ਪਰਵਾਸੀਆਂ ਦੇ ਹੱਕ ’ਚ ਆਏ ਨਿਊਯਾਰਕ ਦੇ ਨਵੇਂ ਚੁਣੇ ਗਏ ਮੇਅਰ ਜੋਹਰਾਨ ਮਮਦਾਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕਿਹਾ : ਆਈ.ਸੀ.ਈ. ਏਜੰਟ ਘਰ, ਸਕੂਲ ਜਾਂ ਦਫ਼ਤਰ ’ਚ ਬਿਨਾ ਅਦਾਲਤੀ ਵਰੰਟ ਤੋਂ ਦਾਖਲ ਨਹੀਂ ਹੋ ਸਕਦੇ

New York's newly elected mayor, Zahran Mamdani, came out in favor of immigrants

ਨਿਊਯਾਰਕ : ਨਿਊਯਾਰਕ ਸ਼ਹਿਰ ਦੇ ਨਵੇਂ ਚੁਣੇ ਗਏ ਮੇਅਰ ਜੋਹਰਾਨ ਮਮਦਾਨੀ ਨੇ ਸ਼ਹਿਰ ਦੇ ਪਰਵਾਸੀਆਂ ਨੂੰ ਉਨ੍ਹਾਂ ਦੇ ਅਧਿਕਾਰਾਂ ਦੇ ਬਾਰੇ ਜਾਗਰੂਕ ਕਰਨ ਦੇ ਲਈ ਸ਼ੋਸ਼ਲ ਮੀਡੀਆ ’ਤੇ ਇਕ ਵੀਡੀਓ ਸ਼ੇਅਰ ਕੀਤਾ ਹੈ। ਮੈਨਹਟਨ ’ਚ ਯੂਐਸ ਇਮੀਗ੍ਰੇਸ਼ਨ ਅਤੇ ਕਸਟਮ ਇਮੀਗ੍ਰੇਸ਼ਨ ਦੇ ਏਜੰਟਾਂ ਵੱਲੋਂ ਕੀਤੀ ਗਈ ਛਾਪੇਮਾਰੀ ਦੇ ਕੁੱਝ ਦਿਨਾਂ ਤੋਂ ਬਾਅਦ ਜਾਰੀ ਕੀਤੀ ਗਈ ਇਸ ਵੀਡੀਓ ’ਚ ਮਮਦਾਨੀ ਨੇ ਪਰਵਾਸੀਆਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਇਮੀਗ੍ਰੇ਼ਸ਼ਨ ਅਤੇ ਕਸਟਮ ਇਨਫੋਰਸਮੈਂਟ ਏਜੰਟਾਂ ਨਾਲ ਗੱਲਬਾਤ ਕਰਨ ਜਾਂ ਉਨ੍ਹਾਂ ਦੇ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰ ਸਕਦੇ ਹਨ।

ਜ਼ਿਕਰਯੋਗ ਹੈ ਕਿ ਮਮਦਾਨੀ ਨੇ 1 ਜਨਵਰੀ ਨੂੰ ਮੇਅਰ ਦੇ ਰੂਪ ’ਚ ਸਹੁੰ ਚੁੱਕਣਗੇ। ਉਨ੍ਹਾਂ ਨੇ ਸ਼ਹਿਰ ਦੇ 30 ਲੱਖ ਪਰਵਾਸੀਆਂ ਦੀ ਰੱਖਿਆ ਕਰਨ ਦਾ ਵਾਅਦਾ ਕੀਤਾ ਅਤੇ ਕਿਹਾ ਕਿ ਜੇਕਰ ਤੁਸੀਂ ਆਪਣੇ ਅਧਿਕਾਰਾਂ ਨੂੰ ਜਾਣਦੇ ਹੋ ਤਾਂ ਅਸੀਂ ਸਾਰੇ ਆਈ.ਸੀ.ਈ. ਦੇ ਖ਼ਿਲਾਫ਼ ਖੜ੍ਹੇ ਹੋ ਸਕਦੇ ਹਾਂ। ਉਨ੍ਹਾਂ ਕਿਹਾ ਕਿ ਅਮਰੀਕਾ ’ਚ ਲੋਕ ਸੰਘੀ ਇਮੀਗ੍ਰੇਸ਼ਨ ਏਜੰਟਾਂ ਨਾਲ ਗੱਲਬਾਤ ਨਹੀਂ ਕਰਨ ਦਾ ਬਦਲ ਚੁਣ ਸਕਦੇ ਹਨ। ਬਿਨਾ ਕਿਸੇ ਦਖਲਅੰਦਾਜ਼ੀ ਦੇ  ਉਨ੍ਹਾਂ ਦਾ ਵੀਡੀਓ ਬਣਾ ਸਕਦੇ ਹਨ ਅਤੇ ਨਿੱਜੀ ਸਥਾਨ ’ਚ ਪ੍ਰਵੇਸ਼ ਕਰਨ ਦੇ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰ ਸਕਦੇ ਹਨ।

ਮਮਦਾਨੀ ਨੇ ਕਿਹਾ ਕਿ ਆਈ.ਸੀ.ਈ. ਏਜੰਟ ਕਿਸੇ ਘਰ, ਸਕੂਲ ਜਾਂ ਦਫ਼ਤਰ ਦੇ ਕਿਸੇ ਨਿੱਜੀ ਖੇਤਰ ’ਚ ਬਿਨਾ ਅਦਾਲਤੀ ਵਰੰਟ ਤੋਂ ਦਾਖਲ ਨਹੀਂ ਹੋ ਸਕਦੇ। ਜ਼ਿਕਰਯੋਗ ਹੈ ਕਿ ਮਮਦਾਨੀ ਨੇ ਹਾਲ ’ਚ ਨਿਊਯਾਰਕ ਸ਼ਹਿਰ ਦੇ ਮੇਅਰ ਦੀ ਚੋਣ ਜਿੱਤੀ ਹੈ। ਮਮਦਾਨੀ ਨੇ ਸਮਾਜਿਕ ਨਿਆਂ ਅਤੇ ਪਰਵਾਸੀ ਅਧਿਕਾਰਾਂ ਦੇ ਲਈ ਜਾਣੇ ਜਾਂਦੇ ਹਨ।