ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕ ਸਮਾਰੋਹ 'ਚ ਨਹੀਂ ਜਾਣਗੇ ਟਰੰਪ, ਟਵਿੱਟਰ ਨੇ ਖਾਤੇ ਵੀ ਕੀਤੇ ਮੁਅੱਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਟਰੰਪ ਦੇ ਸਾਰੇ ਅਕਾਊਂਟ ਤੇ ਪਾਬੰਦੀ ਲੱਗਾ ਦਿੱਤੀ ਗਈ ਸੀ।

trump biden

ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਕਾਂ ਨੇ ਹਾਲ ਹੀ 'ਚ ਯੂਐਸ ਕੈਪੀਟਲ 'ਚ ਦਾਖਲ ਹੋ ਕੇ ਹਿੰਸਾ ਤੇ ਅਗਜ਼ਨੀ ਕੀਤੀ। ਇਸ ਦੇ ਦੌਰਾਨ ਹੁਣ ਟਰੰਪ ਨੇ ਆਪਣੀ ਹਾਰ ਵੀ ਸਵੀਕਾਰ ਕਰ ਲਈ ਹੈ। ਨਵੇਂ ਰਾਸ਼ਟਰਪਤੀ ਦੇ ਸਹੁੰ ਚੁੱਕ ਸਮਾਗਮ 'ਚ  ਟਰੰਪ ਨਹੀਂ ਜਾਣਗੇ।  ਦੱਸ ਦੇਈਏ ਕਿ ਟਰੰਪ ਦੇ ਸਾਰੇ ਅਕਾਊਂਟ ਤੇ ਪਾਬੰਦੀ ਲੱਗਾ ਦਿੱਤੀ ਗਈ ਸੀ।  ਅੱਜ ਸੋਸ਼ਲ ਮੀਡੀਆ ਸਾਈਟ ਟਵਿੱਟਰ ਨੇ ਕੈਪੀਟਲ ਬਿਲਡਿੰਗ ਹਿੰਸਾ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖਾਤੇ ਨੂੰ ਪੱਕੇ ਤੌਰ 'ਤੇ ਮੁਅੱਤਲ ਕਰ ਦਿੱਤਾ ਹੈ। ਟਵਿੱਟਰ ਨੇ ਕਿਹਾ ਕਿ ਭਵਿੱਖ ਵਿੱਚ ਹੋਰ ਹਿੰਸਾ ਦੀ ਉਮੀਦ ਕਰਦਿਆਂ ਇਹ ਕਦਮ ਚੁੱਕਿਆ ਹੈ।

ਉਸ ਤੋਂ ਬਾਅਦ ਟਰੰਪ ਨੇ ਟਵੀਟ ਕਰਦਿਆਂ ਕਿਹਾ ਕਿ ਉਹ ਜੋ ਬਾਇਡਨ ਦੇ ਸਹੁੰ ਚੁੱਕ ਸਮਾਰੋਹ 'ਚ ਨਹੀਂ ਜਾਣਗੇ। ਉੱਥੇ ਹੀ 20 ਜਨਵਰੀ ਨੂੰ ਰਾਸ਼ਟਰਪਤੀ ਅਹੁਦੇ ਦੀ ਸਹੁੰ ਲੈਣ ਵਾਲੇ ਡੈਮੋਕ੍ਰੇਟਿਕ ਪਾਰਟੀ ਦੇ 78 ਸਾਲਾ ਲੀਡਰ ਜੋ ਬਾਇਡਨ ਨੇ ਟਰੰਪ ਦੇ ਫੈਸਲੇ ਦਾ ਸੁਆਗਤ ਕੀਤਾ ਹੈ।