ਬ੍ਰਾਜ਼ੀਲ ਦੇ 2 ਬੈਂਕਾਂ 'ਤੇ ਅਣਪਛਾਤੇ ਲੋਕਾਂ ਦਾ ਹਮਲਾ, 6 ਲੁਟੇਰਿਆਂ ਸਮੇਤ 12 ਦੀ ਮੌਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਬ੍ਰਾਜ਼ੀਲ ਦੇ ਮਿਲਾਗ੍ਰੇਸ ਸ਼ਹਿਰ 'ਚ ਦੋ ਬੈਂਕਾਂ 'ਤੇ ਹਮਲੇ ਦੀ ਘਟਨਾ ਸਾਹਮਣੇ ਆਈ ਹੈ ਜਿਸ 'ਚ ਪੰਜ ਬੰਦੀ ਸਮੇਤ 12 ਲੋਕ ਮਾਰੇ ਗਏ ਹਨ। ਦੱਸ ਦਈਏ ਕਿ  ਸਥਾਨਕ ਮੇਅਰ...

12 dead in bank robbery attempts

ਬ੍ਰਾਜ਼ੀਲ (ਭਾਸ਼ਾ): ਬ੍ਰਾਜ਼ੀਲ ਦੇ ਮਿਲਾਗ੍ਰੇਸ ਸ਼ਹਿਰ 'ਚ ਦੋ ਬੈਂਕਾਂ 'ਤੇ ਹਮਲੇ ਦੀ ਘਟਨਾ ਸਾਹਮਣੇ ਆਈ ਹੈ ਜਿਸ 'ਚ ਪੰਜ ਬੰਦੀ ਸਮੇਤ 12 ਲੋਕ ਮਾਰੇ ਗਏ ਹਨ। ਦੱਸ ਦਈਏ ਕਿ  ਸਥਾਨਕ ਮੇਅਰ ਲੇਇਲਸਨ ਲੈਂਡਿਮ ਨੇ ਇਕ ਸਮਾਚਾਰ ਏਕੰਸੀ ਨੂੰ ਦੱਸਿਆ ਕਿ ਮਾਰੇ ਗਏ ਪੰਜੇ ਬੰਦੀ ਇਕ ਹੀ ਪਰਵਾਰ ਦੇ ਸਨ। ਦੱਸ ਦਈਏ ਕਿ ਇਹ ਲੋਕ ਨੇੜੇ ਦੇ ਇਕ ਹਵਾਈ ਅੱਡੇ ਤੋਂ ਪਰਤ ਰਹੇ ਸਨ ਕਿ ਉਦੋਂ ਕੁੱਝ ਲੁਟੇਰਿਆਂ ਨੇ ਇਨ੍ਹਾਂ ਨੂੰ ਬੰਦੀ ਬਣਾ ਲਿਆ ਸੀ।

ਉਥੇ ਹੀ, ਸਿਏਰਾ ਸੁਬੇ ਦੇ ਸੁਰੱਖਿਆ ਮੰਤਰੀ ਐਨਡ੍ਰੇ ਕੋਸਟਾ ਨੇ ਇਕ ਬਿਆਨ 'ਚ ਕਿਹਾ ਕਿ ਮਾਰੇ ਗਏ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ ਨਾਲ ਹੀ ਮੌਤ ਦੇ ਹਲਾਤ ਦੇ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਬੰਦੀ ਬਣੇ ਲੋਕਾਂ ਦੀ ਮੌਤ ਕਿਸ ਦੀ ਗੋਲੀ ਨਾਲ ਹੋਈ ਹੈ। ਲੈਂਡਿਮ ਨੇ ਪਹਿਲਾਂ ਕਿਹਾ ਸੀ ਕਿ ਸ਼ੁਰੂਆਤੀ ਜਾਣਕਾਰੀ ਤੋਂ ਉਨ੍ਹਾਂ ਨੂੰ ਪੱਤਾ ਲਗਾ ਸੀ ਕਿ ''ਮੁਲਜ਼ਮਾਂ ਨੇ ਬੰਦੀ ਬਣਾਏ ਲੋਕਾਂ ਨੂੰ ਮਾਰ ਦਿਤਾ ਅਤੇ ਪੁਲਿਸ ਨੇ ਮੁਲਜ਼ਮਾਂ ਨੂੰ ਢੇਰ ਕਰ ਦਿਤਾ ਹੈ।'' 

ਜਾਣਕਾਰੀ ਮੁਤਾਬਕ ਹਥਿਆਰਾਂ ਨਾਲ ਲੈਸ ਇਕ ਦਲ ਸ਼ਹਿਰ ਵਿਚ ਤੜਕੇ ਦਾਖਲ ਹੋਏ ਅਤੇ ਸ਼ਹਿਰ ਦੇ ਵਿਚਕਾਰ ਪਹੁੰਚ ਕੇ ਉੁਨ੍ਹਾਂ ਨੇ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਸ਼ੱਕੀਆਂ ਅਤੇ ਪੁਲਿਸ ਵਿਚਕਾਰ ਗੋਲੀਬਾਰੀ ਹੋਈ। ਬਿਆਨ ਵਿਚ ਕਿਹਾ ਗਿਆ ਕਿ ਲੁਟੇਰਿਆਂ ਦੇ ਗਿਰੋਹ ਦੇ ਛੇ ਮੈਂਬਰ ਮਾਰੇ ਗਏ ਅਤੇ ਛੇ ਹੋਰ ਲੋਕ ਗੋਲੀਆਂ ਲੱਗਣ ਨਾਲ ਮਾਰੇ ਗਏ। ਦਸਿਆ ਜਾ ਰਿਹਾ ਹੈ ਕਿ ਮਾਰੇ ਗਏ 12ਵੇਂ ਵਿਅਕਤੀ ਦੀ ਪਹਿਚਾਣ ਫਿਲਹਾਲ ਨਹੀਂ ਹੋ ਪਾਈ ਹੈ।

ਬੈਂਕ 'ਤੇ ਹਮਲਾ ਕਰਨ 'ਚ ਤਿੰਨ ਵਾਹਨ ਦੀ ਵਰਤੋਂ ਕੀਤੀ ਗਈ ਅਤੇ ਕਈ ਹਥਿਆਰ ਅਤੇ ਵਿਸਫੋਟਕ ਬਰਾਮਦ ਹੋਏ ਹਾਂ। ਗਿਰੋਹ ਨੇ ਮਿਲਾਗਰੇਸ 'ਚ ਇਕ ਹੀ ਰਸਤਾ 'ਤੇ ਸਥਿਤ ਦੋ ਬੈਂਕਾਂ 'ਤੇ ਤੜਕੇ ਹਮਲੇ ਕੀਤਾ ਸੀ। ਜਾਣਕਾਰੀ ਮੁਤਾਬਕ ਲੁਟੇਰਿਆਂ ਨੇ ਟਰੱਕ ਲਗਾਕੇ ਰਸਤਾ ਜਾਂਮ ਕੀਤਾ ਅਤੇ ਕਾਰ ਨੂੰ ਰੋਕਿਆ। ਦੱਸ ਦਈਏ ਕਿ ਜਿਸ ਕਾਰ ਨੂੰ ਲੁਟੇਰਿਆ ਨੇ ਰੋਕਿਆ ਸੀ ਉਸ 'ਚ ਇਕ ਪਰਵਾਰ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਸਵਾਰ ਸਨ ਜੋ ਕ੍ਰਿਸਮਸ ਮਨਾਉਣ ਲਈ ਸਾਓ ਪਾਉਲੋ ਪੁਹੰਚੇ ਸਨ।

ਇਕ ਨਿਊਜ਼ ਏਜੰਸੀ ਦੇ ਮੁਤਾਬਕ ਲੁਟੇਰਿਆਂ ਨੇ ਪੁਲਿਸ ਦੇ ਅਉਣ 'ਤੇ  ਬੰਦਕਾਂ ਦੀ ਹੱਤਿਆ ਕਰ ਦਿਤੀ ਅਤੇ ਗਿਰੋਹ ਦੇ ਕੁੱਝ ਲੋਕ ਫਰਾਰ ਹੋ ਗਏ। ਸਥਾਨਕ ਨਿਵਾਸੀ ਸੈਂਟਾ ਹੇਲੇਨਾ ਨੇ ਮੀਡੀਆ ਨੂੰ ਦਸਿਆ ਕਿ ਮੈਂ ਇਸ ਤਰ੍ਹਾਂ ਦੀ ਘਟਨਾ ਪਹਿਲਾਂ ਕਦੇ ਨਹੀਂ ਵੇਖੀ, ਮੈਂ ਘਰ ਵਿਚ ਲੁਕੀ ਸੀ ਅਤੇ ਡਰੀ ਹੋਈ ਸੀ।