ਸ਼ਾਪਿੰਗ ਛੱਡ 'ਲੰਡਨ ਠੁਮਕਦਾ' 'ਤੇ ਨੱਚਣ ਲੱਗੇ ਗੋਰੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਲੋਕ ਸਟੋਰ 'ਚ ਸ਼ਾਪਿੰਗ ਕਰਨ ਵਿਚ ਵਿਅਸਤ ਸਨ। ਅਚਾਨਕ ਬਾਲੀਵੁਡ ਅਦਾਕਾਰਾ ਕੰਗਣਾ ਰਨੌਤ ਦੀ ਫ਼ਿਲਮ 'ਕਵੀਨ' ਦਾ ਸੁਪਰਹਿਟ ਗੀਤ 'ਪੂਰਾ ਲੰਡਨ ਠੁਮਕਦਾ' ਵਜਿਆ...

California flash mob dances to 'London thumakda'

ਕੈਲੀਫੋਰਨੀਆ : ਲੋਕ ਸਟੋਰ 'ਚ ਸ਼ਾਪਿੰਗ ਕਰਨ ਵਿਚ ਵਿਅਸਤ ਸਨ। ਅਚਾਨਕ ਬਾਲੀਵੁਡ ਅਦਾਕਾਰਾ ਕੰਗਣਾ ਰਨੌਤ ਦੀ ਫ਼ਿਲਮ 'ਕਵੀਨ' ਦਾ ਸੁਪਰਹਿਟ ਗੀਤ 'ਪੂਰਾ ਲੰਡਨ ਠੁਮਕਦਾ' ਵਜਿਆ ਅਤੇ ਲੋਕ ਨੱਚਣ ਲੱਗ ਜਾਂਦੇ ਹਨ। ਇਕ ਜਾਂ ਦੋ ਨਹੀਂ ਸ਼ਾਪਿੰਲ ਕਾਂਪਲੈਕਸ ਵਿਚ ਮੌਜੂਦ ਸਾਰੇ ਲੋਕ ਇਸ ਗੀਤ 'ਤੇ ਨੱਚਣ ਲੱਗ ਗਏ। ਜਿਨ੍ਹਾਂ ਲੋਕਾਂ ਨੇ ਡਾਂਸ ਵਿਚ ਹਿੱਸਾ ਨਹੀਂ ਲਿਆ ਉਹ ਇਸ ਮਜ਼ੇਦਾਰ ਮੂਮੈਂਟ ਨੂੰ ਕੈਮਰੇ ਵਿਚ ਕੈਦ ਕਰਦੇ ਨਜ਼ਰ ਆਏ।

 ਕੈਲੀਫੋਰਨੀਆ ਦੇ ਸੈਂਟਾ ਕਰੂਜ਼ ਵਿਚ ਮੌਜੂਦ ਇਕ ਰਿਟੇਲ ਸਟੋਰ ਵਿਚ ਬਾਲੀਵੁਡ ਫਲੈਸ਼ ਮਾਬ ਹੋਇਆ। Around The Wordls In 80 Dances ਕਲੱਬ ਦੇ ਲੋਕ ਇਸ ਸਟੋਰ ਵਿਚ ਮੌਜੂਦ ਸਨ। ਇਹ ਕਲੱਬ ਦੁਨੀਆਂ ਭਰ ਦੇ ਗੀਤਾਂ 'ਤੇ ਡਾਂਸ ਕਰਦਾ ਹੈ। ਇਸ ਵਾਰ ਇਸ ਗਰੁਪ ਨੇ ਬਾਲੀਵੁਡ ਗੀਤ ਚੁਣਿਆ। 

ਇਸ ਵੀਡੀਓ ਨੂੰ YouTube 'ਤੇ ਸ਼ੇਅਰ ਕੀਤਾ ਗਿਆ, ਜੋ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਹੁਣ ਤੱਕ 3 ਲੱਖ ਲੋਕ ਵੇਖ ਚੁੱਕੇ ਹਨ ਅਤੇ ਹਜ਼ਾਰਾਂ ਕਮੈਂਟਸ ਦੇ ਜ਼ਰੀਏ ਅਪਣੀ ਪਸੰਦ ਦੱਸ ਰਹੇ ਹਨ। ਦਸੰਬਰ 2018 ਵਿਚ US 'ਚ ਇਸੇ ਤਰ੍ਹਾਂ ਦਾ ਫਲੈਸ਼ ਮਾਬ ਕੀਤਾ ਗਿਆ ਸੀ, ਜਿਸ ਵਿਚ ਆਮ ਲੋਕ ਹੀ ਨਹੀਂ ਪੁਲਿਸ ਅਧਿਕਾਰੀ ਵੀ ਸ਼ਾਮਿਲ ਹੋ ਗਏ ਸਨ।