ਯੂਐਨ ਨੇ ਦਿਵਾਲੀ ਤੇ ਜ਼ਾਰੀ ਕੀਤਾ ਵਿਸ਼ੇਸ਼ ਡਾਕ ਟਿਕਟ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਦਿਵਾਲੀ ਭਾਰਤ 'ਚ ਬੜੇ ਹੀ ਧੁਮਧਾਮ ਨਾਲ ਮਨਾਈ ਜਾਦੀਂ ਹੈ ਅਤੇ ਦਿਵਾਲੀ ਭਰਤਾ ਦੇ ਨਾਲ-ਨਾਲ ਵਿਦੇਸ਼ਾਂ ਵਿਚ ਵੀ ਖਾਸ ਤਰੀਕੇ ਨਾਲ ਮਨਾਈ ਜਾਂਦੀ ....

united Nations

ਵਾਸ਼ਿੰਗਟਨ (ਭਾਸ਼ਾ): ਦਿਵਾਲੀ ਭਾਰਤ 'ਚ ਬੜੇ ਹੀ ਧੁਮਧਾਮ ਨਾਲ ਮਨਾਈ ਜਾਦੀਂ ਹੈ ਅਤੇ ਦਿਵਾਲੀ ਭਰਤਾ ਦੇ ਨਾਲ-ਨਾਲ ਵਿਦੇਸ਼ਾਂ ਵਿਚ ਵੀ ਖਾਸ ਤਰੀਕੇ ਨਾਲ ਮਨਾਈ ਜਾਂਦੀ ਹੈ। ਵਿਸ਼ਵ ਵਿਚ ਸ਼ਾਂਤੀ ਕਾਇਮ ਰੱਖਣ ਵਿਚ ਜੁਟੇ ਗਲੋਬਲ ਸੰਗਠਨ ਸੰਯੁਕਤ ਰਾਸ਼ਟਰ ਦੇ ਡਾਕ ਵਿਭਾਗ ਨੇ ਦਿਵਾਲੀ ਮੌਕੇ ਵਿਸ਼ੇਸ਼ ਡਾਕ ਟਿਕਟ ਜ਼ਾਰੀ ਕੀਤਾ ਹੈ।ਭਾਰਤ ਨੇ ਇਸ ਲਈ ਸੰਯੁਕਤ ਰਾਸ਼ਟਰ ਦਾ ਧੰਨਵਾਦ ਕੀਤਾ ਹੈ।

 ਦੂਜੇ ਪਾਸੇ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਦੀਵਾਲੀ ਦੇ ਮੌਕੇ 'ਤੇ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਦੁਨੀਆ ਭਰ ਵਿਚ ਕਰੀਬ 1ਅਰਬ ਲੋਕ ਦੀਵੇ ਭਾਲ ਕੇ ਇਸ ਗੱਲ ਨੂੰ ਯਾਦ ਕਰਨਗੇ ਕਿ ਬੁਰਾਈ 'ਤੇ ਚੰਗਿਆਈ, ਅਗਿਆਨ 'ਤੇ ਗਿਆਨ ਅਤੇ ਕੁੜੱਤਣ 'ਤੇ ਦਇਆ ਦੀ ਜਿੱਤ ਹੁੰਦੀ ਹੈ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧੀ ਸੈਯਦ ਅਕਬਰੂਦੀਨ ਨੇ ਟਵੀਟ ਕੀਤਾ,''ਚੰਗਿਆਈ ਤੇ ਬੁਰਾਈ ਵਿਚਕਾਰ ਸੰਘਰਸ ਰੋਜ਼ਾਨਾ ਹੁੰਦਾ ਹੈ। ਬੁਰਾਈ 'ਤੇ ਚੰਗਿਆਈ ਦੀ ਜਿੱਤ ਦੀ ਸਾਡੀ ਸਾਂਝੀ ਇੱਛਾ ਜ਼ਾਹਰ ਕਰਨ ਲਈ ਯੂਐਨ ਦੇ ਡਾਕ ਵਿਭਾਗ ਨੂੰ ਦੀਵਾਲੀ ਦੇ ਮੌਕੇ ਤੇ ਡਾਕ ਟਿਕਟ ਦਾ ਪਹਿਲਾ ਸੈੱਟ ਜਾਰੀ ਕਰਨ ਲਈ ਧੰਨਵਾਦ।''

ਯੂ.ਐੱਨ. ਡਾਕ ਵਿਭਾਗ ਨੇ ਇਹ ਟਿਕਟ 19 ਅਕਤੂਬਰ ਨੂੰ ਜਾਰੀ ਕੀਤਾ ਸੀ। 10 ਡਾਕ ਟਿਕਟਾਂ ਦੀ ਇਸ ਸ਼ੀਟ ਦਾ ਮੁੱਲ 1.15 ਡਾਲਰ ਹੈ। ਇਸ ਡਾਕ ਟਿਕਟ 'ਤੇ ਪ੍ਰਕਾਸ਼ ਦਾ ਪ੍ਰਤੀਕ ਦੀਵੇ ਦੀ ਤਸਵੀਰ ਅੰਕਿਤ ਹੈ। ਇਸ ਦੀ ਪਿੱਠਭੂਮੀ ਵਿਚ ਸੰਯੁਕਤ ਰਾਸ਼ਟਰ ਦਫਤਰ ਦੀ ਜਗਮਗਾਉਂਦੀ ਇਮਾਰਤ ਦਾ ਚਿੰਨ ਹੈ। ਜਿਸ 'ਤੇ 'ਹੈਪੀ ਦਿਵਾਲੀ' ਲਿਖਿਆ ਹੈ। ਅਕਤੂਬਰ 2016 ਵਿਚ ਅਮਰੀਕੀ ਡਾਕ ਵਿਭਾਗ ਨੇ ਵੀ ਦੀਵਾਲੀ ਦੇ ਮੌਕੇ 'ਤੇ ਡਾਕ ਟਿਕਟ ਜਾਰੀ ਕੀਤਾ ਸੀ। ਅਮਰੀਕਾ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਦੀਵਾਲੀ ਦੇ ਮੌਕੇ 'ਤੇ ਕਿਹਾ,''ਇਹ ਹਨੇਰੇ 'ਤੇ ਪ੍ਰਕਾਸ਼ ਦੀ ਜਿੱਤ ਦਾ ਉਤਸਵ ਹੈ।

ਮੈਂ ਅਮਰੀਕਾ ਵਿਚ ਦੀਵਾਲੀ ਮਨਾ ਰਹੇ ਆਪਣੇ ਭਾਰਤੀ ਦੋਸਤਾਂ ਦੀ ਪ੍ਰਸ਼ੰਸਾ ਕਰਨੀ ਚਾਹੁੰਦਾ ਹਾਂ। ਉਨ੍ਹਾਂ ਨੇ ਹਰੇਕ ਦਿਨ ਸਾਡੇ ਦੇਸ਼ ਲਈ ਮਹੱਤਵਪੂਰਣ ਯੋਗਦਾਨ ਦਿਤਾ ਹੈ।'' ਲੰਦਨ  ਦੇ ਉਪਨਗਰ ਕਰਾਇਡਨ ਵਿਚ ਬੁੱਧਵਾਰ ਨੂੰ ਦਿਵਾਲੀ ਦੇ ਮੌਕੇ ਪਹਿਲੀ ਵਾਰ ਅਨੋਖੀ ਕਾਲੀ ਪੂਜਾ ਆਯੋਜਿਤ ਕੀਤੀ ਗਈ। ਇਸ ਦਾ ਪ੍ਰਬੰਧ ਕਰਾਇਡਨ ਬੰਗਾਲੀ ਕਨੈਕਸ਼ਨ (ਸੀਬੀਸੀ) ਨੇ ਕੀਤਾ ।ਇਸ ਵਿਚ ਸੈਕੜੇ ਭਾਰਤੀਆਂ ਨੇ ਸ਼ਿਰਕਤ ਕੀਤੀ।