Trump's swearing-in ceremony: ਟਰੰਪ ਦੇ ਸਹੁੰ ਚੁੱਕ ਸਮਾਗਮ ਲਈ ਮਿਲੇ ਚੰਦੇ ਨੇ ਤੋੜੇ ਸਾਰੇ ਰਿਕਾਰਡ

ਏਜੰਸੀ

ਖ਼ਬਰਾਂ, ਕੌਮਾਂਤਰੀ

Trump's swearing-in ceremony ਸਮਾਗਮ ਲਈ ਰਿਕਾਰਡ 17 ਕਰੋੜ ਅਮਰੀਕੀ ਡਾਲਰ ਦਾ ਮਿਲਿਆ ਚੰਦਾ 

US $ 170 million was donated for Trump's swearing-in ceremony

 

Trump's swearing-in ceremony: ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਆਗਾਮੀ ਸਹੁੰ ਚੁੱਕ ਸਮਾਗਮ ਲਈ ਰਿਕਾਰਡ 17 ਕਰੋੜ ਅਮਰੀਕੀ ਡਾਲਰ ਤੋਂ ਵੱਧ ਦਾ ਚੰਦਾ ਦਿਤਾ ਗਿਆ ਹੈ। ਸਮਾਗਮ ਲਈ ਵੱਡੇ ਕਾਰੋਬਾਰੀਆਂ ਅਤੇ ਦਾਨੀ ਸੱਜਣਾਂ ਨੇ ਖੁਲ੍ਹੇ ਦਿਲ ਨਾਲ ਚੰਦਾ ਦਿਤਾ ਹੈ।

ਇਹ ਜਾਣਕਾਰੀ ਚੰਦਾ ਇਕੱਠਾ ਕਰਨ ਦੀ ਸਿੱਧੀ ਜਾਣਕਾਰੀ ਰੱਖਣ ਵਾਲੇ ਇਕ ਵਿਅਕਤੀ ਨੇ ਦਿਤੀ, ਜਿਸ ਨੂੰ ਜਨਤਕ ਤੌਰ ’ਤੇ ਬੋਲਣ ਦਾ ਅਧਿਕਾਰ ਨਹੀਂ ਹੈ।
ਟਰੰਪ ਦੇ ਸਹੁੰ ਚੁੱਕ ਸਮਾਗਮ ਨਾਲ ਸਬੰਧਤ ਕਮੇਟੀ ਨੇ ਬੁਧਵਾਰ ਨੂੰ ਪ੍ਰਤੀਕਿਰਿਆ ਮੰਗੇ ਜਾਣ ’ਤੇ ਕੋਈ ਜਵਾਬ ਨਹੀਂ ਦਿਤਾ। ਕਮੇਟੀ ਨੇ ਅਜੇ ਤਕ ਇਹ ਨਹੀਂ ਦਸਿਆ ਹੈ ਕਿ ਉਹ ਚੰਦੇ ਦੇ ਪੈਸੇ ਨੂੰ ਕਿਵੇਂ ਖ਼ਰਚਣ ਦੀ ਯੋਜਨਾ ਬਣਾ ਰਹੀ ਹੈ।

ਚੰਦੇ ਦੀ ਵਰਤੋਂ ਆਮ ਤੌਰ ’ਤੇ ਸਹੁੰ ਚੁੱਕ ਸਮਾਗਮਾਂ, ਜਿਵੇਂ ਕਿ ਪਰੇਡਾਂ ਆਦੀ ਨਾਲ ਜੁੜੇ ਖ਼ਰਚਿਆਂ ਲਈ ਭੁਗਤਾਨ ਕਰਨ ਲਈ ਕੀਤੀ ਜਾਂਦੀ ਹੈ।
ਚੰਦੇ ਬਾਰੇ ਜਾਣਕਾਰੀ ਦੇਣ ਵਾਲੇ ਵਿਅਕਤੀ ਨੇ ਕਿਹਾ ਕਿ ਸਹੁੰ ਚੁੱਕ ਸਮਾਗਮ ਤੋਂ ਬਾਅਦ ਬਚੇ ਪੈਸੇ ਨੂੰ ਭਵਿੱਖ ਵਿਚ ਟਰੰਪ ਦੀ ਰਾਸ਼ਟਰਪਤੀ ਦੀ ਲਾਇਬ੍ਰੇਰੀ ਲਈ ਵਰਤੇ ਜਾਣ ਦੀ ਉਮੀਦ ਹੈ।

ਸੰਘੀ ਚੋਣ ਰਿਕਾਰਡਾਂ ਅਨੁਸਾਰ, ਇਸ ਤੋਂ ਪਹਿਲਾਂ 2020 ਵਿਚ ਜੋ ਬਿਡੇਨ ਦੇ ਸਹੁੰ ਚੁੱਕ ਸਮਾਗਮ ਲਈ ਲਗਭਗ 6.2 ਕਰੋੜ ਅਮਰੀਕੀ ਡਾਲਰ ਚੰਦਾ ਦਿਤਾ ਗਿਆ ਸੀ। ਨਾਲ ਹੀ 2016 ਵਿਚ ਟਰੰਪ ਦੇ ਸਹੁੰ ਚੁੱਕ ਸਮਾਗਮ ਲਈ 10.7 ਕਰੋੜ ਅਮਰੀਕੀ ਡਾਲਰ ਦਾ ਰਿਕਾਰਡ ਚੰਦਾ ਮਿਲਿਆ ਸੀ।