ਫ਼ਾਸਟ ਫ਼ੂਡ ਵੇਚਣ ਵਾਲੀ ਔਰਤ ਦੀ ਚਮਕੀ ਕਿਸਮਤ, ਕੁਝ ਮਹੀਨਿਆਂ 'ਚ ਲਗਾਤਾਰ ਦੋ ਵਾਰ ਨਿਕਲੀ ਕਰੋੜਾਂ ਦੀ ਲਾਟਰੀ 

ਏਜੰਸੀ

ਖ਼ਬਰਾਂ, ਕੌਮਾਂਤਰੀ

ਪਹਿਲਾਂ ਕਰੀਬ 6 ਕਰੋੜ ਤੇ ਹੁਣ ਲੱਗੀ 16 ਕਰੋੜ ਤੋਂ ਵੱਧ ਦੀ ਲਾਟਰੀ 

North Carolina Woman Wins Lottery Prize

ਉੱਤਰੀ ਕੈਰੋਲੀਨਾ ਦੀ ਰਹਿਣ ਵਾਲੀ ਹੈ 41 ਸਾਲਾ Kenya Sloan 

ਕੈਰੋਲੀਨਾ: ਰੱਬ ਜਦੋਂ ਮਿਹਰਬਾਨ ਹੋ ਜਾਵੇ ਤਾਂ ਸਾਰੀ ਗਰੀਬੀ ਦੂਰ ਹੋ ਜਾਂਦੀ ਹੈ ਜਾਂ ਕਹਿ ਲਓ ਕਿ ਰੱਬ ਜਦੋਂ ਦਿੰਦਾ ਹੈ ਤਾਂ ਛੱਪਰ ਪਾੜ ਕੇ ਦਿੰਦਾ ਹੈ। ਇਹ ਕਹਾਵਤ ਸੱਚ ਹੋਈ ਜਾਪਦੀ ਹੈ। ਮਾਮਲਾ ਉੱਤਰੀ ਕੈਰੋਲੀਨਾ ਤੋਂ ਸਾਹਮਣੇ ਆਇਆ ਹੈ ਜਿਥੇ ਇੱਕ ਔਰਤ ਦੀ ਹਜ਼ਾਰਾਂ ਜਾਂ ਲੱਖਾਂ ਰੁਪਏ ਨਹੀਂ ਸਗੋਂ ਕਰੋੜਾਂ ਰੁਪਏ ਦੀ ਲਾਟਰੀ ਲੱਗੀ ਹੈ ਅਤੇ ਉਹ ਵੀ ਲਗਾਤਾਰ ਦੋ ਵਾਰ ਲਾਟਰੀ ਲੱਗੀ ਹੈ। ਜਾਣਕਾਰੀ ਅਨੁਸਾਰ ਇਨਾਮ ਜਿੱਤਣ ਵਾਲੀ ਔਰਤ ਕੀਨੀਆ ਸਲੋਅਨ ਉੱਤਰੀ ਕੈਰੋਲੀਨਾ ਦੀ ਰਹਿਣ ਵਾਲੀ ਹੈ। ਕੀਨੀਆ ਸਲੋਅਨ ਦੀ ਕਿਸਮਤ ਦਾ ਸਿਲਸਿਲਾ ਅਗਸਤ 2022 ਵਿੱਚ ਸ਼ੁਰੂ ਹੋਇਆ ਜਦੋਂ ਉਸਨੇ ਪਹਿਲੀ ਵਾਰ ਕੈਰੋਲੀਨਾ ਜੈਕਪਾਟ ਗੇਮ ਵਿੱਚ ਆਪਣਾ ਹੱਥ ਅਜ਼ਮਾਇਆ।

41 ਸਾਲਾ ਕੀਨੀਆ ਨੇ ਖੁਲਾਸਾ ਕੀਤਾ ਕਿ ਉਸ ਨੇ ਪਹਿਲੀ ਜਿੱਤ ਤੋਂ ਮਿਲੇ ਪੈਸੇ ਦੀ ਵਰਤੋਂ ਜ਼ਮੀਨ ਖਰੀਦਣ ਅਤੇ ਆਪਣੇ ਸੁਪਨਿਆਂ ਦਾ ਘਰ ਬਣਾਉਣ ਲਈ ਕੀਤੀ। ਉਨ੍ਹਾਂ ਦੱਸਿਆ ਕਿ ਜਦੋਂ ਪਹਿਲੀ ਵਾਰ ਲਾਟਰੀ ਲੱਗੀ ਸੀ ਤਾਂ ਉਸ ਨੇ ਸੋਚਿਆ ਵੀ ਨਹੀਂ ਸੀ ਕਿ ਇਸ ਤੋਂ ਵੀ ਵੱਡੀ ਜਿੱਤ ਉਸ ਦਾ ਇੰਤਜ਼ਾਰ ਕਰ ਰਹੀ ਹੈ ਅਤੇ ਉਹ ਇੰਨੀ ਵੱਡੀ ਰਕਮ ਜਿੱਤੇਗੀ।

ਕੀਨੀਆ ਸਲੋਅਨ ਅਨੁਸਾਰ ਇਸ ਇਨਾਮੀ ਰਾਸ਼ੀ ਨੇ ਉਸ ਨੂੰ ਬਹੁਤ ਹੈਰਾਨ ਕਰ ਦਿੱਤਾ ਕਿ ਲਾਟਰੀ ਜਿੱਤਣ ਦੀ ਖਬਰ ਮਿਲਣ 'ਤੇ ਉਹ ਇੱਕ ਵਾਰ ਸੁੰਨ ਹੋ ਗਈ ਸੀ ਅਤੇ ਕੁਝ ਦੇਰ ਲਈ ਉੱਥੇ ਖੜ੍ਹੀ ਰਹੀ। ਉਸਨੇ ਅੱਗੇ ਕਿਹਾ ਕਿ ਉ ਸਦੇ ਪਰਿਵਾਰ ਮੈਂਬਰ ਵਿਸ਼ਵਾਸ ਨਹੀਂ ਕਰ ਸਕੇ ਜਦੋਂ ਉਸ ਨੇ ਉਹਨਾਂ ਨੂੰ ਦੱਸਿਆ ਕਿ ਉਹ ਦੁਬਾਰਾ ਜਿੱਤ ਗਈ ਹੈ। ਸਲੋਅਨ, ਦੂਜੀ ਜਿੱਤ ਦੇ ਨਾਲ ਬਹੁਤ ਖੁਸ਼ੀ ਮਹਿਸੂਸ ਕਰ ਰਹੀ ਹੈ ਅਤੇ ਉਸ ਨੇ ਆਪਣਾ ਖੁਦ ਦਾ ਫੂਡ ਰੈਸਟੋਰੈਂਟ ਖੋਲ੍ਹਣ ਦੀ ਯੋਜਨਾ ਬਣਾਈ ਹੈ।