ਦੱਖਣ ਅਫਰੀਕਾ ਦੀ ਰਾਜਧਾਨੀ ਪ੍ਰਿਟੋਰਿਆ 'ਚ 2 ਟ੍ਰੇਨਾਂ ਦੀ ਹੋਈ ਟੱਕਰ
ਦੱਖਣੀ ਅਫਰੀਕਾ ਦੀ ਰਾਜਧਾਨੀ ਪ੍ਰਿਟੋਰਿਆ 'ਚ ਮੰਗਲਵਾਰ ਨੂੰ 2 ਪੈਸੇਂਜਰ ਟ੍ਰੇਨਾਂ ਦੀ ਆਪਸ 'ਚ ਟੱਕਰ ਹੋਣਾ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ 'ਚ 4 ਲੋਕਾਂ ਦੀ ਮੌਤ...
ਜੋਹਾਨਿਸਬਰਗ: ਦੱਖਣੀ ਅਫਰੀਕਾ ਦੀ ਰਾਜਧਾਨੀ ਪ੍ਰਿਟੋਰਿਆ 'ਚ ਮੰਗਲਵਾਰ ਨੂੰ 2 ਪੈਸੇਂਜਰ ਟ੍ਰੇਨਾਂ ਦੀ ਆਪਸ 'ਚ ਟੱਕਰ ਹੋਣਾ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ 'ਚ 4 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 600 ਤੋਨ ਜ਼ਿਆਦਾ ਲੋਕ ਜਖ਼ਮੀ ਹੋ ਗਏ। ਰਿਪੋਰਟਸ ਮੁਤਾਬਕ, ਪਲੇਟਫਾਰਮ 'ਤੇ ਖੜੀ ਟ੍ਰੇਨ ਨੂੰ ਦੂਜੀ ਟ੍ਰੇਨ ਨੇ ਪਿੱਛੇ ਤੋਂ ਟੱਕਰ ਮਾਰ ਦਿਤੀ।
ਐਮਰਜੈਂਸੀ ਸੇਵਾਵਾਂ ਵਿਭਾਗ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੰਗਲਵਾਰ ਸਵੇਰੇ ਹੋਏ ਇਸ ਹਾਦਸੇ 'ਚ 4 ਲੋਕ ਮਾਰੇ ਗਏ ਹਨ ਅਤੇ ਇਸ ਗਿਣਤੀ 'ਚ ਵਾਧਾ ਹੋ ਸਕਦਾ ਹੈ। ਉਥੇ ਹੀ, ਸਰਕਾਰੀ ਸੂਤਰਾਂ ਦੇ ਮੁਤਾਬਕ ਇਸ ਦੁਰਘਟਨਾ 'ਚ 641 ਲੋਕ ਜਖ਼ਮੀ ਵੀ ਹੋਏ ਹਨ ਜਿਨ੍ਹਾਂ ਵਿਚੋਂ 11 ਲੋਕਾਂ ਨੂੰ ਗੰਭੀਰ ਸੱਟਾਂ ਲਗੀਆਂ ਹਨ।
ਐਮਰਜੈਂਸੀ ਸੇਵਾ ਵਿਭਾਗ ਦੇ ਬੁਲਾਰੇ ਚਾਰਲਸ ਮਬਾਸੋ ਨੇ ਦੱਸਿਆ ਕਿ ਗੰਭੀਰ ਰੂਪ ਤੋਂ ਜਖ਼ਮੀ 2 ਲੋਕਾਂ ਨੂੰ ਉੱਤਰੀ ਪ੍ਰਿਟੋਰਿਆ ਦੇ ਮਾਉਂਟੇਨ ਵਿਊ 'ਤੇ ਸਥਿਤ ਘਟਨਾ ਸਥਾਨ ਤੋਂ ਹਵਾਈ ਐਂਬੂਲੈਂਸ ਸੇਵਾ ਦੇ ਜ਼ਰੀਏ ਹਸਪਤਾਲ ਪਹੁੰਚਾਇਆ ਗਿਆ। ਜਾਣਕਾਰੀ ਮੁਤਾਬਕ, ਦੋਨਾਂ ਟਰੇਨਾਂ 'ਚ ਲੱਗ ਭਗ 800 ਯਾਤਰੀ ਸਵਾਰ ਸਨ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ ਪਰ ਹੁਣ ਤੱਕ ਹਾਦਸੇ ਦੇ ਕਾਰਨਾ ਦਾ ਕੋਈ ਪਤਾ ਨਹੀਂ ਚੱਲ ਪਾਇਆ ਹੈ। ਦੋਨਾਂ ਹੀ ਟਰੇਨਾਂ ਪ੍ਰਿਟੋਰਿਆ ਦੀ ਤਰਫ ਜਾ ਰਹੀਆਂ ਸਨ।
ਦੱਸਿਆ ਜਾ ਰਿਹਾ ਹੈ ਕਿ ਇਹਨਾਂ ਵਿਚੋਂ ਇਕ ਟ੍ਰੇਨ ਪਲੇਟਫਾਰਮ 'ਤੇ ਖੜੀ ਸੀ ਉਦੋਂ ਦੂਜੀ ਨੇ ਪਿੱਛੋਂ ਟੱਕਰ ਮਾਰ ਦਿਤੀ। ਟੱਕਰ ਦੀ ਸੂਚਨਾ ਮਿਲਣ ਤੋਂ ਬਾਅਦ ਘਟਨਾ ਥਾਂ ਵੱਲ ਐਂਬੂਲੈਂਸ ਅਤੇ ਹੈਲੀਕੋਪਟਰਾ ਨੂੰ ਰਵਾਨਾ ਕਰ ਦਿਤਾ ਗਿਆ ਸੀ। ਗੰਭੀਰ ਰੂਪ 'ਚ ਜਖ਼ਮੀ ਲੋਕਾਂ ਨੂੰ ਹੈਲੀਕਾਪਟਰ ਦੀ ਮਦਦ ਰਾਹੀ ਹਸਪਤਾਲ ਤੱਕ ਪਹੁੰਚਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਤੱਤਕਾਲ ਮਦਦ ਪਹੁੰਚਾਉਣ ਨਾਲ ਵੱਡੀ ਰਾਹਤ ਮਿਲੀ ਵਰਨਾ ਹਲਾਤ ਹੋਰ ਵੀ ਵਿਗੜ ਸਕਦੇ ਸਨ।