Kapil Sharma ਦੇ ਕੈਫ਼ੇ 'ਤੇ ਫਾਇਰਿੰਗ ਕਰਨ ਵਾਲੇ 3 ਮੁਲਜ਼ਮਾਂ ਨੂੰ Canada ਵਿਚੋਂ ਕੱਢਿਆ
ਕੈਨੇਡਾ ਵਿਚ ਪੰਜਾਬੀ ਮੂਲ ਦੇ ਕਾਰੋਬਾਰੀਆਂ ਨੂੰ ਬਣਾ ਰਹੇ ਸੀ ਨਿਸ਼ਾਨਾ
3 Accused of Firing at Kapil Sharma's Cafe Deported From Canada Latest News in Punjabi ਕੈਨੇਡਾ : ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਨੇ ਇਕ ਜਾਂਚ ਤੋਂ ਬਾਅਦ ਤਿੰਨ ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ਨਿਕਾਲਾ ਦੇ ਦਿਤਾ ਹੈ। ਉਨ੍ਹਾਂ ਨੂੰ ਬ੍ਰਿਟਿਸ਼ ਕੋਲੰਬੀਆ ਵਿੱਚ ਪੰਜਾਬੀ ਮੂਲ ਦੇ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਣ ਵਾਲੇ ਇਕ ਚੱਲ ਰਹੇ ਜਬਰੀ ਵਸੂਲੀ ਨੈੱਟਵਰਕ ਨਾਲ ਜੋੜਿਆ ਗਿਆ ਸੀ।
7 ਨਵੰਬਰ ਨੂੰ ਕੀਤਾ ਇਹ ਦੇਸ਼ ਨਿਕਾਲਾ BC ਐਕਸਟੋਰਸ਼ਨ ਟਾਸਕ ਫ਼ੋਰਸ ਦੇ ਤਹਿਤ ਲਿਆ ਪਹਿਲਾ ਕਦਮ ਹੈ, ਜੋ ਕਿ CBSA, RCMP ਅਤੇ ਸਥਾਨਕ ਪੁਲੀਸ ਏਜੰਸੀਆਂ ਦਾ ਇਕ ਸਾਂਝਾ ਅਪਰੇਸ਼ਨ ਹੈ। ਸੂਬੇ ਵਿੱਚ ਕੰਮ ਕਰ ਰਹੇ ਅੰਤਰ-ਰਾਸ਼ਟਰੀ ਸੰਗਠਿਤ ਅਪਰਾਧ ਸਮੂਹਾਂ ਵਿਰੁਧ ਇਸ ਸਾਲ ਦੇ ਸ਼ੁਰੂ ਵਿਚ 40 ਮੈਂਬਰੀ ਟਾਸਕ ਫ਼ੋਰਸ ਦਾ ਗਠਨ ਕੀਤਾ ਗਿਆ ਸੀ।
CBSA ਅਧਿਕਾਰੀਆਂ ਅਨੁਸਾਰ ਜਬਰੀ ਵਸੂਲੀ ਦੇ ਮਾਮਲਿਆਂ ਨਾਲ ਜੁੜੀ ਅਪਰਾਧਕ ਗਤੀਵਿਧੀਆਂ ਨਾਲ ਸੰਭਾਵਤ ਸਬੰਧਾਂ, ਕੈਨੇਡਾ ਵਿਚ ਦਾਖ਼ਲੇ ਲਈ ਸ਼ੱਕੀ ਅਯੋਗਤਾ ਦੇ ਲਈ 78 ਵਾਧੂ ਵਿਦੇਸ਼ੀ ਨਾਗਰਿਕਾਂ ਦੀ ਇਸ ਸਮੇਂ ਇਮੀਗ੍ਰੇਸ਼ਨ ਜਾਂਚ ਚੱਲ ਰਹੀ ਹੈ।
ਜ਼ਿਕਰਯੋਗ ਹੈ ਕਿ BC ਵਿਚ ਜਬਰੀ ਵਸੂਲੀ ਦਾ ਸੰਕਟ 2025 ਦੇ ਸ਼ੁਰੂ ਵਿਚ ਤੇਜ਼ੀ ਨਾਲ ਵਧ ਗਿਆ ਸੀ। ਅਪਰਾਧੀ ਕਾਰੋਬਾਰੀਆਂ ਤੋਂ ਕ੍ਰਿਪਟੋਕਰੰਸੀ ਭੁਗਤਾਨ ਦੀ ਮੰਗ ਕਰਨ ਲਈ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਦੀ ਵਰਤੋਂ ਕਰ ਰਹੇ ਹਨ ਅਤੇ ਕਥਿਤ ਤੌਰ 'ਤੇ ਉਨ੍ਹਾਂ ਦੀਆਂ ਮੰਗਾਂ ਨੂੰ ਠੁਕਰਾਉਣ 'ਤੇ ਹਿੰਸਾ ਅਤੇ ਅੱਗਜ਼ਨੀ ਦਾ ਸਹਾਰਾ ਲਿਆ ਹੈ। ਸਰੀ, ਲੋਅਰ ਮੇਨਲੈਂਡ ਅਤੇ ਫਰੇਜ਼ਰ ਵੈਲੀ ਵਿਚ ਕਈ ਛੋਟੇ ਕਾਰੋਬਾਰ, ਜਿਨ੍ਹਾਂ ਵਿਚ ਸਰੀ ਵਿਚ ਕਪਿਲ ਸ਼ਰਮਾ ਦਾ ਕੈਪ’ਜ਼ ਕੈਫ਼ੇ ਵੀ ਸ਼ਾਮਲ ਹੈ, ਨੂੰ ਨਿਸ਼ਾਨਾ ਬਣਾਇਆ ਗਿਆ।
ਹਾਲਾਂਕਿ ਅਧਿਕਾਰੀਆਂ ਨੇ ਦੇਸ਼ ਨਿਕਾਲਾ ਦਿਤੇ ਗਏ ਵਿਅਕਤੀਆਂ ਦੀ ਪਛਾਣ, ਦੇਸ਼ ਦਾ ਜਨਤਕ ਤੌਰ ’ਤੇ ਖ਼ੁਲਾਸਾ ਨਹੀਂ ਕੀਤਾ ਹੈ, ਪਰ ਕਾਨੂੰਨ ਲਾਗੂ ਕਰਨ ਵਾਲੇ ਸੂਤਰਾਂ ਨੇ ਸੰਕੇਤ ਦਿਤਾ ਹੈ ਕਿ ਜਬਰੀ ਵਸੂਲੀ ਨੈੱਟਵਰਕ ਵਿਚ ਸ਼ਾਮਲ ਬਹੁਤ ਸਾਰੇ ਪੀੜਤ ਅਤੇ ਅਪਰਾਧੀ ਦੋਵੇਂ ਹੀ ਪੰਜਾਬੀ ਮੂਲ ਦੇ ਹਨ। CBSA ਨੇ ਹੋਰ ਜਾਣਕਾਰੀ ਨਾ ਦੇਣ ਲਈ ਅਪਰੇਸ਼ਨਲ ਸੁਰੱਖਿਆ ਚਿੰਤਾਵਾਂ ਅਤੇ ਇਮੀਗ੍ਰੇਸ਼ਨ ਅਤੇ ਸ਼ਰਨਾਰਥੀ ਸੁਰੱਖਿਆ ਐਕਟ ਦੇ ਤਹਿਤ ਨਿੱਜਤਾ ਦੇ ਪ੍ਰਬੰਧਾਂ ਦਾ ਹਵਾਲਾ ਦਿਤਾ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਦੇਸ਼ ਨਿਕਾਲਾ ਬੀ.ਸੀ. ਦੇ ਪੰਜਾਬੀ ਕਾਰੋਬਾਰੀ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਵਾਲੀ ਹਾਲੀਆ ਹਿੰਸਾ ਅਤੇ ਧਮਕੀਆਂ ਦੀ ਲਹਿਰ ਦੇ ਪਿੱਛੇ ਦੇ ਸੰਗਠਤ ਨੈੱਟਵਰਕਾਂ ਨੂੰ ਖ਼ਤਮ ਕਰਨ ਦੇ ਚੱਲ ਰਹੇ ਯਤਨਾਂ ਵਿਚ ਇਕ ਮਹੱਤਵਪੂਰਨ ਕਦਮ ਨੂੰ ਦਰਸਾਉਂਦਾ ਹੈ।
(For more news apart from 3 Accused of Firing at Kapil Sharma's Cafe Deported From Canada Latest News in Punjabi stay tuned to Rozana Spokesman.)