਜੀਪੀਐਸ ( ਗਲੋਬਲ ਪੋਜਿਸ਼ਨਿੰਗ ਸਿਸਟਮ) ਸੈਟ ਕੀਤੇ ਜਾਣਗੇ।
ਇਹ ਡਿਟੈਕਟਰ ਅਲਟਰਾਸਾਨਿਕ ਤੰਰਗਾਂ ਰਾਹੀ ਹਰ ਇਕ ਮਿੰਟ ਵਿਚ ਟ੍ਰੈਫਿਕ ਦੀ ਸਥਿਤੀ ਨੂੰ ਸਿੱਧੇ ਟ੍ਰੈਫਿਕ ਕੰਟਰੋਲ ਸੈਂਟਰ ਤੱਕ ਭੇਜਣਗੇ ਜੋ ਕਿ ਹਾਟ ਸਪਾਟ ਰਾਹੀ ਟ੍ਰੈਫਿਕ ਦੇ ਹੋਰ ਰਸਤਿਆਂ ਤੇ ਮੋੜ ਕੇ ਜਾਮ ਨੂੰ ਹਟਾਵੇਗਾ। 1.13 ਕੋਰੜ ਡਾਲਰ ਦੀ ਇਸ ਪਰਿਯੋਜਨਾ ਵਿਚ ਜਾਪਾਨ ਦੀ ਅੰਤਰਰਾਸ਼ਟਰੀ ਕਾਰਪੋਰੇਸ਼ਨ ਏਜੰਸੀ ( ਜੇਆਈਸੀਏ) ਨਿਵੇਸ਼ ਕਰੇਗੀ। ਇਹ ਸਰਕਾਰੀ ਸੰਸਥਾ ਵਿਕਾਸਸ਼ੀਲ ਦੇਸ਼ਾਂ ਵਿਚ ਆਰਥਿਕ ਮਦਦ ਦਿੰਦੀ ਹੈ। ਜਾਪਾਨ ਵਿਚ ਆਈਟੀਐਸ ਤਕਨੀਕ 1990 ਤੋਂ ਵਰਤੀ ਜਾ ਰਹੀ ਹੈ। ਸ਼੍ਰੀਲੰਕਾ ਅਤੇ ਕੰਬੋਡੀਆ ਵੀ ਇਸੇ ਤਕਨੀਕ ਤੋਂ ਹੀ ਟ੍ਰੈਫਿਕ ਜਾਮ ਦੀ ਪਰੇਸ਼ਾਨੀ ਨਾਲ ਨਿਪਟ ਰਹੇ ਹਨ।
ਯੁੰਗਾਡਾ ਵੀ ਇਸ ਤੇ ਕੰਮ ਕਰ ਰਿਹਾ ਹੈ। 2017 ਵਿਚ ਮਾਸਕੋ ਅਤੇ ਰੂਸ ਨੇ ਆਈਟੀਐਸ ਤਕਨੀਕ ਤੋਂ ਜਾਮ ਦੀ ਸਮੱਸਿਆ ਤੋਂ 40 ਫੀਸਦੀ ਤੱਕ ਨਿਜਾਤ ਪਾ ਲਈ ਹੈ। ਬੇਂਗਲੁਰੂ ਵਿਚ ਦੁਨੀਆਂ ਦੀਆਂ ਕੁਝ ਸਿਖਰ ਦੀਆਂ ਸਾਫਟਵੇਅਰ ਕੰਪਨੀਆਂ ਮੌਜੂਦ ਹਨ। 1920 ਤੱਕ ਇਹ ਗਾਰਡਨ ਸਿਟੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਪਿਛਲੇ ਤਿੰਨ ਦਹਾਕਿਆਂ ਵਿਚ ਤਕਨੀਕੀ ਪੱਧਰ ਵਿਚ ਹੋਏ ਵਾਧੇ ਨੇ ਸ਼ਹਿਰ ਨੂੰ ਤਕਨੀਕੀ ਹਬ ਵਿਚ ਬਲਦ ਦਿਤਾ ਅਤੇ ਇਸ ਦੌਰਾਨ ਇਥੇ ਜਨਸੰਖਿਆ ਵਿਚ ਵੀ ਤੇਜ਼ੀ ਨਾਲ ਵਾਧਾ ਹੋਇਆ।