ਭਾਰਤ ਦੇ ਵਿਰੋਧ ਕਰਨ ਦੇ ਬਾਵਜੂਦ ਸ਼ੁਰੂ ਹੋਈ ਪਾਕਿ- ਚੀਨ ਬੱਸ ਸੇਵਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਭਾਰਤ ਵਲੋਂ ਵਾਰ-ਵਾਰ ਜਤਾਏ ਜਾ ਰਹੇ ਰੋਸ ਨੂੰ ਕਿਨਾਰ ਕਰਦੇ ਹੋਏ ਪਾਕਿਸਤਾਨ ਅਤੇ ਚੀਨ 'ਚ ਬੱਸ ਸੇਵਾ ਸ਼ੁਰੂ ਹੋ ਗਈ ਹੈ। ਦੱਸ ਦਈਏ ਕਿ ਇਸ ਦਾ ਰਸਤਾ ਮਕਬੂਜ਼ਾ....

Pak And Chiana

ਇਸਲਾਮਾਬਾਦ (ਭਾਸ਼ਾ): ਭਾਰਤ ਵਲੋਂ ਵਾਰ-ਵਾਰ ਜਤਾਏ ਜਾ ਰਹੇ ਰੋਸ ਨੂੰ ਕਿਨਾਰ ਕਰਦੇ ਹੋਏ ਪਾਕਿਸਤਾਨ ਅਤੇ ਚੀਨ 'ਚ ਬੱਸ ਸੇਵਾ ਸ਼ੁਰੂ ਹੋ ਗਈ ਹੈ। ਦੱਸ ਦਈਏ ਕਿ ਇਸ ਦਾ ਰਸਤਾ ਮਕਬੂਜ਼ਾ ਕਸ਼ਮੀਰ ਤੋਂ ਰੱਖਿਆ ਗਿਆ ਹੈ। ਇਹ ਬੱਸ ਸਰਵਿਸ ਚੀਨ ਦੇ ਸ਼ਿਨਜ਼ਿਆਂਗ ਸੂਬੇ ਦੇ ਕਾਸ਼ਗਰ ਤੋਂ ਪਾਕਿਸਤਾਨ ਦੇ ਲਾਹੌਰ ਤਕ ਚੱਲੇਗੀ।

ਜ਼ਿਕਯੋਗ ਹੈ ਕਿ ਸੋਮਵਾਰ ਦੀ ਰਾਤ ਲਾਹੋਰ ਦੇ ਗੁਲਬਰਗ ਤੋਂ ਬੱਸ ਨੇ ਅਪਣਾ ਪਹਿਲਾ ਸਫ਼ਰ ਸ਼ੁਰੂ ਕੀਤਾ।ਇਸ ਬੱਸ ਸੇਵਾ ਨੂੰ 60 ਅਰਬ ਡਾਲਰ ਦੀ ਲਾਗਤ ਨਾਲ ਤਿਆਰ ਹੋਣ ਵਾਲੀ ਸੀਪੀਈਸੀ ਦੀ ਸੜਕ ਸੰਪਰਕ ਸਥਾਪਿਤ ਕਰਨ ਦੇ ਮਕਸਦ ਨਾਲ ਸ਼ੁਰੂ ਕੀਤਾ ਗਿਆ ਹੈ। ਭਾਰਤ ਨੇ ਮਕਬੂਜ਼ਾ ਕਸ਼ਮੀਰ ਦੇ ਰਸਤਿਓਂ ਸ਼ੁਰੂ ਹੋਈ ਇਸ ਬੱਸ ਸਰਵਿਸ 'ਤੇ ਖਾਸਾ ਇਤਰਾਜ਼ ਜਤਾਇਆ ਸੀ।

ਪਾਕਿਸਤਾਨ ਅਤੇ ਚੀਨ 'ਚ ਸੀਪੀਈਸੀ ਦੀ ਯੋਜਨਾ 2015 ਤੋਂ ਸ਼ੁਰੂ ਹੋਈ ਸੀ। ਜੇਕਰ ਇਸ ਲਗ਼ਜ਼ਰੀ ਬਸ ਦੀ ਗੱਲ ਕੀਤੀ ਜਾਵੇ ਤਾਂ ਇਹ ਬਸ ਦੋਵਾਂ ਦੇਸ਼ਾਂ ਵਿੱਚ ਆਪਣਾ ਸਫ਼ਰ 36 ਘੰਟਿਆਂ 'ਚ ਤੈਅ ਕਰੇਗੀ। ਇਸ ਦਾ ਇੱਕ ਪਾਸੇ ਦਾ ਕਿਰਾਇਆ 13,000 ਰੁਪਏ ਅਤੇ ਆਉਣ-ਜਾਣ 23,000 ਰੁਪਏ ਹੋਵੇਗਾ।

ਲਾਹੌਰ ਤੋਂ ਬਾਅਦ ਸ਼ਨੀਵਾਰ, ਐਤਵਾਰ, ਸੋਮਵਾਰ ਅਤੇ ਮੰਗਲਵਾਰ ਨੂੰ ਚੱਲੇਗੀ ਜਦਕਿ ਕਾਸ਼ਗਰ ਤੋਂ ਇਹ ਬੱਸ ਮੰਗਲਵਾਰ, ਬੁੱਧਵਾਰ, ਵੀਰਵਾਰ ਅਤੇ ਸ਼ੁੱਕਰਵਾਰ ਨੂੰ ਰਵਾਨਾ ਹੋਵੇਗਾ। ਬੱਸ ਚੀਨ 'ਚ ਦਾਖਲ ਹੋਣ ਤੋਂ ਪਹਿਲਾਂ ਪੰਜ ਥਾਂਵਾਂ 'ਤੇ ਰੁਕੇਗੀ। ਇਸ 'ਚ ਸਫਰ ਕਰਨ ਲਈ ਵੀਜ਼ਾ ਅਤੇ ਪਛਾਣ ਪੱਤਰ ਹੋਣਾ ਵੀ ਜ਼ਰੂਰੀ ਹੋਵੇਗਾ।