ਜਕਾਰਤਾ ਤੋਂ ਉਡਾਨ ਭਰਨ ਤੋਂ ਬਾਅਦ ਲਾਪਤਾ ਹੋਇਆ ਜਹਾਜ਼, 50 ਤੋਂ ਵੱਧ ਲੋਕ ਹਨ ਸਵਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਟ੍ਰਾਂਸਪੋਰਟ ਮੰਤਰਾਲੇ ਨੇ ਕਿਹਾ ਕਿ ਸਰਚ ਅਤੇ ਬਚਾਅ ਦੀਆਂ ਕੋਸ਼ਿਸ਼ਾਂ ਜਾਰੀ ਹਨ। 

Flight

ਜਕਾਰਤਾ: ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਤੋਂ ਉਡਾਣ ਭਰਨ ਤੋਂ ਬਾਅਦ ਇਕ ਯਾਤਰੀ ਜਹਾਜ਼ ਲਾਪਤਾ ਹੋਣ ਦੀ ਖ਼ਬਰ ਮਿਲੀ ਹੈ। ਰਿਪੋਰਟਾਂ ਦੇ ਅਨੁਸਾਰ, ਸ਼੍ਰੀਵਿਜਯਾ ਏਅਰ ਦੀ ਇਹ ਫਲਾਈਟ ਨੰਬਰ ਐਸਜੇ 182 'ਚ 59 ਯਾਤਰੀਸਾਵਾਂ ਹਨ। ਇਸ ਜਹਾਜ਼ ਦੀ ਭਾਲ ਲਈ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਅਜੇ ਤੱਕ, ਉਡਾਣ ਦੇ ਟਿਕਾਣੇ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। 

ਅਧਿਕਾਰੀਆਂ ਨੇ ਦੱਸਿਆ ਕਿ ਸ਼੍ਰੀਵਿਜਯਾ ਏਅਰ ਬੋਇੰਗ 737 ਦਾ ਪੱਛਮੀ ਕਾਲੀਮੰਤਾਨ ਸੂਬੇ ਦੇ ਪੋਂਟੀਆਨਾਕ ਵੱਲ ਜਾਂਦੇ ਸਮੇਂ ਸੰਪਰਕ ਟੁੱਟ ਗਿਆ। ਫਲਾਈਟ ਟਰੈਕਿੰਗ ਵੈਬਸਾਈਟ  ਨੇ ਕਿਹਾ ਕਿ ਜਹਾਜ਼ ਇੱਕ ਮਿੰਟ ਤੋਂ ਵੀ ਘੱਟ ਸਮੇਂ ਵਿੱਚ 3,000 ਮੀਟਰ (10,000 ਫੁੱਟ) ਦੀ ਉਚਾਈ ਤੋਂ ਵੀ ਜ਼ਿਆਦਾ 'ਚ ਇਹ ਜਹਾਜ ਲਾਪਤਾ ਹੋ ਗਿਆ ਸੀ। ਟ੍ਰਾਂਸਪੋਰਟ ਮੰਤਰਾਲੇ ਨੇ ਕਿਹਾ ਕਿ ਸਰਚ ਅਤੇ ਬਚਾਅ ਦੀਆਂ ਕੋਸ਼ਿਸ਼ਾਂ ਜਾਰੀ ਹਨ।