ਅਫਰੀਕੀ ਦੇਸ਼ ਬਰੂੰਡੀ ਦੀ ਜੇਲ੍ਹ ’ਚ ਲੱਗੀ ਭਿਆਨਕ ਅੱਗ, 38 ਕੈਦੀਆਂ ਦੀ ਮੌਤ
69 ਕੈਦੀ ਬੁਰੀ ਤਰ੍ਹਾਂ ਝੁਲਸੇ
ਨਵੀਂ ਦਿੱਲੀ: ਅਫਰੀਕੀ ਦੇਸ਼ ਬਰੂੰਡੀ ਦੀ ਇਕ ਵੱਡੀ ਜੇਲ੍ਹ 'ਚ ਮੰਗਲਵਾਰ ਨੂੰ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਜੇਲ੍ਹ ਵਿੱਚ ਬੰਦ 39 ਕੈਦੀਆਂ ਦੀ ਮੌਤ ਹੋ ਗਈ। ਜਦਕਿ 69 ਕੈਦੀ ਬੁਰੀ ਤਰ੍ਹਾਂ ਝੁਲਸ ਗਏ। ਜ਼ਖਮੀ ਕੈਦੀਆਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਅੱਗ ਲੱਗਦੇ ਹੀ ਜੇਲ੍ਹ ਵਿੱਚ ਭਗਦੜ ਦਾ ਮਾਹੌਲ ਬਣ ਗਿਆ।
ਅੱਗ ਲੱਗਣ ਦੀ ਸੂਚਨਾ ਮਿਲਣ 'ਤੇ ਪੁਲਿਸ ਅਤੇ ਬਚਾਅ ਕਾਰਜ ਟੀਮ ਮੌਕੇ 'ਤੇ ਪਹੁੰਚ ਗਈ। ਮੀਡੀਆ ਰਿਪੋਰਟਾਂ ਮੁਤਾਬਕ ਜ਼ਖਮੀ ਕੈਦੀਆਂ ਨੂੰ ਜੇਲ ਦੇ ਨੇੜੇ ਇਕ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ।
ਹਾਲਾਂਕਿ ਅਜੇ ਤੱਕ ਜੇਲ 'ਚ ਅੱਗ ਲੱਗਣ ਦਾ ਕਾਰਨ ਸਾਹਮਣੇ ਨਹੀਂ ਆਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਜਿਸ ਜੇਲ੍ਹ 'ਚ ਅੱਗ ਲੱਗੀ, ਉੱਥੇ ਕੈਦੀਆਂ ਦੀ ਸਮਰੱਥਾ ਤੋਂ ਲਗਭਗ ਚਾਰ ਗੁਣਾ ਜ਼ਿਆਦਾ ਸੀ। ਜਿਸ ਕਾਰਨ ਭਗਦੜ ਦੌਰਾਨ ਕਈ ਕੈਦੀ ਜੇਲ੍ਹ ਤੋਂ ਬਾਹਰ ਨਹੀਂ ਨਿਕਲ ਸਕੇ ਅਤੇ ਅੱਗ ਲੱਗਣ ਕਾਰਨ ਮੌਤ ਹੋ ਗਈ।
ਇਸ ਜੇਲ੍ਹ ਵਿੱਚ ਕਰੀਬ 400 ਕੈਦੀਆਂ ਦੀ ਸਮਰੱਥਾ ਹੈ ਪਰ ਇਸ ਜੇਲ੍ਹ ਵਿੱਚ 1500 ਤੋਂ ਵੱਧ ਕੈਦੀ ਬੰਦ ਸਨ। ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਜੇਲ੍ਹ ਵਿੱਚ ਸਾਰੇ ਕੈਦੀ ਸੁੱਤੇ ਪਏ ਸਨ।