ਹਰ 20 ਹਜ਼ਾਰ ਸਾਲ 'ਚ ਹਰਿਆ-ਭਰਿਆ ਹੋ ਜਾਂਦਾ ਹੈ ਦੁਨੀਆਂ ਦਾ ਸੱਭ ਤੋਂ ਵੱਡਾ ਸਹਾਰਾ ਰੇਗਿਸਤਾਨ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਖੋਜਕਰਤਾਵਾਂ ਨੇ ਰੇਗਿਸਤਾਨ ਦੇ ਪਿਛਲੇ 2 ਲੱਖ 40 ਹਜ਼ਾਰ ਸਾਲਾਂ ਦੇ ਇਤਿਹਾਸ ਨੂੰ ਸਮਝਣ ਲਈ ਪੱਛਮੀ ਅਫਰੀਕਾ ਦੇ ਕਿਨਾਰਿਆਂ 'ਤੇ ਜਮ੍ਹਾਂ ਧੂੜ-ਮਿੱਟੀ ਦੀ ਅਧਿਐਨ ਕੀਤਾ।

The Sahara Desert

ਵਾਸ਼ਿੰਗਟਨ : ਇਕ ਖੋਜ ਵਿਚ ਦਾਅਵਾ ਕੀਤਾ ਗਿਆ ਹੈ ਕਿ ਸਹਾਰਾ ਰੇਗਿਸਤਾਨ ਹਰ 20 ਹਜ਼ਾਰ ਸਾਲ ਬਾਅਦ ਬਦਲਦਾ ਹੈ। ਇਹ ਕਦੇ ਸੁੱਕਾ ਅਤੇ ਕਦੇ ਹਰਿਆ-ਭਰਿਆ ਹੋ ਜਾਂਦਾ ਹੈ। ਮੈਸੇਚਿਉਸੇਟਸ ਇੰਸਟੀਚਿਊਟ ਆਫ਼ ਟੈਕਨੋਲੋਜੀ ਦੀ ਖੋਜ ਵਿਚ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਰੇਗਿਸਤਾਨ ਦਾ ਬਹੁਤ ਸਾਰਾ ਹਿੱਸਾ        ਉਤਰੀ ਅਫਰੀਕਾ ਵਿਚ ਹੈ ਜੋ ਕਿ ਹਮੇਸ਼ਾ ਤੋਂ ਸੁੱਕਾ ਨਹੀਂ ਸੀ। ਇਥੇ ਦੀਆਂ ਚੱਟਾਨਾਂ 'ਤੇ ਬਣੀ ਪੇਟਿੰਗ ਅਤੇ ਖੁਦਾਈ ਤੋਂ ਮਿਲੇ ਸਬੂਤ ਦੱਸਦੇ ਹਨ ਕਿ ਇਥੇ ਪਾਣੀ ਸੀ।

ਇਨਸਾਨ ਤੋਂ ਇਲਾਵਾ ਰੁੱਖਾਂ ਅਤੇ ਜਾਨਵਰਾਂ ਦੀਆਂ ਕਈ ਪ੍ਰਜਾਤੀਆਂ ਵੀ ਇਥੇ ਮੌਜੂਦ ਸਨ। ਇਹ ਖੋਜ ਸਾਇੰਸ ਐਡਵਾਂਸ ਮੈਗਜ਼ੀਨ ਵਿਚ ਪ੍ਰਕਾਸ਼ਤ ਹੋਈ ਹੈ। ਖੋਜਕਰਤਾਵਾਂ ਨੇ ਰੇਗਿਸਤਾਨ ਦੇ ਪਿਛਲੇ 2 ਲੱਖ 40 ਹਜ਼ਾਰ ਸਾਲਾਂ ਦੇ ਇਤਿਹਾਸ ਨੂੰ ਸਮਝਣ ਲਈ ਪੱਛਮੀ ਅਫਰੀਕਾ ਦੇ ਕਿਨਾਰਿਆਂ 'ਤੇ ਜਮ੍ਹਾਂ ਹੋ ਚੁੱਕੀ ਧੂੜ-ਮਿੱਟੀ ਦੀ ਅਧਿਐਨ ਕੀਤਾ। ਖੋਜ ਦੀ ਰੀਪੋਰਟ ਮੁਤਾਬਕ ਧਰਤੀ ਸੂਰਜ ਦੇ ਚਾਰੇ ਪਾਸੇ ਘੁੰਮਦੀ ਹੈ। ਵੱਖ-ਵੱਖ ਮੌਸਮਾਂ ਵਿਚ ਸੂਰਜ ਦੀਆਂ ਕਿਰਣਾਂ ਦੀ ਵੰਡ ਪ੍ਰਭਾਵਿਤ ਹੁੰਦੀ ਹੈ। ਹਰ 20 ਹਜ਼ਾਰ ਸਾਲ ਵਿਚ ਧਰਤੀ ਵੱਧ ਧੁੱਪ ਤੋਂ ਘੱਟ ਵਾਲੇ ਪਾਸੇ ਘੁੰਮਦੀ ਹੈ।

ਉਤਰੀ ਅਫਰੀਕਾ ਵਿਚ ਅਜਿਹਾ ਹੀ ਹੁੰਦਾ ਹੈ। ਜਦ ਧਰਤੀ 'ਤੇ ਗਰਮੀਆਂ ਵਿਚ ਸੱਭ ਤੋਂ ਵੱਧ ਸੂਰਜ ਦੀਆਂ ਕਿਰਣਾਂ ਆਉਂਦੀਆਂ ਹਨ, ਤਾਂ ਮਾਨਸੂਨ ਦੀ ਹਾਲਤ ਬਣਦੀ ਹੈ ਅਤੇ ਪਾਣੀਦਾਰ ਥਾਂ ਵਿਚ ਬਦਲ ਜਾਂਦਾ ਹੈ। ਜਦ ਗਰਮੀਆਂ ਵਿਚ ਧਰਤੀ ਤੱਕ ਪਹੁੰਚਣ ਵਾਲੀਆਂ ਸੂਰਜ ਦੀਆਂ ਕਿਰਣਾਂ ਦੀ ਤਾਦਾਦ ਵਿਚ ਕਮੀ ਆਉਂਦੀ ਹੈ ਤਾਂ ਮਾਨਸੂਨ ਦੀ ਗਤੀਵਿਧੀ ਘੱਟ ਹੋ ਜਾਂਦੀ ਹੈ ਅਤੇ ਸੋਕੇ ਦੀ ਹਾਲਤ ਬਣਦੀ ਹੈ, ਜਿਸ ਤਰ੍ਹਾਂ ਅੱਜ ਬਣੀ ਹੋਈ ਹੈ।

ਹਰ ਸਾਲ ਉਤਰ-ਪੂਰਬ ਵੱਲੋਂ ਚਲਣ ਵਾਲੀਆਂ ਹਵਾਵਾਂ ਕਾਰਨ ਲੱਖਾਂ ਟਨ ਰੇਤ ਅੰਟਲਾਟਿੰਕ ਮਹਾਸਾਗਗਰ ਦੇ ਨੇੜੇ ਦੱਖਣੀ ਅਫਰੀਕਾ ਦੇ ਕਿਨਾਰਿਆਂ ਤੇ ਪਰਤਾਂ  ਦੇ ਤੌਰ 'ਤੇ ਜਮ੍ਹਾਂ  ਹੋ ਜਾਂਦੀ ਹੈ। ਇਹਨਾਂ ਮੋਟੀਆਂ ਪਰਤਾਂ ਦਾ ਅਧਿਐਨ ਕਰਨ 'ਤੇ ਪਤਾ ਲਗਦਾ ਹੈ ਕਿ ਇਥੇ ਸੋਕਾ ਸੀ ਅਤੇ ਜਿਥੇ ਧੂੜ ਘੱਟ ਹੈ ਉਹ ਥਾਂ ਇਸ ਗੱਲ ਦਾ ਸਬੂਤ ਹੈ ਕਿ ਇਸ ਖੇਤਰ ਵਿਚ ਕਦੇ ਪਾਣੀ ਮੌਜੂਦ ਸੀ।