ਜਪਾਨ ਨੇ ਪਰਵਾਸੀਆਂ ਲਈ ਕਿਸਾਨੀ, ਉਸਾਰੀ ਅਤੇ ਨਰਸਿੰਗ ਲਈ ਖੋਲ੍ਹੇ ਬੂਹੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਜਪਾਨ ਨੇ ਮਜ਼ਦੂਰਾਂ ਅਤੇ ਮੁਲਤਜ਼ਮਾ ਦੀ ਘਾਟ ਦੇ ਚਲਦਿਆਂ ਪਰਵਾਸੀਆਂ ਲਈ ਬੂਹੇ ਖੋਲ੍ਹ ਦਿੱਤੇ ਹਨ।ਜਪਾਨ ਦੇ ਅਜਿਹਾ ਕਰਨ ਦਾ ਮੁੱਖ ਕਾਰਨ ਲੋਕਾਂ ਦੀ ਵਧਦੀ ਉਮਰ ਦੀ ...

Japan Opens Door Wider

ਜਪਾਨ (ਭਾਸ਼ਾ): ਜਪਾਨ ਨੇ ਮਜ਼ਦੂਰਾਂ ਅਤੇ ਮੁਲਤਜ਼ਮਾ ਦੀ ਘਾਟ ਦੇ ਚਲਦਿਆਂ ਪਰਵਾਸੀਆਂ ਲਈ ਬੂਹੇ ਖੋਲ੍ਹ ਦਿੱਤੇ ਹਨ।ਜਪਾਨ ਦੇ ਅਜਿਹਾ ਕਰਨ ਦਾ ਮੁੱਖ ਕਾਰਨ ਲੋਕਾਂ ਦੀ ਵਧਦੀ ਉਮਰ ਦੀ ਗੰਭੀਰਤਾ ਹੈ ਜਿਸ ਦੇ ਮੱਦੇਨਜ਼ਰ ਉੱਥੇ ਸੰਸਦ ਨੇ ਇਕ ਨਵੇਂ ਕਾਨੂੰਨ ਤਹਿਤ ਪਰਵਾਸੀਆਂ ਲਈ ਬੂਹੇ ਖੋਲ੍ਹ ਦਿੱਤੇ ਹਨ। ਦੱਸ ਦਈਏ ਕਿ ਇਸ ਤਹਿਤ ਅਗਲੇ ਸਾਲ ਅਪ੍ਰੈਲ ਤੋਂ ਵਿਦੇਸ਼ੀ ਲੋਕ ਜਾਪਾਨ 'ਚ ਉਸਾਰੀ, ਕਿਸਾਨੀ ਤੇ ਨਰਸਿੰਗ ਨਾਲ ਜੁੜੀਆਂ ਨੌਕਰੀਆਂ ਕਰ ਸਕਣਗੇ।

ਜ਼ਿਕਰਯੋਗ ਹੈ ਕਿ ਪਰਵਾਸੀਆਂ ਨੂੰ ਲੈ ਕੇ ਸਖ਼ਤ ਰਹੇ ਜਪਾਨ 'ਚ ਇਹ ਨੀਤੀ ਭਖਦੀ ਬਹਿਸ ਦਾ ਮੁੱਦਾ ਹੈ।ਸਰਕਾਰ ਦਾ ਕਹਿਣਾ ਹੈ ਕਿ ਦੇਸ਼ ਦੀ ਆਬਾਦੀ ਦੀ ਔਸਤ ਉਮਰ 'ਚ ਹੋ ਰਹੇ ਵਾਧੇ ਕਰਕੇ ਇਹ ਕਦਮ ਜ਼ਰੂਰੀ ਸੀ। ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਇਸ ਨਵੀਂ ਵਿਵਸਥਾ ਨਾਲ ਵਿਦੇਸ਼ਾਂ ਤੋਂ ਆਉਣ ਵਾਲੇ ਨਵੇਂ ਪਰਵਾਸੀਆਂ ਦਾ ਸ਼ੋਸ਼ਣ ਹੋ ਸਕਦਾ ਹੈ। ਇਸ ਨੀਤੀ ਮੁਤਾਬਕ 3 ਲੱਖ ਤੋਂ ਵੱਧ ਵਿਦੇਸ਼ੀਆਂ ਨੂੰ ਨੌਕਰੀ ਮਿਲਣ ਦਾ ਅੰਦਾਜ਼ਾ ਹੈ।

ਜ਼ਿਕਰਯੋਗ ਹੈ ਕਿ ਨਵੇਂ ਕਾਨੂੰਨ ਤਹਿਤ ਵੀਜ਼ਾ ਦੀਆਂ ਦੋ ਨਵੀਆਂ ਸ਼੍ਰੇਣੀਆਂ ਬਣਾਈਆਂ ਜਾਣਗੀਆਂ ਹਨ। ਪਹਿਲੀ ਸ਼੍ਰੇਣੀ ਦੇ ਨਿਯਮਾਂ ਮੁਤਾਬਕ ਜੇ ਕਿਸੇ ਕੋਲ ਕੰਮ ਦੀ ਜਾਂਚ ਅਤੇ ਜਪਾਨੀ ਭਾਸ਼ਾ ਦਾ ਆਮ ਗਿਆਨ ਹੋਵੇਗਾ ਤਾਂ ਉਹ ਪੰਜ ਸਾਲ ਲਈ ਜਪਾਨ ਆ ਸਕੇਗਾ। ਦੂਜੀ ਸ਼੍ਰੇਣੀ 'ਚ ਉਹ ਲੋਕ ਆਉਣਗੇ ਜਿਨ੍ਹਾਂ ਕੋਲ ਕੰਮ ਨਾਲ ਜੁੜਿਆ ਉੱਚੇ ਪੱਧਰ ਦਾ ਗਿਆਨ ਹੋਵੇਗਾ। ਇਨ੍ਹਾਂ ਨੂੰ ਬਾਅਦ ਵਿੱਚ ਪਰਮਾਨੈਂਟ ਰੈਜ਼ੀਡੈਂਸੀ ਵੀ ਮਿਲ ਸਕੇਗੀ।

ਟੋਕਿਓ ਦੀ ਇਕ ਰਿਪੋਰਟ ਮੁਤਾਬਕ ਜਪਾਨ 'ਚ ਕਰਮੀਆਂ ਦੇ ਗਿਆਨ ਵਧਾਉਣ ਦੀ ਮੌਜੂਦਾ ਸਕੀਮ ਦੀ ਕੰਪਨੀਆਂ ਵੱਲੋਂ ਦੁਰਵਰਤੋਂ ਹੁੰਦੀ ਹੈ। ਕਾਰੋਬਾਰੀ ਅਦਾਰੇ ਲੰਮੇ ਸਮੇਂ ਤੋਂ ਮੰਗ ਕਰ ਰਹੇ ਸਨ ਕਿ ਇਮੀਗ੍ਰੇਸ਼ਨ ਦੇ ਨਿਯਮਾਂ 'ਚ ਢਿੱਲ ਦਿੱਤੀ ਜਾਵੇ ਤਾਂ ਜੋ ਬਾਹਰਲੇ ਦੇਸ਼ਾਂ ਤੋਂ ਵੀ ਵਰਕਰ ਬੁਲਾਏ ਜਾ ਸਕਣ। ਪ੍ਰਧਾਨ ਮੰਤਰੀ ਸ਼ਿਨਜ਼ੋ ਆਬੇ ਨੇ ਜ਼ੋਰ ਦਿੱਤਾ ਹੈ ਕਿ ਇਸ ਨਵੇਂ ਕਾਨੂੰਨ ਨਾਲ ਜਪਾਨ ਦੀ ਇਮੀਗ੍ਰੇਸ਼ਨ ਨੀਤੀ ਨੂੰ ਪੂਰੀ ਤਰ੍ਹਾਂ ਨਹੀਂ ਬਦਲਿਆ ਗਿਆ ਹੈ।

ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਵਿਦੇਸ਼ੀਆਂ ਨੂੰ ਉਨ੍ਹਾਂ ਅਦਾਰਿਆਂ 'ਚ ਹੀ ਨੌਕਰੀ ਮਿਲੇਗੀ ਜਿਨ੍ਹਾਂ 'ਚ ਵਾਕਈ ਗੰਭੀਰ ਲੋੜ ਹੈ।