ਐਮ.ਪੀ ਤਨਮਨਜੀਤ ਢੇਸੀ ਨੂੰ ਰਾਸ਼ਟਰੀ ਸੁਰੱਖਿਆ ਕਮੇਟੀ ਦਾ ਮੈਂਬਰ ਕੀਤਾ ਨਿਯੁਕਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਸ ਕਮੇਟੀ ’ਚ ਕੁੱਲ 22 ਲੋਕਾਂ ਨੂੰ ਮੈਂਬਰ ਬਣਾਇਆ ਗਿਆ ਹੈ

MP Tanmanjit Dhesi

ਲੰਡਨ : ਬ੍ਰਿਟੇਨ ਦੇ ਸਲੋਹ ਤੋਂ ਤੀਜੀ ਵਾਰੀ ਸੰਸਦ ਮੈਂਬਰ ਚੁਣੇ ਗਏ ਲੇਬਰ ਪਾਰਟੀ ਦੇ ਆਗੂ ਤਨਮਨਜੀਤ ਸਿੰਘ ਢੇਸੀ ਨੂੰ ਰਾਸ਼ਟਰੀ ਸੁਰੱਖਿਆ ਰਣਨੀਤੀ ਦੀ ਜੁਆਇੰਟ ਕਮੇਟੀ (ਜੁਆਇੰਟ ਕਮੇਟੀ ਆਨ ਦਿ ਨੈਸ਼ਨਲ ਸਕਿਉਰਿਟੀ ਸਟਰੈਟੇਜੀ) ਦਾ ਮੈਂਬਰ ਬਣਾਇਆ ਗਿਆ ਹੈ।

ਇਸ ਕਮੇਟੀ ’ਚ ਕੁੱਲ 22 ਲੋਕਾਂ ਨੂੰ ਮੈਂਬਰ ਬਣਾਇਆ ਗਿਆ ਹੈ, ਜਿਨ੍ਹਾਂ ’ਚ ਐਮ.ਪੀ. ਤਨਮਨ ਢੇਸੀ ਦਾ ਨਾਂ ਵੀ ਸ਼ਾਮਲ ਹੈ। ਇਹ ਅਹਿਮ ਜ਼ਿੰਮੇਵਾਰੀ ਮਿਲਣ ਮਗਰੋਂ ਢੇਸੀ ਨੇ ਅਪਣੇ ‘ਐਕਸ’ ਅਕਾਊਂਟ ’ਤੇ ਇਕ ਪੋਸਟ ਕਰ ਇਸ ਜ਼ਿੰਮੇਵਾਰੀ ਲਈ ਸਰਕਾਰ ਦਾ ਧਨਵਾਦ ਕੀਤਾ ਹੈ।

ਉਨ੍ਹਾਂ ਅਪਣੇ ਸੰਦੇਸ਼ ’ਚ ਲਿਖਿਆ, ‘ਰਾਸ਼ਟਰੀ ਸੁਰੱਖਿਆ ਰਣਨੀਤੀ ਦੀ ਜੁਆਇੰਟ ਕਮੇਟੀ ਦਾ ਮੈਂਬਰ ਬਣਨਾ ਇਕ ਮਾਣ ਤੇ ਜ਼ਿੰਮੇਵਾਰੀ ਭਰੀ ਗੱਲ ਹੈ। ਰਾਸ਼ਟਰੀ ਸੁਰੱਖਿਆ ਕਮੇਟੀ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਤੇ ਸਰਕਾਰ ਦੇ ਨਾਲ ਕੰਮ ਕਰਨ ਲਈ ਬੇਸਬਰੀ ਨਾਲ ਉਡੀਕ ਕਰ ਰਿਹਾ ਹਾਂ।’’ (ਏਜੰਸੀ)