ਪੰਜਾਬੀ ਮੂਲ ਦੀ ਸਤਵਿੰਦਰ ਕੌਰ ਨੇ ਲਗਾਤਾਰ ਤੀਜੀ ਵਾਰੀ ਸਿਟੀ ਕੌਂਸਲ ਦੀ ਚੋਣ ਜਿੱਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਕਿਹਾ : ਕੈਂਟ ਸਿਟੀ ਲਈ ਪਹਿਲਾਂ ਵਾਂਗ ਦਿਨ-ਰਾਤ ਕਰਾਂਗੀ ਕੰਮ

Punjabi-origin Satwinder Kaur wins third consecutive city council election

ਸਿਆਟਲ : ਅਮਰੀਕਾ ’ਚ ਹੋਈਆਂ ਚੋਣਾਂ ’ਚ ਸਿਆਟਲ ਦੇ ਕੈਂਟ ਸਿਟੀ ਕੌਂਸਲ ਚੋਣਾਂ ਵਿਚ ਪੰਜਾਬੀ ਮੂਲ ਕੁੜੀ ਸਤਵਿੰਦਰ ਕੌਰ ਧਾਲੀਵਾਲ ਨੇ ਲਗਾਤਾਰ ਤੀਜੀ ਵਾਰ ਜਿੱਤ ਦਰਜ ਕੀਤੀ ਹੈ। ਸਤਵਿੰਦਰ ਕੌਰ ਨੇ ਆਪਣੀ ਵਿਰੋਧੀ ਪੰਜਾਬੀ ਉਮੀਦਵਾਰ ਨਿਤ ਗਰੇਵਾਲ ਨੂੰ ਹਰਾਇਆ। ਸਤਵਿੰਦਰ ਕੌਰ ਨੂੰ ਕੁੱਲ 62 ਫ਼ੀਸਦੀ ਵੋਟਾਂ ਹਾਸਿਲ ਹੋਈਆਂ। ਪੰਜਾਬੀਆਂ ਦੇ ਸੰਘਣੀ ਆਬਾਦੀ ਵਾਲੇ ਇਸ ਸ਼ਹਿਰ ਵਿਚ ਸਤਵਿੰਦਰ ਕੌਰ ਨੇ ਪਿਛਲੇ 8 ਸਾਲਾਂ ਤੋਂ ਬਹੁਤ ਮਿਹਨਤ ਕੀਤੀ ਤੇ ਭਾਰਤੀਆਂ ਦੇ ਨਾਲ-ਨਾਲ ਬਾਕੀ ਭਾਈਚਾਰਿਆਂ ਵਿਚ ਆਪਣੀ ਵਿਲੱਖਣ ਪਹਿਚਾਣ ਬਣਾਈ ਹੈ। ਸਤਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਸਮੁੱਚੇ ਪੰਜਾਬੀ ਭਾਈਚਾਰੇ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਉਹ ਕੈਂਟ ਸਿਟੀ ਲਈ ਪਹਿਲਾਂ ਵਾਂਗ ਹੀ ਦਿਨ-ਰਾਤ ਇਕ ਕੰਮ ਕਰੇਗੀ।

ਉਨ੍ਹਾਂ ਵੋਟਾਂ ਵੇਲੇ ਉਨ੍ਹਾਂ ਦੀ ਸਹਾਇਤਾ ਕਰਨ ਲਈ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਦੇ ਪਿਤਾ ਜਗਦੇਵ ਸਿੰਘ ਕੋਚ ਧਾਲੀਵਾਲ ਅਤੇ ਸਤਵਿੰਦਰ ਕੌਰ ਦੇ ਪਤੀ ਅਮਰਜੀਤ ਸਿੰਘ ਨੇ ਵੀ ਪੰਜਾਬੀ ਭਾਈਚਾਰੇ ਅਤੇ ਬਾਕੀ ਕਮਿਊਨਿਟੀ ਦਾ ਧੰਨਵਾਦ ਕੀਤਾ।

ਸਤਵਿੰਦਰ ਕੌਰ ਨੂੰ ਜਿੱਤ ਦੀਆਂ ਵਧਾਈਆਂ ਦੇਣ ਵਾਲਿਆਂ ਵਿਚ ਸਿਆਟਲ ਦੀਆਂ ਮਹਾਨ ਸ਼ਖਸੀਅਤਾਂ ਜਿਨ੍ਹਾਂ ਵਿਚ ਸਿਆਟਲ ਦੇ ਕਾਰੋਬਾਰੀ ਬਲਬੀਰ ਸਿੰਘ ਉਸਮਾਨਪੁਰ, ਕਿਸਾਨ ਆਗੂ ਚੇਤ ਸਿੰਘ ਸਿੱਧੂ, ਨੌਜਵਾਨ ਸਿੱਖ ਆਗੂ ਗੁਰਵਿੰਦਰ ਸਿੰਘ ਮੁੱਲਾਂਪੁਰ, ਪ੍ਰਸਿੱਧ ਕਾਰੋਬਾਰੀ ਜਤਿੰਦਰ ਸਿੰਘ ਸਪਰਾਏ, ਗੁਰਦੁਆਰਾ ਸੋਚਾ ਮਾਰਗ ਦੇ ਜਨਰਲ ਸਕੱਤਰ ਹਰਮਿੰਦਰ ਸਿੰਘ ਸਿੰਘ ਕਲੇਰ, ਹਰਦੀਪ ਸਿੰਘ ਗਿੱਲ, ਕੁਲਵੰਤ ਸ਼ਾਹ, ਗੁਰਵਿੰਦਰ ਸਿੰਘ ਇੰਦਰਜੀਤ ਸਿੰਘ ਬੋਲਵਾਲ, ਇੰਦਰਜੀਤ ਸਿੰਘ ਗਿੱਲ, ਹਰਜਿੰਦਰ ਸੰਧੂ, ਤਾਰਾ ਸਿੰਘ, ਹਰਨੇਕ ਸਿੰਘ ਪਾਬਲਾ, ਜਗਮੋਹਰ ਸਿੰਘ ਵਿਰਕ, ਅਕਾਲੀ ਦਲ ਮਾਨ ਦੇ ਆਗੂ ਕੀ ਇਨਸ਼ੇਰੋਸ, ਅਵਤਾਰ ਸਿੰਘ ਆਦਮਪੁਰੀ ਆਦਿ ਸ਼ਾਮਿਲ ਹਨ।